
ਇਸ ਡਾਕੂਮੈਂਟਰੀ ਵਿਚ ਬੋਰਿਸ ਨੇ ਪੁਤਿਨ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਹੈ।
ਲੰਡਨ: ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਕਹਿਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬੋਰਿਸ ਜਾਨਸਨ 2019 ਤੋਂ ਅਕਤੂਬਰ 2022 ਤੱਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹੇ। ਉਹਨਾਂ ਨੂੰ ਇਹ ਧਮਕੀ ਅਹੁਦੇ 'ਤੇ ਰਹਿੰਦੇ ਹੋਏ ਮਿਲੀ ਸੀ। ਇਸ ਗੱਲ ਦਾ ਖੁਲਾਸਾ ਬੋਰਿਸ ਜਾਨਸਨ ਨੇ ਬੀਬੀਸੀ ਦੀ ਇਕ ਨਵੀਂ ਦਸਤਾਵੇਜ਼ੀ ਵਿਚ ਕੀਤਾ ਹੈ। ਇਸ ਡਾਕੂਮੈਂਟਰੀ ਵਿਚ ਬੋਰਿਸ ਨੇ ਪੁਤਿਨ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਹੈ। ਬੋਰਿਸ ਨੇ ਦੱਸਿਆ- 24 ਫਰਵਰੀ 2022 ਨੂੰ ਯੂਕਰੇਨ 'ਤੇ ਹਮਲੇ ਤੋਂ ਪਹਿਲਾਂ ਮੇਰੀ ਪੁਤਿਨ ਨਾਲ ਫੋਨ 'ਤੇ ਗੱਲਬਾਤ ਹੋਈ ਸੀ। ਫਿਰ ਪੁਤਿਨ ਨੇ ਧਮਕੀ ਦਿੱਤੀ ਅਤੇ ਕਿਹਾ- ਬੋਰਿਸ, ਮੈਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ, ਪਰ ਮਿਜ਼ਾਈਲ ਹਮਲੇ ਨਾਲ ਅਜਿਹਾ ਕਰਨ ਵਿਚ ਸਿਰਫ ਇਕ ਮਿੰਟ ਲੱਗੇਗਾ।
ਇਹ ਵੀ ਪੜ੍ਹੋ: ਅਡਾਨੀ ਗਰੁੱਪ ਤੋਂ ਪਹਿਲਾਂ ਕਈ ਕੰਪਨੀਆਂ ਬਾਰੇ ਖੁਲਾਸੇ ਕਰ ਚੁੱਕਾ ਹੈ ਹਿੰਡਨਬਰਗ, ਕੌਣ ਹੈ ਇਸ ਦਾ ਮਾਲਕ?
ਡਾਕੂਮੈਂਟਰੀ 'ਚ ਬੋਰਿਸ ਜਾਨਸਨ ਨੇ ਦੱਸਿਆ- ਯੂਕਰੇਨ 'ਤੇ ਹਮਲੇ ਤੋਂ ਪਹਿਲਾਂ ਮੈਂ ਪੁਤਿਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਤਿਨ ਨੂੰ ਕਿਹਾ ਸੀ ਕਿ ਯੂਕਰੇਨ ਦੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚ ਸ਼ਾਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਤੁਸੀਂ ਇਹ ਜਾਣਦੇ ਹੋ। ਬੋਰਿਸ ਨੇ ਪੁਤਿਨ ਨੂੰ ਚੇਤਾਵਨੀ ਵੀ ਦਿੱਤੀ ਸੀ। ਜਾਨਸਨ ਨੇ ਕਿਹਾ ਸੀ- ਮੈਂ ਪੁਤਿਨ ਨੂੰ ਮਨਾਉਣ ਦੇ ਨਾਲ-ਨਾਲ ਚੇਤਾਵਨੀ ਵੀ ਦਿੱਤੀ ਸੀ। ਮੈਂ ਕਿਹਾ ਕਿ ਯੂਕਰੇਨ 'ਤੇ ਹਮਲਾ ਕਰਨ ਨਾਲ ਤੁਹਾਡਾ ਸਿੱਧਾ ਸਾਹਮਣਾ ਨਾਟੋ ਨਾਲ ਹੋਵੇਗਾ।
ਇਹ ਵੀ ਪੜ੍ਹੋ: SP ਨੇ ਸਿਪਾਹੀ ਕੋਲੋਂ ਬੰਨ੍ਹਵਾਏ ਬੂਟ ਦੇ ਫੀਤੇ, ਲੋਕਾਂ ਨੇ ਲਗਾਈ ਫਿਟਕਾਰ
ਦਸਤਾਵੇਜ਼ੀ 'ਚ ਜਾਨਸਨ ਨੇ ਕਿਹਾ- ਪੁਤਿਨ ਮੇਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਸੁਣ ਰਹੇ ਸਨ। ਬੋਰਿਸ ਜਾਨਸਨ ਨੇ ਹਮਲੇ ਤੋਂ ਪਹਿਲਾਂ ਕਈ ਵਾਰ ਪੁਤਿਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਤਿਨ ਨਹੀਂ ਮੰਨੇ। ਪ੍ਰਧਾਨ ਮੰਤਰੀ ਹੁੰਦਿਆਂ ਉਹਨਾਂ ਕਈ ਵਾਰ ਰੂਸ ਦਾ ਵਿਰੋਧ ਕੀਤਾ। ਹਮਲੇ ਦੇ 8 ਘੰਟੇ ਬਾਅਦ ਹੀ ਉਸ ਨੇ ਰੂਸ ਨੂੰ ਜਵਾਬ ਦੇਣ ਦੀ ਗੱਲ ਕਹੀ ਸੀ। ਜਾਨਸਨ ਨੇ ਕਿਹਾ ਸੀ- ਯੂਕਰੇਨ ਵਿਚ ਜੋ ਹੋ ਰਿਹਾ ਹੈ, ਉਸ ਤੋਂ ਉਹ ਹੈਰਾਨ ਹਨ। ਬ੍ਰਿਟੇਨ ਅਤੇ ਉਸ ਦੇ ਸਹਿਯੋਗੀ ਰੂਸ ਦੀ ਕਾਰਵਾਈ ਦਾ ਫੈਸਲਾਕੁੰਨ ਜਵਾਬ ਦੇਣਗੇ।
ਇਹ ਵੀ ਪੜ੍ਹੋ: ਸਮਝੌਤੇ ’ਤੇ ਅਮਲ ਨਹੀਂ! ਵੋਕੇਸ਼ਨਲ ਐਜੂਕੇਸ਼ਨ ’ਚ ਸਿਰਫ਼ 3.8% ਭਾਰਤੀ ਵਿਦਿਆਰਥੀਆਂ ਨੂੰ ਮਿਲਿਆ ਆਸਟ੍ਰੇਲੀਆ ਦਾ ਵੀਜ਼ਾ
ਹਮਲੇ ਦੇ ਅਗਲੇ ਦਿਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬ੍ਰਿਟਿਸ਼ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ- ਪੁਤਿਨ ਨੇ ਘਰੇਲੂ ਅਸਫਲਤਾ ਨੂੰ ਛੁਪਾਉਣ ਲਈ ਜੰਗ ਸ਼ੁਰੂ ਕੀਤੀ ਹੈ। ਪੁਤਿਨ ਨੇ ਬੇਕਸੂਰ ਯੂਕਰੇਨੀਅਨਾਂ ਦੇ ਖੂਨ ਨਾਲ ਆਪਣੇ ਹੱਥ ਰੰਗੇ ਹਨ, ਅਜਿਹਾ ਦਾਗ ਜੋ ਕਦੇ ਵੀ ਧੋਤਾ ਨਹੀਂ ਜਾ ਸਕਦਾ। ਅਸੀਂ ਰੂਸ ਦੇ ਸਾਰੇ ਬੈਂਕਾਂ ਨੂੰ ਸਾਡੀ ਵਿੱਤੀ ਪ੍ਰਣਾਲੀ ਤੋਂ ਬਾਹਰ ਕਰ ਲਿਆ ਹੈ। ਹੁਣ ਰੂਸ ਨੂੰ ਇਸ ਹਮਲੇ ਦੇ ਨਤੀਜੇ ਪਤਾ ਲੱਗ ਜਾਣਗੇ। ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਹੁੰਦਿਆਂ ਰੂਸ 'ਤੇ ਕਈ ਪਾਬੰਦੀਆਂ ਲਗਾਈਆਂ ਸਨ। ਇਸ ਦੇ ਜਵਾਬ 'ਚ ਰੂਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਵਿਦੇਸ਼ ਸਕੱਤਰ ਲਿਜ਼ ਟਰਸ ਸਮੇਤ 10 ਬ੍ਰਿਟਿਸ਼ ਡਿਪਲੋਮੈਟਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਲੋਕ ਪਾਬੰਦੀ ਦੇ ਤਹਿਤ ਰੂਸ ਵਿਚ ਦਾਖਲ ਨਹੀਂ ਹੋ ਸਕਦੇ।