
ਨਿਊਯਾਰਕ ਇਸ ਸਮੇਂ ਦੁਨੀਆ ਵਿਚ ਕੋਰੋਨਾ ਵਾਇਰਸ ਦੀ ਤਬਾਹੀ ਸਹਿਣ ਵਾਲਾ ਸਭ ਤੋਂ ਵੱਡਾ ਸ਼ਹਿਰ ਬਣ ਚੁੱਕਾ ਹੈ।
ਨਵੀਂ ਦਿੱਲੀ: ਨਿਊਯਾਰਕ ਇਸ ਸਮੇਂ ਦੁਨੀਆ ਵਿਚ ਕੋਰੋਨਾ ਵਾਇਰਸ ਦੀ ਤਬਾਹੀ ਸਹਿਣ ਵਾਲਾ ਸਭ ਤੋਂ ਵੱਡਾ ਸ਼ਹਿਰ ਬਣ ਚੁੱਕਾ ਹੈ। ਸਿਰਫ ਨਿਊਯਾਰਕ ਵਿਚ ਹੀ 12,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਐਂਪਾਇਰ ਸਟੇਟ ਦੇ ਦੂਜੇ ਹਿੱਸੇ ਵਿਚ 4300 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
Photo
ਉੱਥੇ ਹੀ ਨਿਊਯਾਰਕ ਦੇ ਹਸਪਤਾਲ ਵਿਚ ਸੇਵਾ ਨਿਭਾਅ ਰਹੀ ਇਕ ਨਰਸ ਨੇ ਉੱਥੋਂ ਦੇ ਹਸਪਤਾਲਾਂ ਦੀ ਜੋ ਕਹਾਣੀ ਅਪਣੇ ਇਕ ਦੋਸਤ ਦੇ ਜ਼ਰੀਏ ਸਾਂਝੀ ਕੀਤੀ ਹੈ, ਉਹ ਹੈਰਾਨੀਜਨਕ ਹੈ। ਨਰਸ ਦਾ ਦਾਅਵਾ ਹੈ ਕਿ ਜ਼ਿਆਦਾਤਰ ਕੋਵਿਡ-19 ਮਰੀਜਾਂ ਦਾ ਵੈਂਟੀਲੇਟਰ 'ਤੇ ਇਲਾਜ ਨਹੀਂ ਹੋ ਰਿਹਾ ਬਲਕਿ ਉਹਨਾਂ ਦੀ ਹੱਤਿਆ ਕੀਤੀ ਜਾ ਰਹੀ ਹੈ।
Photo
ਨਰਸ ਦੀ ਦੋਸਤ ਨੇ ਅਪਣੇ ਯੂਟਿਊਬ ਚੈਨਲ 'ਤੇ ਇਹ ਸੱਚਾਈ ਦੱਸੀ ਹੈ। ਵੀਡੀਓ ਦੀ ਸ਼ੁਰੂਆਤ ਵਿਚ ਨਰਸ ਦੀ ਦੋਸਤ ਸਾਰਾ ਐਨਪੀ ਕਹਿੰਦੀ ਹੈ ਕਿ, 'ਮੈਂ ਇੱਥੇ ਉਸ ਦੀ ਅਵਾਜ਼ ਬਣ ਕੇ ਆਈ ਹਾਂ। ਮੈਂ ਤੁਹਾਨੂੰ ਉਹ ਦੱਸਣ ਜਾ ਰਹੀ ਹੈ, ਜੋ ਉਸ ਨੇ ਮੈਨੂੰ ਦੱਸਿਆ ਹੈ। ਉਹ ਚਾਹੁੰਦੀ ਹੈ ਕਿ ਇਹ ਗੱਲਾਂ ਸਾਰਿਆਂ ਸਾਹਮਣੇ ਆਉਣ'।
Photo
