
ਬੱਸ ਤੁਰਬਤ ਤੋਂ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਜਾ ਰਹੀ ਸੀ
Pakistan News: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਤੇਜ਼ ਰਫਤਾਰ ਯਾਤਰੀ ਬੱਸ ਦੇ ਪਲਟਣ ਅਤੇ ਖੱਡ 'ਚ ਡਿੱਗਣ ਕਾਰਨ ਬੱਚਿਆਂ ਅਤੇ ਔਰਤਾਂ ਸਮੇਤ 28 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿਤੀ ਗਈ ਹੈ।
ਬੱਸ ਤੁਰਬਤ ਤੋਂ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਜਾ ਰਹੀ ਸੀ ਅਤੇ ਕਵੇਟਾ ਤੋਂ ਕਰੀਬ 700 ਕਿਲੋਮੀਟਰ ਦੂਰ ਵਾਸ਼ੁਕ ਕਸਬੇ ਕੋਲ ਖੱਡ ਵਿਚ ਡਿੱਗ ਗਈ। ਰਿਪੋਰਟ ਮੁਤਾਬਕ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ।
ਜੀਓ ਨਿਊਜ਼ ਨੇ ਬਚਾਅ ਅਧਿਕਾਰੀਆਂ ਦੇ ਹਵਾਲੇ ਤੋਂ ਦਸਿਆ ਕਿ ਇਹ ਹਾਦਸਾ ਯਾਤਰੀ ਬੱਸ ਦਾ ਟਾਇਰ ਫਟਣ ਕਾਰਨ ਵਾਪਰਿਆ। ਇਸ ਹਾਦਸੇ 'ਚ 28 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 22 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਸੀਮਾ ਭੇਜਿਆ ਗਿਆ। ਪਾਕਿਸਤਾਨ ਵਿਚ ਸੜਕ ਹਾਦਸੇ ਆਮ ਹਨ, ਜਿਥੇ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ।
ਪੰਜਾਬ ਦੇ ਖੁਸ਼ਾਬ ਜ਼ਿਲੇ 'ਚ 18 ਮਈ ਨੂੰ ਇਕ ਟਰੱਕ ਦੇ ਖਾਈ 'ਚ ਡਿੱਗਣ ਕਾਰਨ ਇਕ ਪਰਿਵਾਰ ਦੇ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ 3 ਮਈ ਨੂੰ ਗਿਲਗਿਤ ਬਾਲਟਿਸਤਾਨ 'ਚ ਇਕ ਯਾਤਰੀ ਬੱਸ ਦੇ ਤੰਗ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 21 ਹੋਰ ਜ਼ਖਮੀ ਹੋ ਗਏ ਸਨ।
(For more Punjabi news apart from 28 people died as bus fell into a ravine in Pakistan, stay tuned to Rozana Spokesman)