
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਅਮਰੀਕਾ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ
ਵਾਸ਼ਿੰਗਟਨ: ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਅਮਰੀਕਾ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਵਲਡੋਮੀਟਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 84 ਹਜ਼ਾਰ 447 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਅਮਰੀਕਾ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਵਿਚ ਦੁਨੀਆਂ ਭਰ ਵਿਚ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ।
Corona Case
ਹੋਰ ਪੜ੍ਹੋ: ਪੇਗਾਸਸ ਜਾਸੂਸੀ 'ਤੇ ਮਾਇਆਵਤੀ ਦਾ ਬਿਆਨ: ਅਪਣੀ ਨਿਗਰਾਨੀ ਵਿਚ ਮਾਮਲੇ ਦੀ ਜਾਂਚ ਕਰਾਵੇ ਸੁਪਰੀਮ ਕੋਰਟ
ਇਸ ਦੇ ਚਲਦਿਆਂ ਦੋ ਮਹੀਨਿਆਂ ਬਾਅਦ ਹੀ ਅਮਰੀਕਾ ਵਿਚ ਫਿਰ ਤੋਂ ਮਾਸਕ ਲਗਾਉਣ ਦਾ ਦੌਰ ਵਾਪਸ ਸ਼ੁਰੂ ਹੋ ਗਿਆ ਹੈ। 49.7% ਪੂਰੇ ਟੀਕਾਕਰਨ ਦੇ ਬਾਵਜੂਦ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦਿਆਂ ਸੀਡੀਸੀ ਨੇ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਵੀ ਮਾਸਕ ਪਾਉਣ ਲਈ ਕਿਹਾ ਹੈ। ਭਾਰਤ ਵਿਚ ਸਿਰਫ 7% ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ ਪਰ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿਚ ਮਾਸਕ ਪਾਉਣ ਵਾਲਿਆਂ ਦੀ ਗਿਣਤੀ ਵਿਚ 74% ਕਮੀ ਆਈ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਹੋਰ ਸਟਾਫ ਨੂੰ ਮਾਸਕ ਪਾਉਣ ਲਈ ਕਿਹਾ ਹੈ।
Corona vaccine
ਹੋਰ ਪੜ੍ਹੋ: Monsoon Session: ਲੋਕ ਸਭਾ ਵਿਚ ਹੰਗਾਮੇ 'ਤੇ ਸਪੀਕਰ ਦੀ ਚੇਤਾਵਨੀ, ਕਿਹਾ ਹੋਵੇਗਾ ਐਕਸ਼ਨ
ਅਮਰੀਕਾ ਵਿਚ ਡੇਲਟਾ ਵੇਰੀਐਂਟ ਦੇ 80% ਅਤੇ ਭਾਰਤ ਵਿਚ 91% ਮਾਮਲੇ
ਅਮਰੀਕਾ ਵਿਚ ਡੇਲਟਾ ਵੇਰੀਐਂਟ ਦੇ ਚਲਦਿਆਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਮਰੀਕਾ ਵਿਚ ਕੋਰੋਨਾ ਦੇ ਮਾਮਲਿਆਂ ਵਿਚ 80 ਫੀਸਦ ਮਾਮਲੇ ਡੇਲਟਾ ਵੇਰੀਐਂਟ ਵਾਲੇ ਹੀ ਹਨ ਜਦਕਿ ਭਾਰਤ ਵਿਚ ਡੇਲਟਾ ਵੇਰੀਐਂਟ ਦੇ 91 ਫੀਸਦ ਹਨ। ਇਹ ਵੇਰੀਐਂਟ ਪਹਿਲਾਂ ਭਾਰਤ ਵਿਚ ਦੇਖਿਆ ਗਿਆ ਸੀ ਪਰ ਹੁਣ ਦੁਨੀਆਂ ਦੇ ਕਈ ਦੇਸ਼ਾਂ ਵਿਚ ਫੈਲ ਚੁੱਕਾ ਹੈ।
Corona Virus
ਹੋਰ ਪੜ੍ਹੋ: ਟੋਕੀਉ ਉਲੰਪਿਕ: ਕੁਆਰਟਰ ਫਾਈਨਲ ਵਿਚ ਪਹੁੰਚੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ
ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਲਈ ਵੀ ਮਾਸਕ ਜ਼ਰੂਰੀ
ਸੀਡੀਸੀ ਦੇ ਡਾਇਰੈਕਟਰ ਡਾ. ਰੋਸ਼ੇਲ ਵਾਲੇਂਸਕੀ ਨੇ ਕਿਹਾ ਕਿ ਵੈਕਸੀਨ ਅਸਰਦਾਰ ਹੈ ਪਰ ਕੋਰੋਨਾ ਦੇ ਡੇਲਟਾ ਵੇਰੀਐਂਟ ਕਾਰਨ ਅੱਗੇ ਵੀ ਸੰਕਰਮਣ ਦਾ ਖਤਰਾ ਵਧ ਗਿਆ ਹੈ। ਇਸ ਲਈ ਸੀਡੀਸੀ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਵੀ ਮਾਸਕ ਪਾਉਣ ਦਾ ਸੁਝਾਅ ਦਿੰਦਾ ਹੈ। ਯੂਨਾਇਟਡ ਫੂਡ ਐਂਡ ਕਮਰਸ਼ੀਅਲ ਵਰਕਰਜ਼ ਇੰਟਰਨੈਸ਼ਨਲ ਦੇ ਪ੍ਰਧਾਨ ਮਾਰਕ ਪੇਰੋਨ ਦਾ ਕਹਿਣਾ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਇਕਲੌਤਾ ਤਰੀਕਾ ਮਾਸਕ ਹੀ ਹੈ।