ਉਸ ਨੇ ਅੱਗੇ ਕਿਹਾ, 'ਉਸ ਨੇ ਅਜਿਹੀ ਲਾਪਰਵਾਹੀ ਕਿਤੇ ਨਹੀਂ ਦੇਖੀ ਹੈ। ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਉੱਥੇ ਠੰਡ ਹੈ ਅਤੇ ਕਿਸੇ ਨੂੰ ਚਿੰਤਾ ਨਹੀਂ ਹੈ। ਉਹ ਉਹਨਾਂ ਦੀ ਹੱਤਿਆ ਕਰ ਰਹੇ ਹਨ, ਉਹ ਉਹਨਾਂ ਦੀ ਮਦਦ ਨਹੀਂ ਕਰ ਰਹੇ'। ਅਪਣੀ ਦੋਸਤ ਦੀ ਸੁਰੱਖਿਆ ਲਈ ਸਾਰਾ ਨੇ ਅਪਣੀ ਦੋਸਤ ਅਤੇ ਜਿੱਥੇ ਉਹ ਕੰਮ ਕਰ ਰਹੀ ਹੈ ਉਸ ਹਸਪਤਾਲ ਦਾ ਨਾਂਅ ਗੁਪਤ ਰੱਖਿਆ ਹੈ।
Photo
'ਵੈਂਟੀਲੇਟਰ ਨਹੀਂ ਮੌਤ ਦਿੱਤੀ ਜਾ ਰਹੀ ਹੈ'-ਨਰਸ
ਸਾਰਾ ਮੁਤਾਬਕ 'ਕੋਵਿਡ-19 ਦੇ ਮਰੀਜਾਂ ਨੂੰ ਸਿੱਧਾ ਵੈਂਟੀਲੇਟਰ 'ਤੇ ਲਿਆਂਦਾ ਜਾਂਦਾ ਹੈ ਕਿਉਂਕਿ CPAP ਜਾਂ BiPAP ਆਦਿ ਹਲਕੀਆਂ ਮਸ਼ੀਨਾਂ ਨਾਲ ਉਹਨਾਂ ਨੂੰ ਵਾਇਰਸ ਫੈਲਣ ਦਾ ਡਰ ਹੈ। ਉਹ ਕਹਿੰਦੀ ਹੈ, 'ਮਰੀਜ਼ਾਂ ਨੂੰ ਜ਼ਿਆਦਾ ਪਤਾ ਨਹੀਂ। ਉਹਨਾਂ ਦੇ ਨਾਲ ਪਰਿਵਾਰ ਦੇ ਲੋਕ ਨਹੀਂ ਹੁੰਦੇ। ਉਹ ਘਬਰਾਏ ਰਹਿੰਦੇ ਹਨ ਤੇ ਹਾਮੀ ਭਰ ਦਿੰਦੇ ਹਨ।...ਵੈਂਟੀਲੇਟਰ ਵਿਚ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ, ਜਿਸ ਦੇ ਚਲਦੇ ਬੈਰੋਟ੍ਰਾਮਾ ਪੈਦਾ ਹੁੰਦਾ ਹੈ, ਇਸ ਵਿਚ ਫੈਫੜੇ ਨੂੰ ਨੁਕਸਾਨ ਪਹੁੰਚਦਾ ਹੈ....ਜੇਕਰ ਤੁਸੀਂ ਇਕ ਹਾਮੀ ਭਰ ਦਿੱਤੀ ਤਾਂ ਬਾਹਰ ਆਉਣਾ ਮੁਸ਼ਕਿਲ ਹੈ'।
Photo
ਇਸ ਤੋਂ ਇਲਾਵਾ ਸਾਰਾ ਨੇ ਹਸਪਤਾਲਾਂ ਵਿਚ ਨਰਸਾਂ ਦੇ ਵਰਤਾਅ ਅਤੇ ਕਈ ਸਾਰੀਆਂ ਦੂਜੀਆਂ ਸਹੂਲਤਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਫਰੰਟਲਾਈਨ 'ਤੇ ਕੰਮ ਕਰਨ ਵਾਲੀ ਨਰਸ ਨੇ ਜੋ ਸਵਾਲ ਖੜ੍ਹੇ ਕੀਤੇ ਹਨ, ਉਹ ਨਵੇਂ ਨਹੀਂ ਹਨ। ਰਿਪਬਲੀਕਨ ਸੀਨੇਟਰ ਸਕਾਟ ਜੇਨਸੇਨ ਵੀ ਅਰੋਪ ਲਗਾ ਚੁੱਕੇ ਹਨ।