
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪੂਰਬੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪੂਰਬੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਮੋਦੀ (Prime Minister Narendra Modi) ਨੇ ਟੂਰਿਸਟ ਖੇਤਰਾਂ ਵਿਚ ਇਕੱਠੀ ਹੋ ਰਹੀ ਭੀੜ ਅਤੇ ਉੱਤਰ-ਪੂਰਬੀ ਸੂਬਿਆਂ ਵਿਚ ਲਾਗ ਦੀ ਦਰ ਵਧਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਸਾਡੇ ਸਿਹਤ ਕਰਮਚਾਰੀਆਂ ਨੇ ਪਿਛਲੇ ਸਾਲ ਤੋਂ ਕਾਫੀ ਮਿਹਨਤ ਕੀਤੀ ਹੈ।
PM Modi
ਹੋਰ ਪੜ੍ਹੋ: Chris Gayle ਨੇ ਰਚਿਆ ਇਤਿਹਾਸ: ਬਣੇ T20 ਕ੍ਰਿਕਟ ਵਿਚ 14 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ
ਉੱਤਰ-ਪੂਰਬੀ ਸੂਬਿਆਂ ਦੇ ਕੁਝ ਜ਼ਿਲ੍ਹਿਆਂ ਵਿਚ ਪਾਜ਼ੇਟੀਵਿਟੀ ਦਰ ਵਧ ਰਹੀ ਹੈ। ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਲਾਗ ਨੂੰ ਰੋਕਣ ਲਈ ਸਾਨੂੰ ਮਾਈਕ੍ਰੋ ਲੇਵਲ ’ਤੇ ਹੋਰ ਸਖ਼ਤ ਕਦਮ ਚੁੱਕਣੇ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਕੋਰੋਨਾ ਦੇ ਹਰ ਵੈਰੀਐਂਟ ’ਤੇ ਨਜ਼ਰ ਰੱਖਣੀ ਹੋਵੇਗੀ। ਇਸ ਦੇ ਕਈ ਰੂਪ ਹਨ, ਵਾਰ-ਵਾਰ ਵਾਇਰਸ ਅਪਣੇ ਰੂਪ ਬਦਲ ਰਿਹਾ ਹੈ ਤੇ ਸਾਡੇ ਲਈ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ।
Crowds Without Masks In Hill Stations and Markets Cause For Concern: PM Modi
ਹੋਰ ਪੜ੍ਹੋ: ਹਿਮਾਚਲ ਵਿਚ ਭਾਰੀ ਮੀਂਹ ਦੀ ਤਬਾਹੀ: ਦੋ ਲੋਕਾਂ ਦੀ ਮੌਤ ਤੇ ਕਈ ਲਾਪਤਾ, ਬਚਾਅ ਕਾਰਜ ਜਾਰੀ
ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਟੂਰਿਜ਼ਮ ਅਤੇ ਵਪਾਰ ਬਹੁਤ ਪ੍ਰਭਾਵਿਤ ਹੋਇਆ ਹੈ। ਪਹਾੜੀ ਇਲਾਕਿਆਂ, ਬਾਜ਼ਾਰਾਂ ਵਿਚ ਬਿਨ੍ਹਾਂ ਮਾਸਕ (Crowds Without Masks) ਲੋਕਾਂ ਦਾ ਭੀੜ ਇਕੱਠੀ ਹੋਣਾ ਚਿੰਤਾ ਦਾ ਵਿਸ਼ਾ ਹੈ। ਪੀਐਮ ਮੋਦੀ ਨੇ ਕਿਹਾ ਕਿ ਤੀਜੀ ਲਹਿਰ ਨੂੰ ਰੋਕਣਾ ਮੁੱਖ ਵਿਸ਼ਾ ਹੈ। ਮਾਹਰ ਸਾਨੂੰ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਲਾਪਰਵਾਹੀ ਖਤਰਨਾਕ ਹੋ ਸਕਦੀ ਹੈ।