ਘਰ ਦੀ ਰਸੋਈ ਵਿਚ : ਗੋਭੀ ਪਨੀਰ ਮਸਾਲਾ
Published : Nov 18, 2018, 1:31 pm IST
Updated : Nov 18, 2018, 1:31 pm IST
SHARE ARTICLE
Cabbage Cheese Masala
Cabbage Cheese Masala

ਫੁੱਲ ਗੋਭੀ ਇਕ ਕਿਲੋ, ਥੋੜਾ ਲੱਸਣ, ਲੂਣ ਸੁਆਦ ਅਨੁਸਾਰ, ਰੀਫ਼ਾਈਂਡ ਤੇਲ, ਲਾਲ ਮਿਰਚ 1 ਵੱਡਾ ਚੱਮਚ, ਗਰਮ ਮਸਾਲਾ ਇਕ ਚੱਮਚ, ਹਲਦੀ ਇਕ ਛੋਟਾ ਚੱਮਚ...

ਸਮੱਗਰੀ : ਫੁੱਲ ਗੋਭੀ ਇਕ ਕਿਲੋ, ਥੋੜਾ ਲੱਸਣ, ਲੂਣ ਸੁਆਦ ਅਨੁਸਾਰ, ਰੀਫ਼ਾਈਂਡ ਤੇਲ, ਲਾਲ ਮਿਰਚ 1 ਵੱਡਾ ਚੱਮਚ, ਗਰਮ ਮਸਾਲਾ ਇਕ ਚੱਮਚ, ਹਲਦੀ ਇਕ ਛੋਟਾ ਚੱਮਚ, ਪਨੀਰ 100 ਗ੍ਰਾਮ, ਅਦਰਕ 20 ਗ੍ਰਾਮ, ਟਮਾਟਰ 2, ਪਿਆਜ਼ 2, ਪੀਸੀ ਹੋਈ ਕਾਲੀ ਮਿਰਚ ਇਕ ਚੱਮਚ।

Cabbage Cheese MasalaCabbage Cheese Masala

ਬਣਾਉਣ ਦਾ ਢੰਗ : ਪਨੀਰ ਦੇ ਇਕ ਇੰਚ ਲੰਮੇ ਤੇ ਅੱਧਾ ਇੰਚ ਚੌੜੇ ਟੁਕੜੇ ਕੱਟ ਲਉ। ਗੋਭੀ ਅਤੇ ਹਰੇ ਮਟਰਾਂ ਨੂੰ ਪਹਿਲਾਂ ਉਬਾਲ ਕੇ ਰੱਖ ਲਉ। 4 ਟਮਾਟਰਾਂ ਦਾ ਪੇਸਟ ਬਣਾ ਲਉ। ਬਰੀਕ ਪਿਆਜ਼ ਕੱਟ ਲਉ।  ਪਿਆਜ਼, ਬਦਾਮ, ਨਾਰੀਅਲ ਨੂੰ ਭੁੰਨ ਕੇ ਪੀਸ ਲਉ। ਫਿਰ ਕੜਾਹੀ ਵਿਚ ਘਿਉ ਗਰਮ ਕਰ ਕੇ ਪਨੀਰ ਦੇ, ਟੁਕੜਿਆਂ ਨੂੰ ਤਲੋ। ਹੁਣ ਇਸ ਤੇਲ ਵਿਚ ਤੇਜ਼ ਪੱਤਾ ਪਾਉ। ਜਦ ਤੇਜ਼ ਪੱਤਾ ਭੁਰਾ ਹੋ ਜਾਏ ਤਾਂ ਪੂਰਾ ਪੀਸਿਆ ਹੋਇਆ ਮਸਾਲਾ ਵਾਰੀ ਵਾਰੀ ਪਾਉਂਦੇ ਜਾਉ। ਨਾਲ ਹੀ ਪੀਸੇ ਹੋਏ ਬਦਾਮ, ਪਿਆਜ਼ ਨਾਰੀਅਲ ਨੂੰ ਵੀ ਮਿਲਾ ਕੇ ਪਾ ਦਿਉ।

Cabbage Cheese MasalaCabbage Cheese Masala

ਇਹ ਸੱਭ ਕੁੱਝ 10 ਮਿੰਟ ਤਕ ਭੁੰਨਦੇ ਰਹੋ, ਜਦ ਇਹ ਚੰਗੀ ਤਰ੍ਹਾਂ ਭੁੰਨਿਆ ਜਾਏ ਤਾਂ ਇਸ 'ਚ ਟਮਾਟਰ ਪੇਸਟ, ਫੁੱਲ ਗੋਭੀ, ਮਟਰ ਅਤੇ ਲੂਣ ਪਾ ਕੇ ਥੋੜੀ ਦੇਰ ਹਿਲਾਉਂਦੇ ਰਹੋ। ਫਿਰ ਹਲਕੀ ਅੱਗ 'ਤੇ ਢਕ ਕੇ ਥੋੜੀ ਦੇਰ ਲਈ ਰੱਖੋ। ਬਸ ਪੰਜ-ਸੱਤ ਮਿੰਟ ਤੋਂ ਬਾਅਦ ਪਨੀਰ ਕੋਰਮਾ ਤਿਆਰ ਹੈ। ਇਸ ਨੂੰ ਹੇਠਾਂ ਉਤਾਰ ਕੇ ਹਰਾ ਧਨੀਆ ਪਾਉ ਅਤੇ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement