ਘਰ ਦੀ ਰਸੋਈ ਵਿਚ : ਮਲਾਈ ਗੋਭੀ ਰੈਸਿਪੀ
Published : Dec 23, 2018, 3:14 pm IST
Updated : Dec 23, 2018, 3:14 pm IST
SHARE ARTICLE
Malai Gobi Recipe
Malai Gobi Recipe

ਇਸ ਮੌਸਮ ਵਿਚ ਸਬਜੀਆਂ ਵਿਚ ਸੱਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਗੋਭੀ। ਲੋਕ ਗੋਭੀ ਦੇ ਪਕੌੜੇ, ਪਰਾਂਠੇ ਜਾਂ ਸਬਜੀ ਬਣਾ ਕੇ ਖਾਣਾ ਪਸੰਦ ਕਰਦੇ ਹਨ ਪਰ ਅੱਜ ...

ਇਸ ਮੌਸਮ ਵਿਚ ਸਬਜੀਆਂ ਵਿਚ ਸੱਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਗੋਭੀ। ਲੋਕ ਗੋਭੀ ਦੇ ਪਕੌੜੇ, ਪਰਾਂਠੇ ਜਾਂ ਸਬਜੀ ਬਣਾ ਕੇ ਖਾਣਾ ਪਸੰਦ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਮਲਾਈ ਗੋਭੀ ਬਣਾਉਣ ਦੀ ਰੈਸਿਪੀ ਬਾਰੇ ਦੱਸਾਂਗੇ। ਬਿਨਾਂ ਮਸਾਲੇ ਦੇ ਇਸ ਸਬਜੀ ਨੂੰ ਖਾ ਕੇ ਤੁਸੀਂ ਦੂਜੀ ਸਬਜ਼ੀ ਦਾ ਸਵਾਦ ਭੁੱਲ ਜਾਓਗੇ। ਜਾਂਣਦੇ ਹਾਂ ਘਰ ਵਿਚ ਰੈਸਟਰੋ ਸਟਾਈਲ ਮਲਾਈ ਗੋਭੀ ਬਣਾਉਣ ਦੀ ਰੈਸਿਪੀ। 

Malai Gobi RecipeMalai Gobi Recipe

ਸਮੱਗਰੀ : ਫੁੱਲ ਗੋਭੀ - 2 ਵੱਡੀ, ਤੇਲ - 2 ਛੋਟੇ ਚਮਚ, ਅਦਕਰ - ਲਸਣ ਪੇਸਟ - 1 ਵੱਡਾ ਚਮਚ, ਟਮਾਟਰ - 2 (ਬਰੀਕ ਕਟੇ ਹੋਏ), ਹਰੀ ਮਿਰਚ - 1 (ਬਰੀਕ ਕਟੀ ਹੋਈ), ਜੀਰਾ - 1 ਛੋਟਾ ਚਮਚ, ਪਿਆਜ - 1 (ਬਰੀਕ ਕਟਿਆ ਹੋਇਆ), ਮਲਾਈ - 1 ਕਪ, ਹਰੇ ਮਟਰ -  ½ ਕਪ, ਲੂਣ -  ਸਵਾਦਾਨੁਸਾਰ, ਹਰਾ ਧਨੀਆ -  ਗਾਰਨਿਸ਼ ਲਈ 

