ਤਿੱਖੀਆਂ ਟਿੱਪਣੀਆਂ ਬਾਬਤ ਆਸਟ੍ਰੇਲੀਆਈ ਫ਼ੈਡਰਲ ਸਰਕਾਰ ਵਲੋਂ ਚੀਨੀ ਸਫ਼ੀਰ ਤਲਬ
Published : Apr 29, 2020, 11:15 pm IST
Updated : Apr 29, 2020, 11:15 pm IST
SHARE ARTICLE
image
image

ਚੀਨੀ ਸਫ਼ੀਰ ਨੇ ਆਸਟਰੇਲੀਆਈ ਉਤਪਾਦਾਂ ਦੇ ਬਾਈਕਾਟ ਦੀ ਦਿਤੀ ਸੀ ਧਮਕੀ

ਪਰਥ, 29 ਅਪ੍ਰੈਲ (ਪਿਆਰਾ ਸਿੰਘ ਨਾਭਾ) : ਇਥੇ ਆਸਟ੍ਰੇਲੀਆਈ ਫੈਡਰਲ ਸਰਕਾਰ ਨੇ ਚੀਨੀ ਰਾਜਦੂਤ ਜਿੰਗੇ ਚੇਂਗ ਨੂੰ ਕੋਰੋਨਾ ਵਾਇਰਸ (ਕੋਵੀਡ-19) ਜਾਂਚ ਤੋਂ ਬਾਅਦ ਵਪਾਰ ਦੇ ਬਾਈਕਾਟ ਬਾਰੇ ਕੀਤੀਆਂ ਤਿੱਖੀਆਂ ਟਿੱਪਣੀਆਂ ਬਾਬਤ ਤਲਬ ਕੀਤਾ ਹੈ ਜਿਸ ਨਾਲ ਦੋਵੇਂ ਮੁਲਕਾਂ 'ਚ ਰਾਜਨੀਤਕ ਤਣਾਅ ਵੱਧਦਾ ਜਾ ਰਿਹਾ ਹੈ।

29


ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਵੀ ਚੀਨ 'ਤੇ ਕੋਵੀਡ-19 ਦੇ ਤੱਥਾਂ ਦੀ ਸਹੀ ਪੜਤਾਲ ਲਈ ਦਬਾਅ ਵਧਾ ਰਿਹਾ ਸੀ। ਜਿਸਦੇ ਚੱਲਦਿਆਂ ਵਪਾਰ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਮੁਖੀ ਫ੍ਰਾਂਸਿਸ ਐਡਮਸਨ ਨੇ ਚੀਨੀ ਰਾਜਦੂਤ ਨੂੰ ਉਨ੍ਹਾਂ ਦੀਆਂ ਧਮਕੀ ਭਰੇ ਲਹਿਜੇ ਵਾਲੀਆਂ ਟਿਪਣੀਆਂ ਉੱਤੇ ਵਿਚਾਰ ਕਰਨ ਲਈ ਬੁਲਾਇਆ ਸੀ। ਜਿਸ ਤੋਂ ਚੀਨੀ ਰਾਜਦੂਤ ਨੇ ਤਲਖ਼ੀ 'ਚ ਕਿਹਾ ਹੈ ਕਿ ਜੇ ਜਾਂਚ ਲਈ ਦਬਾਅ ਨਾ ਛੱਡਿਆ ਗਿਆ ਤਾਂ ਖਪਤਕਾਰਾਂ ਦਾ ਬਾਈਕਾਟ ਹੋ ਸਕਦਾ ਹੈ। ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਵੀਡ-19 ਦੇ ਮੁੱਦੇ ਦੀ ਜਾਂਚ ਲਈ ਆਸਟਰੇਲੀਆ ਵਲੋਂ ਦਬਾਅ ਬਣਾਉਣ 'ਤੇ ਆਰਥਕ ਜਬਰਦਸਤੀ ਦੀਆਂ ਧਮਕੀਆਂ ਦੇਣ ਤੋਂ ਬਾਅਦ ਸਰਕਾਰ ਨੇ ਚੀਨੀ ਰਾਜਦੂਤ ਨੂੰ ਬੁਲਾਇਆ ਹੈ।


ਚੀਨੀ ਰਾਜਦੂਤ ਨੇ ਕੋਵੀਡ-19 ਦੇ ਮੁੱਦੇ ਦੀ ਜਾਂਚ ਲਈ ਆਸਟਰੇਲੀਆ ਦੇ ਦਬਾਅ 'ਤੇ ਸੰਭਾਵਤ ਆਰਥਕ ਬਦਲਾਅ ਦੀ ਚੇਤਾਵਨੀ ਦਿਤੀ ਹੈ। ਸਾਈਮਨ ਬਰਮਿੰਘਮ ਨੇ ਟਿੱਪਣੀਆਂ ਨੂੰ 'ਨਿਰਾਸ਼ਾਜਨਕ' ਦਸਿਆ ਅਤੇ ਸੈਨੇਟਰ ਨੇ ਪੁਸ਼ਟੀ ਕੀਤੀ ਕਿ ਚੀਨੀ ਰਾਜਦੂਤ ਨੂੰ ਧਮਕੀਆਂ ਬਾਰੇ ਬੁਲਾਇਆ ਗਿਆ ਸੀ।
ਰਾਜਦੂਤ ਜਿੰਗੇ ਚੇਂਗ ਨੇ ਸੁਝਾਅ ਦਿਤਾ ਕਿ ਚੀਨੀ ਜਨਤਾ ਆਸਟਰੇਲੀਆਈ ਉਤਪਾਦਾਂ ਦਾ ਬਾਈਕਾਟ ਕਰ ਸਕਦੀ ਹੈ ਜਾਂ ਭਵਿੱਖ ਵਿਚ ਆਸਟਰੇਲੀਆ ਦਾ ਦੌਰਾ ਨਾ ਕਰਨ ਦਾ ਫ਼ੈਸਲਾ ਕਰ ਸਕਦੀ ਹੈ ਜੇ ਰਾਸ਼ਟਰਮੰਡਲ ਸਰਕਾਰ ਸੁਤੰਤਰ ਜਾਂਚ ਲਈ ਅਪਣਾ ਜ਼ੋਰ ਜਾਰੀ ਰੱਖਦੀ ਹੈ।  ਬਾਅਦ 'ਚ ਰਾਜਦੂਤ ਚੈਂਗ ਨੇ ਅਪਣੀ ਟਿੱਪਣੀ ਵਿਚ ਆਸਟਰੇਲੀਆਈ ਪੱਖ ਤੋਂ ਪ੍ਰਗਟ ਕੀਤੀ ਚਿੰਤਾ ਨੂੰ ਸਪੱਸ਼ਟ ਤੌਰ 'ਤੇ ਖਾਰਜ ਕਰ ਦਿਤਾ ਅਤੇ ਆਸਟਰੇਲੀਆ ਨੂੰ ਕਿਹਾ ਕਿ ਉਹ ਵਿਚਾਰਧਾਰਕ ਪੱਖਪਾਤ ਨੂੰ ਛੱਡ ਦੇਣ, ਰਾਜਨੀਤਿਕ ਖੇਡਾਂ ਨੂੰ ਰੋਕਣ ਅਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਹੋਰ ਕੁਝ ਕਰਨ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement