ਰਿਪੋਰਟ ਦਾ ਦਾਅਵਾ: ਕੁੱਟਮਾਰ ਨਾਲ ਢੀਠ ਹੁੰਦੇ ਹਨ ਬੱਚੇ ਨਹੀਂ ਹੁੰਦਾ ਕੋਈ ਸੁਧਾਰ
Published : Jun 30, 2021, 2:05 pm IST
Updated : Jun 30, 2021, 2:05 pm IST
SHARE ARTICLE
Physical punishment doesn’t improve children’s behaviour
Physical punishment doesn’t improve children’s behaviour

ਬ੍ਰਿਟਿਸ਼ ਮੈਗਜ਼ੀਨ ਵਿਚ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਅਨੁਸਾਰ ਕੁੱਟਮਾਰ ਵਰਗੀ ਸਰੀਰਕ ਸਜ਼ਾ ਨਾਲ ਬੱਚਿਆਂ ਦਾ ਵਤੀਰਾ ਵਿਗੜ ਸਕਦਾ ਹੈ।

ਵਾਸ਼ਿੰਗਟਨ: ਬ੍ਰਿਟਿਸ਼ ਮੈਗਜ਼ੀਨ ਵਿਚ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਅਨੁਸਾਰ ਕੁੱਟਮਾਰ ਵਰਗੀ ਸਰੀਰਕ ਸਜ਼ਾ (Physical punishment of children) ਨਾਲ ਬੱਚਿਆਂ ਦਾ ਵਤੀਰਾ ਵਿਗੜ ਸਕਦਾ ਹੈ। ਕੁੱਟਮਾਰ ਨਾਲ ਬੱਚਿਆਂ ਵਿਚ ਸੁਧਾਰ ਨਹੀਂ ਹੁੰਦਾ ਸਗੋਂ ਉਹ ਢੀਠ ਹੋ ਜਾਂਦੇ ਹਨ। ਬ੍ਰਿਟਿਸ਼ ਮੈਡੀਕਲ ਮੈਗਜ਼ੀਨ ‘ਦ ਲੈਂਸੇਟ’ (The Lancet journal) ਵਿਚ ਪ੍ਰਕਾਸ਼ਿਤ ਇਕ ਅਧਿਐਨ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਹ ਅਧਿਐਨ ਅਮਰੀਕਾ, ਕੈਨੇਡਾ, ਚੀਨ, ਜਪਾਨ ਅਤੇ ਬ੍ਰਿਟੇਨ ਸਮੇਤ 69 ਦੇਸ਼ਾਂ ਵਿਚ ਕੀਤਾ ਗਿਆ ਹੈ।

Physical punishment doesn’t improve children’s behaviourPhysical punishment doesn’t improve children’s behaviour

ਹੋਰ ਪੜ੍ਹੋ: ਵਿਦੇਸ਼ ਜਾਣ ਵਾਲਿਆਂ ਨੂੰ ਕਰਨਾ ਹੋਵੇਗਾ ਇੰਤਜ਼ਾਰ, ਅੰਤਰਰਾਸ਼ਟਰੀ ਉਡਾਣਾਂ 31 ਜੁਲਾਈ ਤੱਕ ਰਹਿਣਗੀਆਂ ਬੰਦ

ਅਧਿਐਨ ਨਾਲ ਸਬੰਧਤ ਸੀਨੀਅਰ ਲੇਖਕ ਨੇ ਕਿਹਾ, ‘ਸਰੀਰਕ ਸਜ਼ਾ ਬੱਚਿਆਂ ਦੇ ਵਿਕਾਸ ਅਤੇ ਤੰਦਰੁਸਤੀ ਵਿਚ ਰੁਕਾਵਟ ਬਣਦੀ ਹੈ। ਇਹ ਧਾਰਨਾ ਗਲਤ ਹੈ ਕਿ ਬੱਚੇ ਕੁੱਟਮਾਰ ਨਾਲ ਸੁਧਾਰ ਜਾਣਗੇ। ਇਸ ਨਾਲ ਉਹ ਹੋਰ ਵਿਗੜ ਸਕਦੇ ਹਨ। ਅਧਿਐਨ ਵਿਚ ਇਸ ਦੇ ਸਪੱਸ਼ਟ ਨਤੀਜੇ ਮਿਲੇ ਹਨ’। ਲੇਖਕ ਐਲੀਜ਼ਾਬੇਥ ਗੇਸ਼ਰਫ ਅਨੁਸਾਰ ਅਧਿਐਨ ਵਿਚ ਕੁੱਟਮਾਰ ਜਾਂ ਇਸ ਤਰ੍ਹਾਂ ਦੀ ਹੋਰ ਸਰੀਰਕ ਸਜ਼ਾ (Physical punishment) ਸ਼ਾਮਲ ਕੀਤੀ ਗਈ ਹੈ। ਮਾਪਿਆਂ ਦਾ ਮੰਨਣਾ ਹੈ ਕਿ ਸਰੀਰਕ ਸਜ਼ਾ ਨਾਲ ਬੱਚੇ ਅਨੁਸ਼ਾਸਿਤ ਹੋ ਜਾਣਗੇ।

Physical punishment doesn’t improve children’s behaviourPhysical punishment doesn’t improve children’s behaviour

