
ਸੀਰੀਆ 'ਚ ਸੰਘਰਸ਼ ਜਲਦ ਹੀ ਇਕ ਸੰਪੂਰਨ ਗ੍ਰਹਿ ਯੁੱਧ 'ਚ ਤਬਦੀਲ ਹੋ ਗਿਆ, ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ
ਜੇਨੇਵਾ- ਸੀਰੀਆ 'ਚ 2011 'ਚ ਸ਼ੁਰੂ ਹੋਏ ਯੁੱਧ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਵੱਡਾ ਖੁਲਾਸਾ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸੀਰੀਆ 'ਚ 2011 'ਚ ਸ਼ੁਰੂ ਹੋਏ ਗ੍ਰਹਿ ਯੁੱਧ ਦੇ ਸ਼ੁਰੂਆਤੀ 10 ਸਾਲਾ 'ਚ ਤਿੰਨ ਲੱਖ ਤੋਂ ਜ਼ਿਆਦਾ ਨਾਗਰਿਕ ਮਾਰੇ ਗਏ ਹਨ। ਇਹ ਦੇਸ਼ 'ਚ ਜਾਰੀ ਗ੍ਰਹਿ ਯੁੱਧ 'ਚ ਹੋਈਆਂ ਨਾਗਰਿਕਾਂ ਦੀਆਂ ਮੌਤਾਂ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਕਾਰਤ ਮੁਲਾਂਕਣ ਹੈ। ਸੀਰੀਆ 'ਚ ਸੰਘਰਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਾਲ 2011 'ਚ ਲੋਕਤਾਂਤਰਿਕ ਸੁਧਾਰਾਂ ਦੀ ਮੰਗ ਨੂੰ ਲੈ ਕੇ ਭੜਕੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਨਾਲ ਸ਼ੁਰੂ ਹੋਇਆ ਸੀ।
Syria: More than 300,000 killed in 10-year civil war - UN
ਇਸ ਤੋਂ ਪਹਿਲਾਂ ਮਿਸਰ, ਟਿਊਨੀਸ਼ੀਆ, ਯਮਨ, ਲੀਬੀਆ ਅਤੇ ਬਹਿਰੀਨ ਦੇਸ਼ ਵੀ ਅਜਿਹੇ ਪ੍ਰਦਰਸ਼ਨਾਂ ਦੇ ਗਵਾਹ ਬਣੇ ਸਨ ਜਿਨ੍ਹਾਂ ਨੂੰ ਅਰਬ ਕ੍ਰਾਂਤੀ ਕਿਹਾ ਜਾਂਦਾ ਸੀ। ਇਨ੍ਹਾਂ ਪ੍ਰਦਰਸ਼ਨਾਂ ਦੇ ਚੱਲਦੇ ਦਹਾਕਿਆਂ ਤੋਂ ਹਕੂਮਤ ਕਰ ਰਹੇ ਕੁਝ ਅਰਬ ਨੇਤਾਵਾਂ ਨੂੰ ਸੱਤਾ ਵੀ ਗੁਆਉਣੀ ਪਈ ਸੀ। ਹਾਲਾਂਕਿ, ਸੀਰੀਆ 'ਚ ਸੰਘਰਸ਼ ਜਲਦ ਹੀ ਇਕ ਸੰਪੂਰਨ ਗ੍ਰਹਿ ਯੁੱਧ 'ਚ ਤਬਦੀਲ ਹੋ ਗਿਆ, ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਅਤੇ ਦੇਸ਼ ਦੇ ਇਕ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ।
Syria: More than 300,000 killed in 10-year civil war - UN
ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ 'ਚ ਸੀਰੀਆ 'ਚ ਸੰਘਰਸ਼ ਦੇ ਚੱਲਦੇ ਇਕ ਮਾਰਚ 2011 ਤੋਂ 31 ਮਾਰਚ 2021 ਦਰਮਿਆਨ ਘੱਟੋ-ਘੱਟ 306,887 ਨਾਗਰਿਕਾਂ ਦੇ ਮਾਰੇ ਜਾਣ ਦਾ ਅਨੁਮਾਨ ਜਤਾਇਆ ਗਿਆ ਹੈ। ਇਨ੍ਹਾਂ ਅੰਕੜਿਆਂ 'ਚ ਉਨ੍ਹਾਂ ਮ੍ਰਿਤਕਾਂ ਦੀ ਗਿਣਤੀ ਸ਼ਾਮਲ ਨਹੀਂ ਹੈ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਹੀ ਉਨ੍ਹਾਂ ਨੂੰ ਦਫਨਾ ਦਿੱਤਾ।