
ਚੀਨ ਦੀਆਂ ਭੜਕਾਊ ਗਤੀਵਿਧੀਆਂ ਬਾਅਦ ਗੁਆਢੀ ਮੁਲਕਾਂ ਵਲੋਂ ਲਾਮਬੰਦੀ ਸ਼ੁਰੂ
ਨਵੀਂ ਦਿੱਲੀ: ਚੀਨ ਅਪਣੇ ਗੁਆਢੀਆਂ 'ਤੇ ਧੌਂਸ ਜਮਾਉਣ ਦੀ ਨੀਤੀ ਤਹਿਤ ਸਭ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਿਹਾ ਹੈ। ਚੀਨ ਦਾ ਅਪਣੇ ਜ਼ਿਆਦਾਤਰ ਗੁਆਢੀ ਮੁਲਕਾਂ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਭਾਰਤ ਨਾਲ ਸਰਹੱਦ 'ਤੇ ਵਧੇ ਤਣਾਅ ਦਰਮਿਆਨ ਚੀਨ ਦੇ ਬਾਕੀ ਗੁਆਢੀ ਮੁਲਕਾਂ ਨੇ ਵੀ ਸੁਰੱਖਿਆ ਪ੍ਰਬੰਧਾਂ 'ਚ ਇਜ਼ਾਫ਼ਾ ਕਰਨਾ ਸ਼ੁਰੂ ਕਰ ਦਿਤਾ ਹੈ।
Indian Navy
ਇਸੇ ਦਰਮਿਆਨ ਭਾਰਤੀ ਅਤੇ ਜਾਪਾਨੀ ਸਮੁੰਦਰੀ ਸਵੈ-ਰੱਖਿਆ ਬਲਾਂ ਨੇ ਹਿੰਦ ਮਹਾਸਾਗਰ 'ਚ ਇਕ ਸਾਂਝਾ ਅਭਿਆਸ ਕੀਤਾ ਹੈ। ਸ਼ਨੀਵਾਰ ਨੂੰ ਇਹ ਅਭਿਆਸ ਜਾਪਾਨ ਦੇ ਰੱਖਿਆ ਮੰਤਰੀ ਤਾਰੋ ਕੋਨੋ ਦੇ ਇਕ ਬਿਆਨ ਤੋਂ ਬਾਅਦ ਹੋਇਆ, ਜਿਸ ਵਿਚ ਨਾ ਸਿਰਫ ਚੀਨ ਦੀ ਰੱਖਿਆ ਸਮਰੱਥਾ ਬਲਕਿ ਭਾਰਤ-ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਇਰਾਦਿਆਂ 'ਤੇ ਵੀ ਚਿੰਤਾ ਜ਼ਾਹਰ ਕੀਤੀ ਗਈ। ਪਿਛਲੇ ਕੁਝ ਮਹੀਨਿਆਂ ਵਿੱਚ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਬੀਜਿੰਗ ਦੇ ਹਮਲਾਵਰ ਰਵਈਏ ਤੋਂ ਬਾਅਦ ਜਾਪਾਨ ਦਾ ਇਹ ਪਹਿਲਾ ਬਿਆਨ ਸੀ।
indian navy
ਭਾਰਤ-ਜਾਪਾਨ ਰੱਖਿਆ ਅਭਿਆਸ ਮੁਤਾਬਕ, ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ਏਸੀਆਨ) ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੱਖਣੀ ਚੀਨ ਸਾਗਰ ਵਿਵਾਦ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ। ਰੱਖਿਆ ਭਾਈਵਾਲੀ ਨੂੰ ਵਧਾਉਣ ਦਿੱਲੀ ਅਤੇ ਟੋਕਿਓ ਦੀ ਕੋਸ਼ਿਸ਼ਾਂ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਦੌਰਾਨ ਜੇਐਮਐਸਡੀਐਫ ਅਤੇ ਇੰਡੀਅਨ ਨੇਵੀ ਵਿਚਕਾਰ ਇਹ 15ਵਾਂ ਸਿਖਲਾਈ ਅਭਿਆਸ ਸੀ।
indian navy
ਅਭਿਆਸ ਵਿਚ ਚਾਰ ਜੰਗੀ ਜਹਾਜ਼ ਸ਼ਾਮਲ ਸਨ। ਇਨ੍ਹਾਂ ਵਿਚ ਦੋ ਜੰਗੀ ਜਹਾਜ਼ ਭਾਰਤ ਅਤੇ ਦੋ ਜਾਪਾਨ ਦੇ ਸਨ। ਇੰਡੀਅਨ ਨੇਵੀ ਟ੍ਰੇਨਿੰਗ ਸਮੁੰਦਰੀ ਜਹਾਜ਼-ਆਈਐਨਐਸ ਰਾਣਾ ਅਤੇ ਆਈਐਨਐਸ ਕੁਲੁਸ਼, ਜਾਪਾਨੀ ਨੇਵੀ ਜੇਐਸ ਕਸ਼ਿਮਾ ਅਤੇ ਜੇਐਸ ਸ਼ਿਮਾਯੁਕੀ ਦੇ ਨਾਲ ਅਭਿਆਸ ਵਿਚ ਸ਼ਾਮਲ ਸਨ। ਸਾਲ 2000 ਤੋਂ ਜੇਐਮਐਸਡੀਐਫ ਦੁਨੀਆ ਦੀ ਚੌਥੀ ਵੱਡੀ ਜਲ ਸੈਨਾ ਹੈ।
indian navy
ਜਾਪਾਨ ਦੇ ਪਾਣੀਆਂ ਵਿਚ ਚੀਨ ਦੇ ਖੇਤਰੀ ਦਾਅਵਿਆਂ ਦੇ ਵਿਚਕਾਰ ਜਾਪਾਨ ਪਿਛਲੇ ਕੁੱਝ ਸਾਲਾਂ ਵਿਚ ਅਪਣੇ ਬੇੜੇ ਵਿਚ ਲਗਾਤਾਰ ਵਾਧਾ ਕਰ ਰਿਹਾ ਹੈ। ਇਕ ਸਮੁੰਦਰੀ ਟਾਪੂ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ਵਿਚਾਲੇ ਖਿਚੋਤਾਣ ਚੱਲ ਰਿਹਾ ਹੈ। ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਤਣਾਅ ਇਸ ਸਮੇਂ ਅਪਣੀ ਚਰਮ-ਸੀਮਾ 'ਤੇ ਹੈ। ਅਜਿਹੇ ਵਿਚ ਜਾਪਾਨ ਅਤੇ ਭਾਰਤ ਦੇ ਜੰਗੀ ਜਹਾਜ਼ਾਂ ਵਲੋਂ ਕੀਤੇ ਗਏ ਸਾਝੇ ਅਭਿਆਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।