
'ਬ੍ਰੈਡ, ਸੀਮੈਂਟ, ਕੈਕਟਸ' ਲੇਖ ਲਈ ਕੀਤਾ ਸਨਮਾਨਿਤ
ਲੰਡਨ : ਭਾਰਤੀ ਲੇਖਿਕਾ ਐਨੀ ਜੈਦੀ ਨੂੰ ਬੁਧਵਾਰ ਨੂੰ ਇਕ ਲੱਖ ਡਾਲਰ ਦੇ 'ਨਾਈਨ ਡਾਟਸ ਪ੍ਰਾਈਜ਼' 2019 ਦਾ ਜੇਤੂ ਘੋਸ਼ਿਤ ਕੀਤਾ ਗਿਆ। ਇਹ ਇਕ ਵੱਡਾ ਪੁਰਸਕਾਰ ਹੈ ਜੋ ਵਿਸ਼ਵਭਰ ਦੇ ਵੱਡੇ ਮੁੱਦਿਆਂ ਨੂੰ ਚੁੱਕਣ ਵਾਲਿਆਂ ਨੂੰ ਦਿਤਾ ਜਾਂਦਾ ਹੈ। ਮੁੰਬਈ ਦੀ ਰਹਿਣ ਵਾਲੀ ਜੈਦੀ ਇਕ ਸੁਤੰਤਰ ਲੇਖਿਕਾ ਹੈ। ਉਹ ਲੇਖ, ਛੋਟੀਆਂ ਕਹਾਣੀਆਂ, ਕਵਿਤਾਵਾਂ ਅਤੇ ਨਾਟਕ ਆਦਿ ਲਿਖਦੀ ਹੈ।
Zaidi's winning Nine Dots Prize entry, 'Bread, Cement, Cactus', combines memoir and reportage to explore concepts of home and belonging rooted in her experience of contemporary life in India. Read an extract here: https://t.co/Wxz7d0nM4h #9dots pic.twitter.com/NeMzxHl6lM
— The Nine Dots Prize (@NineDotsPrize) 29 May 2019
ਉਨ੍ਹਾਂ ਨੇ ਇਹ ਪੁਰਸਕਾਰ ਉਨ੍ਹਾਂ ਵਲੋਂ ਲਿਖੇ ਗਏ 'ਬ੍ਰੈਡ, ਸੀਮੈਂਟ, ਕੈਕਟਸ' ਲੇਖ ਲਈ ਦਿਤਾ ਗਿਆ ਹੈ। ਇਹ ਲੇਖ ਲੋਕਾਂ ਦੇ ਸਮਕਾਲੀ ਜੀਵਨ ਦੇ ਅਨੁਭਵਾਂ ਤੇ ਘਰ-ਜਾਇਦਾਦ ਵਰਗੇ ਮੁੱਦੇ 'ਤੇ ਲਿਖਿਆ ਗਿਆ ਹੈ। 40 ਸਾਲਾ ਐਨੀ ਨੇ ਕਿਹਾ ਕਿ 'ਨਾਈਨ ਡਾਟਸ ਪ੍ਰਾਈਜ਼' ਜਿਸ ਤਰ੍ਹਾਂ ਨਾਲ ਨਵੇਂ ਲੋਕਾਂ ਨੂੰ ਬਿਨਾਂ ਰੋਕ ਦੇ ਸੋਚਣ ਲਈ ਉਤਸ਼ਾਹਿਤ ਕਰਦਾ ਹੈ, ਉਸ ਨਾਲ ਉਹ ਕਾਫੀ ਪ੍ਰਭਾਵਿਤ ਹੈ। ਇਸ ਪੁਰਸਕਾਰ ਲਈ ਉਮੀਦਵਾਰਾਂ ਨੇ 3000 ਸ਼ਬਦਾਂ 'ਚ ਇਕ ਵਿਸ਼ੇ 'ਤੇ ਲੇਖ ਲਿਖਣਾ ਹੁੰਦਾ ਹੈ।
Annie Zaidi
ਨਾਈਨ ਡਾਟਸ ਪ੍ਰਾਈਜ਼ ਵਲੋਂ ਜੇਤੂ ਨੂੰ ਅਪਣੇ ਜਵਾਬ ਨੂੰ ਇਕ ਪੁਸਤਕ ਦੇ ਰੂਪ 'ਚ ਢਾਲਣ ਲਈ ਮਦਦ ਦਿਤੀ ਜਾਂਦੀ ਹੈ, ਜਿਸ ਨੂੰ ਕੈਂਬ੍ਰਿਜ ਯੂਨੀਵਰਸਿਟੀ ਪ੍ਰੈੱਸ ਪ੍ਰਕਾਸ਼ਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਕੈਂਬ੍ਰਿਜ ਕਾਲਜ ਦੇ ਸੈਂਟਰ ਫਾਰ ਰਿਸਰਚ ਇਨ ਆਰਟਸ, ਸੋਸ਼ਲ ਸਾਇੰਸਜ਼ ਐਂਡ ਹਿਊਮੈਨੀਟੀਜ਼ 'ਚ ਕੁੱਝ ਸਮਾਂ ਬਤੀਤ ਕਰਨ ਦਾ ਮੌਕਾ ਵੀ ਦਿਤਾ ਜਾਂਦਾ ਹੈ।