
42 ਬਿਲੀਅਨ ਡਾਲਰ ਦੀ ਘੜੀ, 65 ਮਿਲੀਅਨ ਡਾਲਰ ਦਾ ਜੈੱਟ
ਨਿਊ ਯਾਰਕ- ਦੂਜੀ ਵਾਰ ਲਗਾਤਾਰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਨ ਵਾਲੇ ਅਮੇਜ਼ਨ ਦੇ ਸੀ.ਈ.ਓ. ਜੇਫ ਬੇਜ਼ੋਸ ਇਸ ਵਕਤ ਸਭ ਤੋਂ ਸਫ਼ਲ ਇਨਸਾਨ ਹਨ। ਜਿਹਨਾਂ ਦੀ ਜਾਇਦਾਦ ’ਚ ਅਥਾਹ ਵਾਧਾ ਹੋਇਆ ਅਤੇ ਹੋ ਰਿਹਾ।
Jeff Bezos House
ਜੇਫ, ਅਮੇਜ਼ਨ ’ਤੇ ਹਰ ਚੀਜ਼ ਵੇਚਣ ਦਾ ਪਲੇਟਫਾਰਮ ਮੁਹੱਈਆ ਕਰਵਾ ਚੁੱਕੇ ਹਨ। ਅੱਜ ਤੁਹਾਨੂੰ ਦੱਸਦੇ ਆਂ ਕਿ 16000 ਕਰੋੜ ਡਾਲਰ ਦੀ ਜਾਇਦਾਦ ਦੇ ਮਾਲਕ ਜੇਫ ਆਪਣਾ ਪੈਸ ਕਿੱਥੇ ਖਰਚਦੇ ਹਨ ਜਾਂ ਖਰਚ ਚੁੱਕੇ ਹਨ। ਜੇਫ ਕੋਲ ਕਈ ਅਲੀਸ਼ਾਨ ਘਰ ਹਨ। ਜੇਫ ਦਾ ਇੱਕ ਘਰ 23 ਮਿਲੀਅਨ ਡਾਲਰ ਦਾ ਹੈ ਇਹ ਘਰ ਪਹਿਲਾਂ ਟੈਕਸਟਾਈਲ ਮਿਊਜ਼ੀਅਮ ਸੀ ਜਿਸ ਨੂੰ ਸਾਲ 2016 ’ਚ ਖਰੀਦਿਆ ਗਿਆ ਸੀ।
Hollywood House
ਇਸ ਵਿਚ 11 ਕਮਰੇ, 25 ਬਾਥਰੂਮ, ਪੰਜ ਲਿਵਿੰਗ ਰੂਮ ਤੇ ਦੋ ਲਿਫ਼ਟਾਂ ਹਨ। ਹਾਲੀਵੁੱਡ ਦੇ ਸਭ ਤੋਂ ਮਸ਼ਹੂਰ ਥਾਂ 'ਤੇ ਆਲੀਸ਼ਾਨ ਘਰ ਵੀ ਹੈ। ਬੇਵਰਲੀ ਹਿੱਲਸ ਸਥਿਤ ਬੇਜੋਸ ਦੇ ਇਸ ਘਰ ਦੀ ਕੀਮਤ 25 ਮਿਲੀਅਨ ਡਾਲਰ ਹੈ।
Amazon Campus
ਨਿਊਯਾਰਕ ’ਚ 10,000 ਵਰਗ ਫੁੱਟ ਦਾ ਅਪਾਰਟਮੈਂਟ ਵੀ ਹੈ ਜਿਸਦੀ ਕੀਮਤ 17 ਮਿਲੀਅਨ ਡਾਲਰ ਹੈ।ਅਮੇਜ਼ਨ ਦੇ ਸੀਈਓ ਸਾਐਟਲ ਸ਼ਹਿਰ ਵਿੱਚ ਇੱਕ ਲੇਕ ਹਾਊਸ ਦੇ ਮਾਲਕ ਵੀ ਹਨ। ਇੱਥੇ ਉਹ ਦੁਨੀਆ ਦੇ ਦੂਜੇ ਅਮੀਰ ਆਦਮੀ ਬਿਲ ਗੇਟਸ ਦੇ ਗੁਆਂਢੀ ਹਨ।
Watch
