
ਕਿਸ਼ਤੀ 'ਚ ਸਵਾਰ ਸਨ 32 ਲੋਕ
ਮਨੀਲਾ: ਫਿਲੀਪੀਨਜ਼ ਦੇ ਪਲਵਾਨ ਸੂਬੇ ਦੇ ਤੁਬਾਤਾਹ ਨੇੜੇ ਐਤਵਾਰ ਸਵੇਰੇ ਇੱਕ ਕਿਸ਼ਤੀ ਡੁੱਬ ਗਈ। ਜਹਾਜ਼ ਵਿਚ 32 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ 28 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ 4 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਫਿਲੀਪੀਨ ਕੋਸਟ ਗਾਰਡ ਨੇ ਇਹ ਜਾਣਕਾਰੀ ਦਿੱਤੀ ਹੈ। ਕਮੋਡੋਰ ਅਰਮਾਂਡੋ ਬਾਲੀਲੋ ਨੇ ਕਿਹਾ ਕਿ ਕਿਸ਼ਤੀ, ਐਮ/ਵਾਈ ਡਰੀਮ ਕੀਪਰ, ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਪਹਿਲਾਂ ਡੁੱਬ ਗਈ। ਉਹਨਾਂ ਕਿਹਾ ਕਿ ਕਿਸ਼ਤੀ ਵੀਰਵਾਰ ਦੁਪਹਿਰ ਨੂੰ ਸੇਬੂ ਤੋਂ ਰਵਾਨਾ ਹੋਈ ਸੀ ਅਤੇ ਸ਼ਨੀਵਾਰ ਰਾਤ ਨੂੰ ਤੁਬਤਾਹਾ ਰੀਫਸ ਨੈਚੁਰਲ ਪਾਰਕ ਪਹੁੰਚੀ ਸੀ, ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ।
ਬਾਲੀਲੋ ਨੇ ਦੱਸਿਆ ਕਿ ਜਹਾਜ਼ 'ਚ 32 ਲੋਕ ਸਵਾਰ ਸਨ, ਜਿਨ੍ਹਾਂ 'ਚ ਚਾਲਕ ਦਲ ਦੇ 15 ਮੈਂਬਰ, 12 ਯਾਤਰੀ ਅਤੇ ਪੰਜ ਗੋਤਾਖੋਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 28 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ ਚਾਰ ਲਾਪਤਾ ਹਨ।