Kenya dam bursts: ਪੱਛਮੀ ਕੀਨੀਆ 'ਚ ਵੱਡਾ ਹਾਦਸਾ; ਡੈਮ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਮੌਤ
Published : Apr 29, 2024, 3:35 pm IST
Updated : Apr 29, 2024, 3:35 pm IST
SHARE ARTICLE
40 people died in Kenya dam bursts
40 people died in Kenya dam bursts

ਡੈਮ ਟੁੱਟਣ ਤੋਂ ਬਾਅਦ ਹੜ੍ਹ ਦਾ ਪਾਣੀ ਘਰਾਂ 'ਚ ਭਰ ਗਿਆ ਅਤੇ ਇਕ ਵੱਡੀ ਸੜਕ ਟੁੱਟ ਗਈ।

Kenya dam bursts: ਪੱਛਮੀ ਕੀਨੀਆ 'ਚ ਇਕ ਡੈਮ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕੀਨੀਆ ਪੁਲਿਸ ਨੇ ਇਹ ਜਾਣਕਾਰੀ ਦਿਤੀ।ਪੁਲਿਸ ਅਧਿਕਾਰੀ ਸਟੀਫਨ ਕਿਰੂਈ ਨੇ ਦਸਿਆ ਕਿ ਡੈਮ ਟੁੱਟਣ ਤੋਂ ਬਾਅਦ ਹੜ੍ਹ ਦਾ ਪਾਣੀ ਘਰਾਂ 'ਚ ਭਰ ਗਿਆ ਅਤੇ ਇਕ ਵੱਡੀ ਸੜਕ ਟੁੱਟ ਗਈ।

ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਸਵੇਰੇ ਗ੍ਰੇਟ ਰਿਫਟ ਵੈਲੀ ਖੇਤਰ ਦੇ ਮਾਈ ਮਾਹੀਓ ਇਲਾਕੇ 'ਚ ਸਥਿਤ ਪੁਰਾਣੇ ਕਿਜਾਬੇ ਡੈਮ ਦੇ ਢਹਿ ਜਾਣ ਤੋਂ ਬਾਅਦ ਵਾਪਰੀ। ਗ੍ਰੇਟ ਰਿਫਟ ਵੈਲੀ ਖੇਤਰ ਵਿਚ ਹੜ੍ਹ ਆਉਣ ਦਾ ਖਤਰਾ ਹੈ। ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਹੇਠਾਂ ਵੱਲ ਵਗਣਾ ਸ਼ੁਰੂ ਹੋ ਗਿਆ।

ਕੀਨੀਆ 'ਚ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਹੈ। ਹੜ੍ਹ ਕਾਰਨ ਹੁਣ ਤਕ ਲਗਭਗ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਕੂਲ ਖੋਲ੍ਹਣ ਵਿਚ ਵੀ ਦੇਰੀ ਹੋ ਰਹੀ ਹੈ।

 (For more Punjabi news apart from 40 people died in Kenya dam bursts, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement