
ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਰੀ ਦੀ ਪੁਲਿਸ ਹਿਰਾਸਤ ਵਿਚ ਇਕ ਤਸਵੀਰ ਸਾਹਮਣੇ ਆਈ ਹੈ।
ਨਵੀਂ ਦਿੱਲੀ: ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਰੀ ਦੀ ਪੁਲਿਸ ਹਿਰਾਸਤ ਵਿਚ ਇਕ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਬੀਤੇ ਦਿਨ ਸਥਾਨਕ ਮੀਡੀਆ ਵੱਲੋਂ ਉਸ ਸਮੇਂ ਕੈਮਰਿਆਂ ਵਿਚ ਕੈਦ ਦੀਤੀ ਗਈ, ਜਦੋਂ ਉਸ ਨੂੰ ਡੋਮਿਨਿਕਾ ਕੋਰਟ ਤੋਂ ਬਾਹਰ ਲਿਜਾਇਆ ਜਾ ਰਿਹਾ ਰਿਹਾ ਸੀ।
Photo of Mehul Choksi in police custody in Dominica
ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਮੇਹੁਲ ਚੋਕਸੀ ਜੇਲ ਦੀਆਂ ਸਲਾਖਾਂ ਪਿੱਛੇ ਹੈ ਅਤੇ ਉਹ ਬਹੁਤ ਕਮਜ਼ੋਰ ਦਿਖਾਈ ਦੇ ਰਿਹਾ ਹੈ। ਉਸ ਦੀਆਂ ਅੱਖਾਂ ਵੀ ਲਾਲ ਹਨ ਅਤੇ ਉਸ ਦੀਆਂ ਬਾਹਾਂ ਉੱਤੇ ਵੀ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।
Photo of Mehul Choksi in police custody in Dominica
ਦੱਸ ਦਈਏ ਕਿ ਡੋਮਿਨਿਕਾ ਦੀ ਇਕ ਕੋਰਟ ਨੇ ਚੋਕਸੀ ਨੂੰ ਅਗਲੇ ਆਦੇਸ਼ ਤੱਕ ਕੈਰੀਬੀਆਈ ਦੀਪ ਦੇਸ਼ ਤੋਂ ਕਿਤੇ ਹੋਰ ਲਿਜਾਣ ’ਤੇ ਰੋਕ ਲਗਾ ਦਿੱਤੀ ਹੈ। ਕੋਰਟ ਨੇ 62 ਸਾਲਾ ਕਾਰੋਬਾਰੀ ਨੂੰ ਮੈਡੀਕਲ ਜਾਂਚ ਲਈ ਡੋਮਿਨਿਕਾ-ਚਾਈਨਾ-ਫ੍ਰੈਂਡਸ਼ਿਪ ਹਸਪਤਾਲ ਲਿਜਾਉਣ ਅਤੇ ਉਸ ਦੀ ਕੋਵਿਡ ਜਾਂਚ ਦੇ ਨਿਰਦੇਸ਼ ਦਿੱਤੇ ਸੀ। ਬੁੱਧਵਾਰ ਨੂੰ ਕੋਰਟ ਚੋਕਰੀ ਦੀ ਹਾਬੀਅਸ ਕਾਰਪਸ ਪਟੀਸ਼ਨ ਉੱਤੇ ਸੁਣਵਾਈ ਕਰੇਗੀ। ਹੈਬੀਅਰ ਕੋਰਪਸ ਦੇ ਤਹਿਤ ਇਹ ਤੈਅ ਕੀਤਾ ਜਾਵੇਗਾ ਕਿ ਕੀ ਇਹ ਹਿਰਾਸਤ ਜਾਇਜ਼ ਹੈ।
Mehul Choksi
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਮੀਡੀਆ ਰਿਪੋਰਟਾਂ ਮੁਤਾਬਕ ਡੋਮਿਨਿਕਾ ਵਿਚ ਚੋਕਸੀ ਦੇ ਵਕੀਲ ਮਾਰਸ਼ ਵੇਨ ਨੇ ਕਿਹਾ ਕਿ ਉਹਨਾਂ ਨੇ ਅਪਣੇ ਕਲਾਇੰਟ ਨਾਲ ਮੁਲਾਕਾਤ ਕੀਤੀ ਹੈ। ਵਕੀਲ ਮੁਤਾਬਕ ਚੋਕਸੀ ਨੇ ਆਰੋਪ ਲਗਾਏ ਕਿ ਉਸ ਨੂੰ ਅਗਵਾ ਕਰਕੇ ਡੋਮਿਨਿਕਾ ਵਿਚ ਲਿਆਂਦਾ ਗਿਆ। ਚੋਕਸੀ ਨੇ ਕੁੱਟਮਾਰ ਦਾ ਆਰੋਪ ਵੀ ਲਗਾਇਆ ਹੈ।