IndgredientsIngredients

ਢੰਗ :- ਸੱਭ ਤੋਂ ਪਹਿਲਾਂ ਫੁੱਲ ਗੋਭੀ ਦੇ ਪੱਤਿਆਂ ਨੂੰ ਹਟਾ ਕੇ ਉਸ ਨੂੰ 10 ਮਿੰਟ ਲਈ ਗਰਮ ਪਾਣੀ ਵਿਚ ਰੱਖ ਦਿਓ। ਫਿਰ ਇਸ ਨੂੰ ਕੱਦੂਕਸ ਕਰੋ ਅਤੇ ਕੁੱਝ ਦੇਰ ਛਲਨੀ ਵਿਚ ਪਾ ਦਿਓ, ਤਾਂਕਿ ਉਸ ਦਾ ਪਾਣੀ ਨਿਕਲ ਜਾਵੇ। ਇਕ ਪੈਨ ਵਿਚ 2 ਛੋਟੇ ਚਮਚ ਤੇਲ ਪਾਓ ਅਤੇ ਫਿਰ ਉਸ ਵਿਚ ਜੀਰਾ ਪਾ ਕੇ ਭੁੰਨ ਲਓ। ਫਿਰ ਇਸ ਵਿਚ ਕਟੇ ਹੋਏ ਪਿਆਜ ਪਾ ਕੇ ਗੋਲਡਨ ਬਰਾਉਨ ਹੋਣ ਤੱਕ ਫਰਾਈ ਕਰੋ।

Malai Gobi RecipeMalai Gobi Recipe

ਇਸ ਤੋਂ ਬਾਅਦ ਇਸ ਵਿਚ 1 ਵੱਡਾ ਚਮਚ ਅਦਕਰ - ਲਸਣ ਪੇਸਟ ਪਾ ਕੇ ਭੁੰਨੋ। ਫਿਰ ਇਸ ਵਿਚ ½ ਕਪ ਹਰੇ ਮਟਰ ਪਾ ਕੇ 10 ਮਿੰਟ ਲਈ ਪਕਣ ਦਿਓ। ਜਦੋਂ ਮਟਰ ਨਰਮ ਹੋ ਜਾਣ ਤਾਂ ਇਸ ਵਿਚ ਗੋਭੀ ਪਾ ਦਿਓ। ਗੋਭੀ ਜਦੋਂ ਪਾਣੀ ਛੱਡਣਾ ਬੰਦ ਕਰੇ ਤਾਂ ਤੁਸੀਂ ਉਸ ਵਿਚ ਸਵਾਦਾਨੁਸਾਰ ਲੂਣ ਅਤੇ ਬਰੀਕ ਕਟੇ ਟਮਾਟਰ ਪਾਓ ਅਤੇ 1 ਕਪ ਮਲਾਈ ਮਿਕਸ ਕਰੋ।

Malai Gobi RecipeMalai Gobi Recipe

10 ਮਿੰਟ ਤੱਕ ਗੋਭੀ ਨੂੰ ਪਕਾਉਣ ਤੋਂ ਬਾਅਦ ਉਸ 'ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਓ। ਲਓ ਤੁਹਾਡੀ ਬਿਨਾਂ ਮਸਾਲੇ ਦੀ ਗੋਭੀ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਰੋਟੀ ਦੇ ਨਾਲ ਗਰਮਾ - ਗਰਮ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM

Punjabi Family ਨਾਲ Rajasthan ’ਚ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ-ਨੂੰਹ ਸਮੇਤ 4 ਜੀਆਂ ਦੀ ਮੌ*ਤ...

28 Mar 2024 10:22 AM

Sushil Rinku ਤੇ Sheetal Angural ਨੂੰ ਸਿੱਧੇ ਹੋ ਗਏ 'ਆਪ' ਵਿਧਾਇਕ Goldy Kamboj.. ਸਾਧਿਆ ਤਿੱਖਾ ਨਿਸ਼ਾਨਾ..

28 Mar 2024 9:45 AM

AAP ਵਿਧਾਇਕ ਨੂੰ ਭਾਜਪਾ ਦਾ ਆਇਆ ਫ਼ੋਨ, ਪਾਰਟੀ ਬਦਲਣ ਲਈ 20 ਤੋਂ 25 ਕਰੋੜ ਅਤੇ Y+ ਸਕਿਊਰਿਟੀ ਦਾ ਆਫ਼ਰ, MLA ਗੋਲਡੀ...

27 Mar 2024 4:51 PM
Advertisement