
ਚੀਨ ਦੀ ਇਕ ਅਦਾਲਤ ਨੇ ਭਾਰੀ ਚੁਣਾਵੀ ਧੋਖਾਧੜੀ ਦਾ ਸ਼ਿਕਾਰ ਬਣੇ ਇਕ ਸੂਬੇ ਵਿਚ ਕਮਿਊਨਿਸਟ ਪਾਰਟੀ ਦੇ ਸਾਬਕਾ ਮੁਖੀ ਰਹਿ ਚੁਕੇ ਨੇਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਬੀਜਿੰਗ, 5 ਅਗੱਸਤ : ਚੀਨ ਦੀ ਇਕ ਅਦਾਲਤ ਨੇ ਭਾਰੀ ਚੁਣਾਵੀ ਧੋਖਾਧੜੀ ਦਾ ਸ਼ਿਕਾਰ ਬਣੇ ਇਕ ਸੂਬੇ ਵਿਚ ਕਮਿਊਨਿਸਟ ਪਾਰਟੀ ਦੇ ਸਾਬਕਾ ਮੁਖੀ ਰਹਿ ਚੁਕੇ ਨੇਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਨੇਤਾ 'ਤੇ 2.2 ਕਰੋੜ ਡਾਲਰ ਤੋਂ ਵੱਧ ਦੀ ਰਿਸ਼ਵਤ ਲੈਣ ਦੇ ਦੋਸ਼ ਸਨ।
ਅਧਿਕਾਰਕ ਅਖ਼ਬਾਰ ਪੀਪਲਜ਼ ਡੇਲੀ ਨੇ ਕਿਹਾ ਕਿ ਸ਼ੁਕਰਵਾਰ ਨੂੰ ਕੇਂਦਰੀ ਸ਼ਹਿਰ ਲਿਊਯਾਂਗ ਵਿਚ ਲਿਆਉਨਿੰਗ ਸੂਬੇ ਦੇ ਸਾਬਕਾ ਪਾਰਟੀ ਨੇਤਾ ਵਾਂਗ ਮਿਨ ਨੂੰ ਰਿਸ਼ਵਤ ਲੈਣ, ਭ੍ਰਿਸ਼ਟਾਚਾਰ ਕਰਨ ਅਤੇ ਡਿਊਟੀ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਤੋਂ ਬਾਅਦ ਸਜ਼ਾ ਸੁਣਾਈ ਗਈ। ਵਾਂਗ 'ਤੇ ਦੋਸ਼ ਸੀ ਕਿ ਉਨ੍ਹਾਂ ਨੇ 2.2 ਕਰੋੜ ਡਾਲਰ ਤੋਂ ਵੱਧ ਦੀ ਰਿਸ਼ਵਤ ਲਈ ਅਤੇ ਸਾਲ 2004 ਤੇ 2016 ਵਿਚਾਲੇ ਜਿਲਿਨ ਅਤੇ ਲਿਯਾਉਨਿੰਗ ਸੂਬੇ ਵਿਚ ਸੀਨੀਅਰ ਅਧਿਕਾਰੀ ਦੇ ਤੌਰ 'ਤੇ ਸੇਵਾ ਦੇਣ ਦੌਰਾਨ ਅਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ।
ਖ਼ਬਰ ਮੁਤਾਬਕ ਵਾਂਗ ਨੇ ਆਪਣੇ ਕਾਰਜਕਾਲ ਦੌਰਾਨ ਵੋਟ ਖ਼ਰੀਦਣ ਸਮੇਤ ਚੋਣਾਂ 'ਚ ਧੋਖਾਧੜੀ ਕਰਨ ਦਾ ਕੰਮ ਕੀਤਾ। ਲਿਯਾਉਨਿੰਗ ਸੂਬੇ ਦੇ ਲਗਭਗ 600 ਵਿਧਾਨ ਮੰਡਲ ਮੈਂਬਰਾਂ ਨੂੰ ਹਟਾਉਣ 'ਚ ਅਹਿਮ ਭੂਮਿਕਾ ਨਿਭਾਈ। ਮੰਨਿਆ ਜਾ ਰਿਹਾ ਹੈ ਕਿ ਸ਼ੀ ਜਿਨਪਿੰਗ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਭ੍ਰਿਸ਼ਟਾਚਾਰ ਵਿਰੁਧ ਮਹੱਤਵਪੂਰਨ ਲੜਾਈ ਲੜ ਰਹੇ ਹਨ। ਸਾਲ 2016 'ਚ ਹੀ ਸੂਬਾ ਪੱਧਰ ਅਤੇ ਇਸ ਦੇ ਉੱਪਰ ਦੇ 48 ਅਧਿਕਾਰੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। (ਪੀਟੀਆਈ)