
ਭੂਟਾਨ ਜਹਾਜ਼ ਹਾਦਸੇ ਵਿਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਰਜਨੀਸ਼ ਪਰਮਾਰ ਦੀ ਪਤਨੀ ਨੇ ਤੈਅ ਕੀਤਾ ਸੀ ਕਿ ਉਹ ਵੀ ਭਾਰਤੀ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗੀ।
ਨਵੀਂ ਦਿੱਲੀ: ਕਰੀਬ ਦੋ ਸਾਲ ਪਹਿਲਾਂ ਭੂਟਾਨ ਜਹਾਜ਼ ਹਾਦਸੇ (Bhutan helicopter crash) ਵਿਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਰਜਨੀਸ਼ ਪਰਮਾਰ (Lieutenant Colonel Rajneesh Parmar) ਦੀ ਪਤਨੀ ਨੇ ਤੈਅ ਕੀਤਾ ਸੀ ਕਿ ਉਹ ਵੀ ਭਾਰਤੀ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗੀ। ਉਹਨਾਂ ਨੇ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਐਸਐਸਬੀ ਕੁਆਲੀਫਾਈ ਕੀਤਾ ਤੇ ਉਹਨਾਂ ਦਾ ਨਾਂਅ ਮੈਰਿਟ ਸੂਚੀ ਵਿਚ ਸ਼ਾਮਲ ਹੋਇਆ। ਇਸ ਦੇ ਬਾਵਜੂਦ ਉਹਨਾਂ ਨੂੰ ਭਰਤੀ ਨਹੀਂ ਕੀਤਾ ਗਿਆ।
Lt Col Rajneesh Parmar
ਹੋਰ ਪੜ੍ਹੋ: ਸਰਕਾਰ ਨੇ ਨਿੱਜੀ ਹਸਪਤਾਲਾਂ ਦੇ ਸਿੱਧੇ ਵੈਕਸੀਨ ਖਰੀਦਣ 'ਤੇ ਲਗਾਈ ਰੋਕ, ਤੈਅ ਕੀਤੀ ਸੀਮਾ
ਉਹਨਾਂ ਨੇ ਕਈ ਵਾਰ ਫੌਜ ਦੇ ਮੁੱਖ ਦਫ਼ਤਰ ਨੂੰ ਚਿੱਠੀ ਲਿਖੀ ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਹਿਨਾ ਪਰਮਾਰ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ। ਹਿਨਾ ਨੇ ਕਿਹਾ ਕਿ ਪਿਛਲੇ ਸਾਲ ਆਰਮੀ ਨੇ ਉਹਨਾਂ ਨੂੰ ਇਕ ਸਾਲ ਦੀ ਛੋਟ ਦਿੱਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਸਖ਼ਤ ਮਿਹਨਤ ਕਰਕੇ ਪ੍ਰੀਖਿਆ ਪਾਸ ਕੀਤੀ।
Lt Col Rajneesh Parmar and Heena Parmar
ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਫਿਲਮ ਬਣਾਉਣਗੇ ਕਰਨ ਜੌਹਰ, ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ
ਹਿਨਾ ਨੇ ਦੱਸਿਆ ਕਿ ਮੈਰਿਟ ਸੂਚੀ ਵਿਚ ਉਸ ਦਾ ਤੀਜਾ ਰੈਂਕ ਸੀ ਪਰ ਉਸ ਇਹ ਕਹਿ ਕੇ ਜੁਆਇੰਨ ਨਹੀਂ ਕਰਵਾਇਆ ਗਿਆ ਕਿ ਇੱਥੇ ਇਕ ਹੀ ਅਸਾਮੀ ਸੀ।ਇਸ ਤੋਂ ਪਹਿਲਾਂ ਵੀ ਹਿਨਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਪਰ ਹੁਣ ਤੱਕ ਕੋਈ ਜਵਾਬ ਨਹੀਂ ਆਇਆ। ਹਿਨਾ ਪਰਮਾਰ ਦਾ 13 ਸਾਲ ਦਾ ਲੜਕਾ ਹੈ। ਹਿਨਾ ( Heena Parmar) ਨੇ ਕਿਹਾ ਕਿ ਅਜਿਹਾ ਸਿਰਫ਼ ਮੇਰੇ ਨਾਲ ਹੀ ਨਹੀਂ ਹਰ ਸ਼ਹੀਦ ਦੀ ਪਤਨੀ ਨਾਲ ਹੋ ਰਿਹਾ ਹੈ।
Lt Col Rajneesh Parmar
ਇਹ ਵੀ ਪੜ੍ਹੋ - ਫ਼ਰਜ਼ੀ ਟੀਕਾਕਰਨ ਦੇ ਮਾਮਲਿਆਂ ਵਿਚ ‘ਵੱਡੀ ਮੱਛੀ’ ਨਾ ਛੱਡੋ : ਬੰਬਈ ਹਾਈ ਕੋਰਟ
ਦੱਸ ਦਈਏ ਕਿ ਲੈਫਟੀਨੈਂਟ ਕਰਨਲ ਰਜਨੀਸ਼ ਪਰਮਾਰ ਹਿਮਾਚਲ ਪ੍ਰਦੇਸ਼ ਨਾਲ ਸਬੰਧ ਰੱਖਦੇ ਸੀ। ਉਹਨਾਂ ਦੇ ਪਿਤਾ ਏਅਰ ਫੋਰਸ ਤੋਂ ਰਿਟਾਇਰ ਹਨ। ਸਾਲ 2000 ਵਿਚ ਉਹ ਸੀਡੀਐਸ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਫੌਜ ਵਿਚ ਭਰਤੀ ਹੋਏ। 27 ਸਤੰਬਰ 2019 ਨੂੰ ਤਕਨੀਕੀ ਕਾਰਨਾਂ ਦੇ ਚਲਦਿਆਂ ਉਹਨਾਂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਵਿਚ ਰਜਨੀਸ਼ ਸਮੇਤ ਦੋ ਪਾਇਲਟ ਸ਼ਹੀਦ ਹੋ ਗਏ।