ਖ਼ਬਰਾਂ |

ਤਾਜ਼ਾ |

ਅਮਰੀਕਾ ਨੇ ਕੀਤੀ WHO ਤੋਂ ਹਟਣ ਦੀ ਘੋਸ਼ਣਾ, ਟਰੰਪ ਨੇ ਕਿਹਾ- ਸੰਗਠਨ ‘ਤੇ ਚੀਨ ਦਾ ਕਬਜ਼ਾ
Published : May 30, 2020, 9:47 am IST
Updated : May 30, 2020, 10:31 am IST
SHARE ARTICLE
Donald Trump
Donald Trump

ਅਮਰੀਕਾ ਵਿਚ ਹੁਣ ਤੱਕ 1,735,971 ਕੇਸ, 102,323 ਲੋਕਾਂ ਦੀ ਗਈ ਜਾਨ

ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ WHO ਪੂਰੀ ਤਰ੍ਹਾਂ ਨਾਲ ਚੀਨ ਦੇ ਨਿਯੰਤਰਣ ਵਿਚ ਹੈ। WHO ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਅਸਫਲ ਰਿਹਾ ਅਤੇ ਅਮਰੀਕਾ ਵਿਸ਼ਵ ਸਿਹਤ ਸੰਗਠਨ ਨਾਲ ਆਪਣਾ ਸੰਬੰਧ ਖਤਮ ਕਰ ਦੇਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ WHO ਨੂੰ ਇਕ ਸਾਲ ਵਿਚ 40 ਮਿਲੀਅਨ ਡਾਲਰ ਦੇਣ ਦੇ ਬਾਵਜ਼ੂਦ ਇਸ ਉੱਤੇ ਕਾਬੂ ਰੱਖਦਾ ਹੈ।

Donald trump said coronavirus came from china us is not going to take it lightlyDonald Trump

ਜਦੋਂਕਿ ਸੰਯੁਕਤ ਰਾਜ WHO ਨੂੰ ਇਕ ਸਾਲ ਵਿਚ ਤਕਰੀਬਨ 450 ਮਿਲੀਅਨ ਡਾਲਰ ਦਿੰਦਾ ਹੈ। WHO ਦੁਆਰਾ ਸੁਧਾਰ ਸੰਬੰਧੀ ਕੀਤੀ ਗਈ ਸਿਫਾਰਸ਼ ਲਾਗੂ ਨਹੀਂ ਕੀਤੀ ਗਈ, ਇਸ ਲਈ ਅਮਰੀਕਾ WHO ਨਾਲ ਆਪਣਾ ਸੰਬੰਧ ਤੋੜ ਰਿਹਾ ਹੈ। ਪਿਛਲੇ ਦਿਨੀਂ, ਯੂਐਸ ਨੇ WHO ਨੂੰ ਆਪਣੀ ਸਹਾਇਤਾ ਦੀ ਫੰਡਿੰਗ 'ਤੇ ਰੋਕ ਲਗਾ ਦਿੱਤੀ ਸੀ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋਸ਼ ਲਾਇਆ ਕਿ WHO ਕੋਰੋਨਾ ਵਾਇਰਸ ਨੂੰ ਪਛਾਣਨ ਵਿਚ ਅਸਫਲ ਰਿਹਾ ਹੈ ਅਤੇ ਚੀਨ ਦੀ ਹਮਾਇਤ ਕਰਨ ਲਈ ਇਸ ਦੀ ਅਲੋਚਨਾ ਕਰਦਾ ਹੈ।

Donald trump declares state of emergency as michigan floodwaters recedeDonald Trump

ਨਾਲ ਹੀ ਵਿਚ ਰਾਸ਼ਟਰਪਤੀ ਟਰੰਪ ਨੇ WHO ਦੇ ਡਾਇਰੈਕਟਰ ਨੂੰ ਇੱਕ ਪੱਤਰ ਲਿਖਿਆ, ਜਿਸ ਵਿਚ ਉਸ ਨੇ 30 ਦਿਨਾਂ ਦੇ ਅੰਦਰ ਸੰਗਠਨ ਵਿਚ ਵੱਡੀਆਂ ਤਬਦੀਲੀਆਂ ਕਰਨ ਲਈ ਕਿਹਾ ਸੀ। ਨਹੀਂ ਤਾਂ ਅਮਰੀਕਾ ਆਪਣੇ ਫੰਡਾਂ ਨੂੰ ਸਦਾ ਲਈ ਬੰਦ ਕਰ ਦੇਵੇਗਾ ਅਤੇ ਸੰਗਠਨ ਤੋਂ ਵੱਖ ਹੋਣ ਬਾਰੇ ਵਿਚਾਰ ਕਰ ਸਕਦਾ ਹੈ। ਅਮਰੀਕਾ ਤੋਂ ਨਿਰੰਤਰ ਇਲਜ਼ਾਮ ਲਗਦੇ ਆ ਰਹੇ ਹਨ ਕਿ ਕੋਰੋਨਾ ਵਾਇਰਸ ਦੇ ਹੱਕ ਵਿਚ ਅਤੇ ਚੀਨ ਦੇ ਪੂਰਨ ਪੱਖ ਦੇ ਵਿਚ WHO ਦੀ ਘੋਰ ਅਣਗਹਿਲੀ ਕਾਰਨ ਵਿਸ਼ਵ ਦੁਖੀ ਹੈ।

