ਗਾਇਕਾਂ ਨੇ ਦਿਤੀ ਸਸਕੈਚਵਾਨ 'ਚ ਬੱਸ ਹਾਦਸੇ 'ਚ ਮਾਰੇ ਗਏ ਖਿਡਾਰੀਆਂ ਨੂੰ ਸ਼ਰਧਾਂਜਲੀ
Published : Apr 29, 2018, 3:29 pm IST
Updated : Apr 29, 2018, 6:52 pm IST
SHARE ARTICLE
Saskatchewan
Saskatchewan

ਇਸ ਮੌਕੇ ਖਿਡਾਰੀਆਂ ਦੇ ਪਰਿਵਾਰ ਵੀ ਮੌਜੂਦ ਸਨ

ਸਸਕੈਚਵਾਨ— 6 ਅਪ੍ਰੈਲ 2018 ਨੂੰ ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਹਾਕੀ ਖਿਡਾਰੀਆਂ ਦੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਬੱਸ ਦੀ ਟੱਕਰ ਸੈਮੀ ਟਰੱਕ ਨਾਲ ਹੋਣ ਕਾਰਨ 6 ਲੋਕਾਂ ਸਮੇਤ 10 ਖਿਡਾਰੀਆਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਬੱਸ ਹਾਦਸੇ ਵਿਚ ਮਰਨ ਵਾਲੇ ਖਿਡਾਰੀਆਂ ਦੀ ਉਮਰ 18 ਤੋਂ 21 ਸਾਲ ਵਿਚਾਲੇ ਸੀ। ਜ਼ਿਕਰਯੋਗ ਹੈ ਕਿ ਖਿਡਾਰੀਆਂ ਦੀ ਬੱਸ ਸਸਕੈਚਵਾਨ ਦੇ ਨੇਪਾਵਿਨ ਜਾ ਰਹੀ ਸੀ ਅਤੇ ਹਾਈਵੇਅ 'ਤੇ ਹਾਦਸੇ ਦੀ ਸ਼ਿਕਾਰ ਹੋ ਗਈ। ਬੀਤੇ ਸ਼ੁੱਕਰਵਾਰ ਨੂੰ ਸਸਕੈਚਵਾਨ ਦੇ ਸ਼ਹਿਰ ਸਸਕਾਟੂਨ 'ਚ ਮੌਜੂਦਾ ਅਤੇ ਸਾਬਕਾ ਨੈਸ਼ਨਲ ਹਾਕੀ ਲੀਗ ਦੇ ਖਿਡਾਰੀਆਂ ਅਤੇ ਕੈਨੇਡੀਅਨ ਸੰਗੀਤਕਾਰਾਂ ਨੇ ਬੱਸ ਹਾਦਸੇ ਵਿਚ ਮਾਰੇ ਗਏ ਹੁਮਬੋਲਟ ਬਰੋਨਕੋਸ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਤਕਰੀਬਨ 10,000 ਲੋਕ ਸ਼ਰਧਾਂਜਲੀ ਦੇਣ ਲਈ ਮੌਜੂਦ ਰਹੇ।

Saskatchewan crashSaskatchewan crash

ਕੈਨੇਡਾ ਦੇ ਸੰਗੀਤਕਾਰ ਡੱਲਾਸ ਸਮਿੱਥ, ਬਰਿਟ ਕਿਸਲ, ਜੈਸ ਮਾਸਕਾਲਯੂਕੇ ਅਤੇ ਗੋਰਡ ਬੈਮਫੋਰਡ ਨੇ ਸਟੇਜ 'ਤੇ ਪੇਸ਼ਕਾਰੀ ਕੀਤੀ ਅਤੇ ਖਿਡਾਰੀਆਂ ਨੂੰ ਯਾਦ ਕੀਤਾ। ਗਾਇਕਾ ਜੈਸ ਨੇ ਇਸ ਹਾਦਸੇ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਹਾਦਸੇ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਦਿੱਤਾ ਹੈ ਅਤੇ ਹਰ ਪਾਸੇ ਉਦਾਸੀ ਹੈ। ਹਰ ਸ਼ਖਸ ਉਸ ਦਰਦ ਨੂੰ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਖਿਡਾਰੀਆਂ ਦੇ ਪਰਿਵਾਰ ਵੀ ਮੌਜੂਦ ਸਨ, ਜਿਹਨਾ ਨੂੰ ਖਿਡਾਰੀਆਂ ਅਤੇ ਸੰਗੀਤਕਾਰਾਂ ਵਲੋਂ ਹੌਂਸਲਾ ਅਤੇ ਦਿਲਾਸਾ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement