
92 ਫ਼ੀ ਸਦੀ ਵੋਟਾਂ ਮਿਲੀਆਂ
ਮਿਸਰ 'ਚ ਹੋਈ ਰਾਸ਼ਟਰਪਤੀ ਚੋਣਾਂ ਵਿਚ ਇਕ ਵਾਰ ਫਿਰ ਅਬਦੇਲ ਫ਼ਤਿਹ ਅਲ ਸੀਸੀ ਦੀ ਜਿੱਤ ਹੋਈ ਹੈ। ਸਰਕਾਰੀ ਮੀਡੀਆ ਮੁਤਾਬਕ ਸੀਸੀ ਨੂੰ 92 ਫ਼ੀ ਸਦੀ ਵੋਟਾਂ ਮਿਲੀਆਂ ਹਨ। ਹਾਲਾਂਕਿ ਅਧਿਕਾਰਕ ਤੌਰ 'ਤੇ ਚੋਣ ਨਤੀਜਿਆਂ ਦਾ ਐਲਾਨ 2 ਅਪ੍ਰੈਲ ਨੂੰ ਕੀਤਾ ਜਾਵੇਗਾ। ਹਾਲਾਂਕਿ ਚੋਣਾਂ ਤੋਂ ਪਹਿਲਾਂ ਹੀ ਸੀਸੀ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ।ਮਿਸਰ 'ਚ ਕੁਲ 6 ਕਰੋੜ ਨਾਮਜ਼ਦ ਵੋਟਰਾਂ 'ਚੋਂ 2.20 ਕਰੋੜ ਵੋਟਰਾਂ ਨੇ ਵੋਟ ਦਿਤੀ ਸੀ। ਸੀਸੀ ਨੇ ਪਿਛਲੀ ਚੋਣ ਸਾਲ 2014 'ਚ 96.9 ਫ਼ੀ ਸਦੀ ਵੋਟਾਂ ਪ੍ਰਾਪਤ ਕਰ ਕੇ ਜਿੱਤੀ ਸੀ। ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਲਾਲਚ ਦਿਤਾ ਗਿਆ ਸੀ।
Abdel Fattah el-Sisi
ਲੋਕਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵੋਟ ਪਾਉਣ ਲਈ ਖ਼ੁਰਾਕ ਸਮਗਰੀ ਸਮੇਤ ਹੋਰ ਵੀ ਬਹੁਤ ਸਾਰੇ ਸਮਾਨ ਦਾ ਲਾਲਚ ਦਿਤਾ ਗਿਆ ਜਦਕਿ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਰੀ ਵੋਟਿੰਗ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਵੋਟਾਂ ਪੂਰੀ ਤਰ੍ਹਾਂ ਨਾਲ ਨਿਰਪੱਖ ਅਤੇ ਸੁਤੰਤਰ ਹੋਈਆਂ ਸਨ।ਫ਼ਤਿਹ ਅਲ ਸੀਸੀ ਦੇ ਮੁੜ ਜਿੱਤਣ ਦੀ ਸੰਭਾਵਨਾ ਇਸ ਲਈ ਵੀ ਹੋ ਰਹੀ ਸੀ, ਕਿਉਂਕਿ ਉਨ੍ਹਾਂ ਨੂੰ ਸਖ਼ਤ ਚੁਣੌਤੀ ਦੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਅਹਿਮਦ ਸ਼ਫੀਕ ਅਤੇ ਕਈ ਹੋਰ ਵਿਰੋਧੀਆਂ ਨੂੰ ਪਹਿਲਾਂ ਹੀ ਦੇਸ਼ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਕਈ ਜੇਲ 'ਚ ਹਨ। (ਪੀਟੀਆਈ)