ਜੇਫ ਕੋਲ 10,000 ਸਾਲ ਤਕ ਚੱਲਣ ਵਾਲੀ ਘੜੀ ਜਿਸ ਦੀ ਕੀਮਤ 42 ਬਿਲੀਅਨ ਡਾਲਰ ਹੈ। ਉਹਨਾਂ ਕੋਲ ਇੱਕ ਪ੍ਰਾਈਵੇਟ ਜੈੱਟ ਵੀ ਹੈ ਜਿਸਦੀ ਕੀਮਤ 65 ਮਿਲੀਅਨ ਡਾਲਰ ਹੈ।
G-650 E.R
ਇਹ ਕੋਈ ਆਮ ਜਹਾਜ਼ ਨਹੀਂ ਬਲਕਿ ਜੀ-650 ਈ.ਆਰ. ਦੁਨੀਆ ਦਾ ਸਭ ਤੋਂ ਤੇਜ਼ ਪ੍ਰਾਈਵੇਟ ਜੈੱਟ ਹੈ। ਜੇਫ ਕੋਲ ਸਪੇਸ ਟ੍ਰੈਵਲਰ ਲਈ ਰਾਕੇਟ ਫੈਕਟਰੀ ਵੀ ਹੈ ਕੰਪਨੀ ਦਾ ਨਾਂਅ ਬਲੂ ਆਰਿਜ਼ਨ ਹੈ ਇਹ ਆਮ ਲੋਕਾਂ ਨੂੰ ਪੁਲਾੜ ’ਚ ਲਿਜਾਣ ਦਾ ਕੰਮ ਕਰਦੀ ਹੈ।
River Face House
ਉਹਨਾਂ ਕੋਲ ਇੱਕ ਰੋਬੋਟ ਡੋਗ ਵੀ ਹੈ ਜਿਸਦਾ ਨਾਂ ‘ਸਪਾਟ ਮਿਨੀ’ ਹੈ, ਜਿਸ ਨੂੰ ਬਾਸਟਨ ਡਾਇਨਾਮਿਕਸ ਨੇ ਬਣਾਇਆ ਹੈ। ਜੇਫ ਬੇਜੋਸ ਨੇ ਸਾਲ 2018 ’ਚ ਇਸ ਨੂੰ ਖਰੀਦਿਆ ਸੀ। ਜੇਫ ਬੇਜੋਸ ਨੂੰ ਗੱਡੀਆਂ ਦਾ ਖ਼ਾਸ ਸ਼ੌਕ ਨਹੀਂ ਇਸ ਲਈ ਉਹਨਾਂ ਆਪਣੀ ਹੌਂਡਾ ਅਕੌਰਡ ਨੂੰ ਸੰਭਾਲਿਆ ਹੋਇਆ ਅਤੇ ਸ਼ੈਵਰਲੇ ਬਲੇਜ਼ਰ ਵੀ ਰੱਖੀ ਹੈ।
Washington West
ਜੇਫ ਨੇ 141 ਸਾਲ ਪੁਰਾਣਾ ਅਖ਼ਬਾਰ 230 ਮਿਲੀਅਨ ਡਾਲਰ ’ਚ ਖਰੀਦਿਆ। ਅਮਰੀਕਾ ਵਿੱਚ ਵਾਸ਼ਿੰਗਟਨ ਪੋਸਟ ਸਭ ਤੋਂ ਵੱਡਾ ਅਖ਼ਬਾਰ ਹੈ। ਜੇਫ ਦੇ ਸੀਐਟਲ ਸਥਿਤ ਅਮੇਜ਼ਨ ਕੈਂਪਸ ਦੀ ਕੀਮਤ ਚਾਰ ਬਿਲੀਅਨ ਡਾਲਰ ਹੈ।
Jeff Bezos
ਇੱਥੇ ਟ੍ਰਾਪਿਕਲ ਫਾਰੈਸਟ ਦਾ ਆਕਾਰ ਬਣਾਇਆ ਹੋਇਆ ਹੈ। ਜੇਫ ਹਰ ਰੋਜ਼ ਆਪਣੇ ਮਨ ਪਸੰਦ ਚੀਜ਼ਾਂ ਅਤੇ ਕੰਮਾਂ ’ਤੇ ਪੈਸਾ ਖਰਚ ਰਹੇ ਹਨ ਅਤੇ ਉਹਨਾਂ ਦੀ ਕਲੈਕਸ਼ਨ ਲਗਾਤਾਰ ਵੱਧਦੀ ਜਾ ਰਹੀ ਹੈ।