ਬਹੁਤ ਸਾਰੇ ਲੋਕਾਂ ਨੇ ਆਦਮੀ ਦੇ ਵਿਵਹਾਰ ਦੀ ਨਿੰਦਾ ਕੀਤੀ, ਕੁੱਝ ਨੇ ਉਸ ਦਾ ਬਚਾਅ ਕੀਤਾ
ਓਕਵਿਲੇ : ਕੈਨੇਡਾ ਤੋਂ ਨਸਲੀ ਸੋਸ਼ਣ ਦੀ ਇਕ ਵੀਡੀਉ ਕਾਰਨ ਕੈਨੇਡਾ ਅਤੇ ਭਾਰਤ ਵਿਚ ਵੀ ਗੁੱਸਾ ਭੜਕ ਗਿਆ ਹੈ। ਓਨਟਾਰੀਓ ਦੇ ਓਕਵਿਲੇ ਵਿਚ ਇਕ ਫਾਸਟ-ਫੂਡ ਰੈਸਟੋਰੈਂਟ ਵਿਚ ਵਾਪਰੀ ਘਟਨਾ ਦਾ ਵੀਡੀਉ ਵੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਨੌਜੁਆਨ ਇਕ ਭਾਰਤੀ ਕਰਮਚਾਰੀ ਨਾਲ ਜ਼ੁਬਾਨੀ ਗਾਲ੍ਹਾਂ ਕੱਢਦਾ ਵਿਖਾ ਈ ਦੇ ਰਿਹਾ ਹੈ।
ਹਮਲਾਵਰ ਢੰਗ ਨਾਲ ਕੰਮ ਕਰਦੀ ਕੁੜੀ ਉਤੇ ਚੀਕਦਿਆਂ ਇਸ ਵਿਅਕਤੀ ਨੇ ਕਿਹਾ, ‘‘ਅਪਣੇ ਦੇਸ਼ ਇੰਡੀਆ ਵਾਪਸ ਚਲੀ ਜਾਹ।’’ ਜਦੋਂ ਇਕ ਔਰਤ ਨੇ ਅਪਣੇ ਮੋਬਾਈਲ ਫ਼ੋਨ ਉਤੇ ਇਸ ਨੂੰ ਫਿਲਮਾਉਣਾ ਸ਼ੁਰੂ ਕੀਤਾ, ਤਾਂ ਉਹ ਪਿੱਛੇ ਨਾ ਹਟਿਆ ਅਤੇ ਧਮਕੀ ਅਪਣੀਆਂ ਗਾਲ੍ਹਾਂ ਨੂੰ ਦੁਹਰਾਇਆ। ਨਸਲੀ ਹਮਲੇ ਦਾ ਸਪੱਸ਼ਟ ਕਾਰਨ ਇਹ ਹੈ ਕਿ ਨੌਜੁਆਨ ਦਾ ਮੰਨਣਾ ਹੈ ਕਿ ਭਾਰਤੀ ਕੈਨੇਡਾ ਵਿਚ ਉਨ੍ਹਾਂ ਦੀਆਂ ਨੌਕਰੀਆਂ ਖੋਹ ਰਹੇ ਹਨ।
ਜਦੋਂ ਵੀਡੀਉ ਬਣਾ ਰਹੀ ਔਰਤ ਨੇ ਨੌਜੁਆਨ ਨੂੰ ਪੁਛਿਆ ਕਿ ਕੀ ਉਹ ਫਾਸਟ ਫੂਡ ਸਟੋਰ ਉਤੇ ਕੰਮ ਕਰਨਾ ਚਾਹੁੰਦਾ ਹੈ, ਤਾਂ ਉਸ ਨੇ ਕਿਹਾ, ‘‘ਨਹੀਂ‘‘।
ਔਰਤ ਨੇ ਕਿਹਾ, ‘‘ਫਿਰ, ਤੁਸੀਂ ਕੌਣ ਹੋ ਜੋ ਸਾਨੂੰ ਜਾਣ ਲਈ ਕਹਿਣ ਵਾਲੇ?‘‘
ਪਰ ਨੌਜੁਆਨ ਨੇ ਫਿਰ ਦੁਹਰਾਇਆ ‘‘ਅਪਣੇ ਦੇਸ਼ ਵਾਪਸ ਜਾਓ।‘‘ ਅਤੇ ਕੈਮਰੇ ਵਲ ਹੱਸਦਾ ਰਿਹਾ। ਵੀਡੀਉ ਵਿਚ ਪਾਈਪਰ ਫੂਡਜ਼ ਦਾ ਲੋਗੋ ਹੈ, ਫ੍ਰੈਂਚਾਇਜ਼ੀ ਜੋ ਓਕਵਿਲੇ, ਓਨਟਾਰੀਓ, ਕੈਨੇਡਾ ਵਿਚ ਮੈਕਡੋਨਲਡਜ਼ ਦੇ ਕਈ ਰੈਸਟੋਰੈਂਟ ਸਥਾਨਾਂ ਦਾ ਸੰਚਾਲਨ ਕਰਦੀ ਹੈ।
ਇਹ ਵੀਡੀਉ ਤੇਜ਼ੀ ਨਾਲ ਆਨਲਾਈਨ ਵਾਇਰਲ ਹੋ ਗਈ। ਜਦਕਿ ਬਹੁਤ ਸਾਰੇ ਲੋਕਾਂ ਨੇ ਆਦਮੀ ਦੇ ਵਿਵਹਾਰ ਦੀ ਨਿੰਦਾ ਕੀਤੀ, ਕੁੱਝ ਨੇ ਉਸ ਦਾ ਬਚਾਅ ਕੀਤਾ।
