
ਸਿੱਧੂ ਦੀ ਪਹਿਲੀ ਪਾਕਿਸਤਾਨ ਫ਼ੇਰੀ ਤੋਂ ਬਾਅਦ ਸਿੱਧੂ ਇਕ ਵਾਰ ਫ਼ਿਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਪਹੁੰਚੇ ਪਰ ਇਸ ਵਾਰ ....
ਕਰਤਾਰਪੁਰ ਸਾਹਿਬ (ਭਾਸ਼ਾ) : ਸਿੱਧੂ ਦੀ ਪਹਿਲੀ ਪਾਕਿਸਤਾਨ ਫ਼ੇਰੀ ਤੋਂ ਬਾਅਦ ਸਿੱਧੂ ਇਕ ਵਾਰ ਫ਼ਿਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਪਹੁੰਚੇ ਪਰ ਇਸ ਵਾਰ ਨਜ਼ਾਰਾ ਕੁਝ ਵਖਰਾ ਸੀ, ਸਿੱਧੂ ਦਾ ਪਾਕਿਸਤਾਨ ਪਹੁੰਚਣ ‘ਤੇ ਜਿੱਥੇ ਸਰਕਾਰ ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਿੱਧੂ ਦੀਆਂ ਤਾਰੀਫ਼ਾਂ ਦੇ ਪੁੱਲ ਬਣਦੇ ਨਜ਼ਰ ਆਏ।
Navjot Sidhu
ਇਨ੍ਹਾਂ ਹੀ ਨਹੀਂ ਇਮਰਾਨ ਨੇ ਸਿੱਧੇ ਸ਼ਬਦਾਂ ‘ਚ ਸਿੱਧੂ ਖਿਲ਼ਾਫ਼ ਪਿਛਲੀ ਪਾਕਿਸਤਾਨ ਫ਼ੇਰੀ ਦੌਰਾਨ ਹੋਈ ਸਿਆਸਤ ਦੀ ਵੀ ਨਿੰਦਿਆ ਕੀਤੀ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਲਾਂਘੇ ਦਾ ਸਿਹਰਾ ਸਿੱਧੂ ਸਿਰ ਸਜਾ ਦਿੱਤਾ ਹੈ, ਪਰ ਇਸ ਸਭ ਦੇ ਬਾਵਜੂਦ ਭਾਰਤ ਖਾਸਕਰ ਪੰਜਾਬ ‘ਚ ਇਕ ਵਾਰ ਫ਼ਿਰ ਸਿਆਸਤ ਚਮਕਣ ਲੱਗੀ ਹੈ।