
ਅੱਜ ਕੱਲ੍ਹ ਆਸਟਰੇਲੀਆ ਦੇ ਉਤਰ ਪਛਮੀ ਖਿੱਤੇ ਵਿਚ ਭਿਆਨਕ ਹੜ੍ਹ ਆਏ ਹੋਏ ਹਨ। ਇਹਨਾਂ ਹੜ੍ਹਾ ਦੇ ਕਾਰਨ ਸਥਾਨਿਕ ਲੋਕਾਂ ਨੂੰ ਬਹੁਤ ਸਾਰੀਆ ਮੁਸਕਿਲਾ ਦਾ......
ਮੈਲਬੋਰਨ : ਅੱਜ ਕੱਲ੍ਹ ਆਸਟਰੇਲੀਆ ਦੇ ਉਤਰ ਪਛਮੀ ਖਿੱਤੇ ਵਿਚ ਭਿਆਨਕ ਹੜ੍ਹ ਆਏ ਹੋਏ ਹਨ। ਇਹਨਾਂ ਹੜ੍ਹਾ ਦੇ ਕਾਰਨ ਸਥਾਨਿਕ ਲੋਕਾਂ ਨੂੰ ਬਹੁਤ ਸਾਰੀਆ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਦੇ ਘਰਾਂ ਵਿਚ ਪਾਣੀ ਵੜ ਚੁੱਕਾ ਹੈ ਅਤੇ ਉਹਨਾਂ ਨੂੰ ਆਪਣੇ ਘਰਾਂ ਦੀਆ ਛੱਤਾ ਉਤੇ ਸਮਾਂ ਗੁਜ਼ਾਰਨਾ ਪੈ ਰਿਹਾ ਹੈ , ਬਿਜਲੀ ਦੀ ਸਿਪਲਾਈ ਵੀ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੀ ਹੈ ਮੱਛਰਮੱਛ, ਸੱਪ ਅਤੇ ਬਿੱਛੂਆਂ ਵਰਗੇ ਖਤਰਨਾਕ ਜਾਨਵਰ ਸੜਕਾਂ 'ਤੇ ਆਮ ਹੀ ਘੁੰਮਦੇ ਹੋਏ ਵੇਖੇ ਜਾ ਸਕਦੇ ਹਨ। ਇਸ ਮੌਕੇ ਗੈਰ ਮੁਨਾਫਾ ਸਹਾਇਤਾ ਤੇ ਰਾਹਤ ਸੰਗਠਨ ਖਾਲਸਾ ਏਡ ਇਹਨਾਂ ਪੀੜ੍ਹਤਾਂ ਦੀ ਮਦਦ ਲਈ ਹੜ੍ਹ ਮਾਰੇ ਇਲਾਕਿਆ ਵਿਚ ਪਹੁੰਚ ਚੁੱਕਾ ਹੈ।
ਖਾਲਸਾ ਏਡ ਦੇ ਵਲੰਟੀਅਰਾਂ ਦੁਆਰਾ ਪੀੜ੍ਹਤ ਲੋਕਾਂ ਨੂੰ ਭੋਜਨ ,ਪਾਣੀ ਆਦਿ ਦੇ ਨਾਲ ਨਾਲ ਹੋਰ ਜਰੂਰੀ ਸਾਮਾਨ ਵੀ ਵੰਡਿਆ ਜਾ ਰਿਹਾ ਹੈ ।flood in Australiaਖ਼ਾਲਸਾ ਏਡ ਇਸ ਕਾਰਜ ਨਾਲ ਜਿੱਥੇ ਮਨੁੱਖਤਾਂ ਦੀ ਭਲਾਈ ਲਈ ਵਡਮੁੱਲਾ ਯੋਗਦਾਨ ਪੈ ਰਿਹਾ ਹੈ ਉਥੇ ਹੀ ਆਸਟਰੇਲੀਆ ਵਿੱਚ ਵੱਸਦੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਧਰਮ ਤੋ ਵੀ ਜਾਣੂ ਕਰਵਾ ਰਿਹਾ ਹੈ ਜੋ ਕਿ ਆਸਟਰੇਲੀਆ ਵਿਚ ਵੱਸਦੇ ਸਮੁੱਚੇ ਸਿੱਖਾਂ ਲਈ ਮਾਣ ਵਾਲੀ ਹੈ।