Donald trump coronavirus test america negative presidentDonald Trump

ਕੋਰੋਨਾ ਮਹਾਂਮਾਰੀ ਪੂਰੇ ਵਿਸ਼ਵ ਵਿਚ ਤਬਾਹੀ ਮਚਾ ਰਹੀ ਹੈ ਅਤੇ ਇਹ 188 ਦੇਸ਼ਾਂ ਵਿਚ ਫੈਲ ਗਈ ਹੈ। ਹੁਣ ਤੱਕ ਇਸ ਮਹਾਂਮਾਰੀ ਨਾਲ 5,878,701 ਸੰਕਰਮਿਤ ਹੋ ਚੁੱਕੇ ਹਨ ਜਿਸ ਵਿਚ 362,769 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਸਭ ਤੋਂ ਤਣਾਅ ਵਾਲਾ ਅਮਰੀਕਾ ਰਿਹਾ ਹੈ ਜਿੱਥੇ 1,735,971 ਮਾਮਲਿਆਂ ਵਿਚੋਂ 102,323 ਲੋਕਾਂ ਦੀ ਮੌਤ ਹੋਈ ਹੈ। ਇਕ ਲੱਖ ਤੋਂ ਵੱਧ ਲੋਕਾਂ ਦੀ ਮੌਤ ਦੇ ਬਾਵਜੂਦ ਅਮਰੀਕਾ ਵਿਚ ਮੌਤ ਦੀ ਪ੍ਰਕਿਰਿਆ ਰੁਕਣ ਦਾ ਨਾਮ ਨਹੀਂ ਲੈ ਰਹੀ। ਸਿਰਫ ਅਮਰੀਕਾ ਹੀ ਨਹੀਂ ਬਲਕਿ ਦੂਜੇ ਦੇਸ਼ ਵੀ ਇਸ ਤੋਂ ਚਿੰਤਤ ਹਨ।

Donald TrumpDonald Trump

ਮਹਾਂਮਾਰੀ ਨੇ ਭਾਰਤ ਸਮੇਤ 12 ਦੇਸ਼ਾਂ ਵਿਚ 1 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਉੱਥੇ ਹੀ ਇਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾ ਦਿੱਤੀ ਹੈ। ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਅਤੇ ਸਥਿਤੀ ਨੂੰ ਸੰਭਾਲਣ ਵਿਚ ਅਸਫਲ ਰਹਿਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਵਿਸ਼ਵ ਸਿਹਤ ਸੰਗਠਨ ਨੇ ਇਕ ਨਵੀਂ ਨੀਂਹ ਦਾ ਐਲਾਨ ਕੀਤਾ।

Donald TrumpDonald Trump

ਕਿਸੇ ਵੀ ਮਹਾਂਮਾਰੀ ਨਾਲ ਨਜਿੱਠਣ ਲਈ ਇਸ ਬੁਨਿਆਦ ਤਹਿਤ ਫੰਡ ਇਕੱਤਰ ਕੀਤੇ ਜਾਣਗੇ, ਜਿਸ ਵਿਚ ਨਾ ਸਿਰਫ ਵੱਡੇ ਦੇਸ਼ਾਂ, ਬਲਕਿ ਆਮ ਲੋਕਾਂ ਤੋਂ ਵੀ ਸਹਾਇਤਾ ਲਈ ਜਾਵੇਗੀ। ਇਸ ਦੀ ਘੋਸ਼ਣਾ ਕਰਦਿਆਂ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਇਕ ਸੁਤੰਤਰ ਸੰਗਠਨ ਹੋਵੇਗਾ। ਜਿਸ ਵਿਚ ਮੌਜੂਦਾ ਤਰੀਕਿਆਂ ਤੋਂ ਇਲਾਵਾ ਫੰਡ ਇਕੱਠਾ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM
Advertisement