ਹੋਰ ਪੜ੍ਹੋ: ਆਕਸੀਜਨ ਦੀ ਕਮੀਂ ਕਾਰਨ ਹੋਈ ਮਾਂ ਦੀ ਮੌਤ, ਧੀ ਨੇ ਕੀਮਤੀ ਜਾਨ ਬਚਾਉਣ ਲਈ ਸ਼ੁਰੂ ਕੀਤਾ Oxygen Auto

ਇਹਨਾਂ ਵਿਚ ਬੱਚਿਆਂ ਨੂੰ ਕਿਸੇ ਚੀਜ਼ ਨਾਲ ਕੁੱਟਣਾ, ਮੂੰਹ, ਸਿਰ ਜਾਂ ਕੰਨ ’ਤੇ ਮਾਰਨਾ, ਥੱਪੜ ਮਾਰਨ, ਬੱਚਿਆਂ ’ਤੇ ਕੋਈ ਚੀਜ਼ ਸੁੱਟਣਾ, ਮੁੱਕੇ ਜਾਂ ਪੈਰ ਨਾਲ ਮਾਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਬੱਚਿਆਂ ਦਾ ਜ਼ਬਰਦਸਤੀ ਸਾਬਣ ਨਾਲ ਮੂੰਹ ਧੋਣਾ ਆਦਿ ਵੀ ਸ਼ਾਮਲ ਹੈ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸਰੀਰਕ ਸਜ਼ਾ ਨਾਲ ਬੱਚੇ ਢੀਠ ਹੋਣ ਲੱਗਦੇ ਹਨ। ਉਹ ਅਕਸਰ ਝੂਠੇ ਅਤੇ ਜਾਅਲੀ ਕੰਮ ਵੀ ਕਰਨ ਲੱਗਦੇ ਹਨ।

Physical punishment doesn’t improve children’s behaviourPhysical punishment doesn’t improve children’s behaviour

ਹੋਰ ਪੜ੍ਹੋ: ਸੁਪਰੀਮ ਕੋਰਟ ਦਾ ਆਦੇਸ਼- ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਸਰਕਾਰ,  ਤੈਅ ਕੀਤੀ ਜਾਵੇ ਰਕਮ

ਸਰੀਰਕ ਸਜ਼ਾ ਪਾਉਣ ਵਾਲੇ ਬੱਚਿਆਂ ਵਿਚ ਬੋਧਿਕ ਹੁਨਰ ਦਾ ਵਿਕਾਸ ਨਹੀਂ ਹੁੰਦਾ। ਜਿਵੇਂ-ਜਿਵੇਂ ਸਰੀਰਕ ਸਜ਼ਾ ਵਧਦੀ ਜਾਂਦੀ ਹੈ, ਬੱਚਿਆਂ ਦਾ ਵਰਤਾਅ ਵਿਗੜਦਾ ਜਾਂਦਾ ਹੈ। ਬੱਚਿਆਂ ਵਿਚ ਗੁੱਸੇ ਅਤੇ ਬਦਲਾ ਲੈਣ ਦੀ ਭਾਵਨਾ ਵੱਧ ਜਾਂਦੀ ਹੈ। ਦੱਸ ਦਈਏ ਕਿ ਸੰਯੁਕਤ ਰਾਸ਼ਟਰ ਨੇ 2006 ਦੇ ਸੰਮੇਲਨ ਵਿਚ ਕਿਹਾ ਸੀ ਕਿ ਉਹ ਬੱਚਿਆਂ ਨੂੰ ਸਰੀਰਕ ਸਜ਼ਾ ਤੋਂ ਬਚਾਉਣ ਲਈ ਵਚਨਬੱਧ ਹੈ।

Physical punishment doesn’t improve children’s behaviourPhysical punishment doesn’t improve children’s behaviour

ਹੋਰ ਪੜ੍ਹੋ: ਸ਼ਹੀਦ ਦੀ ਪਤਨੀ ਨੇ PM ਨੂੰ ਲਾਈ ਮਦਦ ਦੀ ਗੁਹਾਰ, ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ

Global Partnership to End Violence Against Children ਅਨੁਸਾਰ 62 ਦੇਸ਼ਾਂ ਵਿਚ ਬੱਚਿਆਂ ਦੀ ਸਰੀਰਕ ਸਜ਼ਾ ਗੈਰ ਕਾਨੂੰਨੀ ਹੈ। 27 ਦੇਸ਼ ਬੱਚਿਆਂ ਦੀ ਸਰੀਰਕ ਸਜ਼ਾ ਰੋਕਣ ਲਈ ਵਚਨਬੱਧ ਹਨ। 31 ਦੇਸ਼ ਹੁਣ ਵੀ ਗੁਨਾਹ ਲਈ ਬੱਚਿਆਂ ਨੂੰ ਕੋੜੇ ਜਾਂ ਡੰਡਿਆਂ ਨਾਲ ਮਾਰਨ ਦੀ ਮਨਜ਼ੂਰੀ ਦਿੰਦੇ ਹਨ। ਯੂਨੀਸੈਫ ਦੀ 2017 ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੋ ਤੋਂ ਚਾਰ ਸਾਲ ਦੇ 25 ਕਰੋੜ ਬੱਚੇ ਉਹਨਾਂ ਦੇਸ਼ਾਂ ਵਿਚ ਰਹਿੰਦੇ ਹਨ, ਜਿੱਥੇ ਅਨੁਸ਼ਾਸਿਤ ਕਰਨ ਲਈ ਕੁੱਟਣਾ ਜਾਇਜ਼ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement