ਟਵਿੱਟਰ ’ਤੇ ਭੜਕੇ ਟਰੰਪ , ਸੋਸ਼ਲ ਮੀਡੀਆ ਨੂੰ ਬੰਦ ਕਰਨ ਦੀ ਦਿਤੀ ਧਮਕੀ
Published : May 29, 2020, 7:40 am IST
Updated : May 29, 2020, 7:40 am IST
SHARE ARTICLE
File Photo
File Photo

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ਵਿਰੁਧ ਨਵੇਂ ਸਖ਼ਤ ਨਿਯਮ ਲਿਆਉਣ ਜਾਂ ਉਸ ਨੂੰ ਬੰਦ ਕਰਨ ਦੀ ਧਮਕੀ ਦਿਤੀ

ਵਾਸ਼ਿੰਗਟਨ, 28 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ਵਿਰੁਧ ਨਵੇਂ ਸਖ਼ਤ ਨਿਯਮ ਲਿਆਉਣ ਜਾਂ ਉਸ ਨੂੰ ਬੰਦ ਕਰਨ ਦੀ ਧਮਕੀ ਦਿਤੀ ਹੈ। ਟਵਿੱਟਰ ਵਲੋਂ ਰਾਸ਼ਟਰਪਤੀ ਦੇ ਦੋ ਟਵੀਟ ’ਤੇ ‘ਫ਼ੈਕਟ ਚੈਕ’ ਦੀ ਚਿਤਾਵਨੀ ਦੇਣ ਦੇ ਬਾਅਦ ਟਰੰਪ ਨੇ ਇਹ ਧਮਕੀ ਦਿਤੀ ਹੈ। ਰਾਸ਼ਟਰਪਤੀ ਹਾਲਾਂਕਿ ਖੁਦ ਕੰਪਨੀਆਂ ਨੂੰ ਨਿਸਮਤ ਜਾਂ ਬੰਦ ਨਹੀਂ ਕਰ ਸਕਦੇ। ਅਜਿਹਾ ਕੋਈ ਵੀ ਕਦਮ ਚੁੱਕਣ ਲਈ ਕਾਂਗਰਸ ਵਲੋਂ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਸੰਘੀ ਸੰਚਾਰ ਕਮਿਸ਼ਨ ਨੂੰ ਟੈਕਨੋਲਾਜੀ ਕੰਪਨੀਆਂ ਨੂੰ ਨਿਯਮਤ ਕਰਨ ਦਾ ਅਧਿਕਾਰ ਦੇਣ ਵਾਲੇ ਇਕ ਪ੍ਰਸਤਾਵਿਤ ਕਾਰਜਕਾਰੀ ਆਦੇਸ਼ ਨੂੰ ਉਨ੍ਹਾਂ ਦੇ ਪ੍ਰਸ਼ਾਸ਼ਨ ਨੇ ਰੱਦ ਵੀ ਕਰ ਦਿਤਾ ਹੈ।

File photoFile photo

ਪਰ ਇਸ ਦੇ ਬਾਵਜੂਦ ਵੀ ਟਰੰਪ ਟਵਿੱਟਰ ਨੂੰ ਚਿਤਾਵਨੀ ਦੇਣ ਤੋਂ ਨਹੀਂ ਰੁੱਕ ਰਹੇ। ਟਰੰਪ ਨੇ ਟਵੀਟ ਕੀਤਾ, ‘‘ਕੰਪਨੀ ਰੂੜੀਵਾਦੀ ਸ਼ੋਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਅਜਿਹਾ ਹੋਣ ਤੋਂ ਪਹਿਲਾਂ ਸਖ਼ਤ ਨਿਯਮ ਬਣਾਵਾਂਗੇ ਜਾਂ ਇਸ ਨੂੰ ਬੰਦ ਕਰ ਦਿਆਂਗੇ।’’ ਉਨ੍ਹਾਂ ਨੇ ਮੁੜ ਇਕ ਹੋਰ ਟਵੀਟ ਕੀਤਾ, ‘‘ਵੱਡੀ ਕਾਰਵਾਈ ਕੀਤੀ ਜਾਵੇਗੀ।’’ ਟਰੰਪ ਇਥੇ ਹੀ ਨਹੀਂ ਰੁਕੇ ਦੇਰ ਰਾਤ ਉਨ੍ਹਾਂ ਨੇ ਮੁੜ ਟਵੀਟ ਕੀਤਾ, ‘‘ਟੈਕ ਕੰਪਨੀ ਪੂਰੀ ਤਰ੍ਹਾਂ ਪਾਗਲ ਹੁੰਦੀ ਜਾ ਰਹੀ ਹੈ। ਦੇਖਦੇ ਰਹੋ।’’ ਇਸ ਦੌਰਾਨ, ਪੈ੍ਰਸ ਸਕੱਤਰ ਮੇਕਏਨੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਟਰੰਪ ਸੋਸ਼ਲ ਮੀਡੀਆ ਕੰਪਨੀਆਂ ਨਾਲ ਜੁੜੇ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕਰਣਗੇ।    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement