ਆਕਸੀਜਨ ਦੀ ਕਮੀਂ ਕਾਰਨ ਹੋਈ ਮਾਂ ਦੀ ਮੌਤ, ਧੀ ਨੇ ਕੀਮਤੀ ਜਾਨ ਬਚਾਉਣ ਲਈ ਸ਼ੁਰੂ ਕੀਤਾ Oxygen Auto
Published : Jun 30, 2021, 12:45 pm IST
Updated : Jun 30, 2021, 12:45 pm IST
SHARE ARTICLE
After Losing Mother due to covid, Woman Running Oxygen Auto
After Losing Mother due to covid, Woman Running Oxygen Auto

ਕੋਰੋਨਾ ਮਹਾਂਮਾਰੀ ਦੀ ਭਿਆਨਕ ਦੂਜੀ ਲਹਿਰ ਦੇ ਚਲਦਿਆਂ ਕਈ ਲੋਕ ਦੁਨੀਆਂ ਤੋਂ ਰੁਖ਼ਸਤ ਹੋ ਗਏ।

ਚੇਨਈ: ਕੋਰੋਨਾ ਮਹਾਂਮਾਰੀ ਦੀ ਭਿਆਨਕ ਦੂਜੀ ਲਹਿਰ ਦੇ ਚਲਦਿਆਂ ਕਈ ਲੋਕ ਦੁਨੀਆਂ ਤੋਂ ਰੁਖ਼ਸਤ ਹੋ ਗਏ। ਇਸ ਭਿਆਨਕ ਦੌਰ ਵਿਚ ਕਈ ਲੋਕ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਤਮਿਲਨਾਡੂ ਦੀ ਰਾਜਧਾਨੀ ਚੇਨਈ ਦੀ ਇਕ ਮਹਿਲਾ ਨੇ ਵੀ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। 36 ਸਾਲਾ ਸੀਤਾ ਦੇਵੀ (Chennai Woman Seetha Devi) ਲੋਕਾਂ ਨੂੰ ਜ਼ਿੰਦਗੀ ਦੇਣ ਦਾ ਕੰਮ ਕਰ ਰਹੀ ਹੈ।

Woman Running Oxygen AutoWoman Running Oxygen Auto

ਹੋਰ ਪੜ੍ਹੋ: ਸੁਪਰੀਮ ਕੋਰਟ ਦਾ ਆਦੇਸ਼- ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਸਰਕਾਰ,  ਤੈਅ ਕੀਤੀ ਜਾਵੇ ਰਕਮ

ਸੀਤਾ ਨੂੰ ਲੋਕ ‘ਆਕਸੀਜਨ ਵੂਮੈਨ(Oxygen Woman Seetha Devi) ਦੇ ਨਾਂਅ ਨਾਲ ਵੀ ਜਾਣਦੇ ਹਨ। ਸੀਤਾ ਇਕ ਆਟੋ ਵਿਚ ਆਕਸੀਜਨ ਸਿਲੰਡਰ ਫਿੱਟ ਕਰਕੇ ਹਸਪਤਾਲ ਦੇ ਬਾਹਰ ਖੜ੍ਹੀ ਰਹਿੰਦੀ ਹੈ। ਜਦੋਂ ਵੀ ਕਿਸੇ ਨੂੰ ਆਕਸੀਜਨ ਦੀ ਲੋੜ ਹੁੰਦੀ ਤਾਂ ਉਹ ਉਹਨਾਂ ਦੀ ਮਦਦ ਕਰਦੀ ਹੈ। ਆਕਸੀਜਨ ਦੀ ਕਮੀ (Oxygen Shortage ) ਦੇ ਚਲਦਿਆਂ ਉਹਨਾਂ ਨੇ ਹੁਣ ਤੱਕ 300 ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾਈ ਹੈ। ਸੀਤਾ ਵੱਲੋਂ ਇਹ ਸੇਵਾ ਮੁਫਤ ਕੀਤੀ ਜਾ ਰਹੀ ਹੈ।  

Woman Running Oxygen AutoWoman Running Oxygen Auto

ਹੋਰ ਪੜ੍ਹੋ: ਸ਼ਹੀਦ ਦੀ ਪਤਨੀ ਨੇ PM ਨੂੰ ਲਾਈ ਮਦਦ ਦੀ ਗੁਹਾਰ, ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ

ਚੇਨਈ ਦੇ ਰਹਿਣ ਵਾਲੀ ਇਕ ਕੁਲੀ ਦੀ ਧੀ ਸੀਤਾ ਸਮਾਜ ਸੇਵਿਕਾ ਹੈ। ਉਹ ਗਰੀਬ ਬੱਚਿਆਂ ਦੀ ਪੜ੍ਹਾਈ ਵਿਚ ਵੀ ਉਹਨਾਂ ਦੀ ਮਦਦ ਕਰਦੀ ਹੈ। ਸੀਤਾ ਦੀ ਮਾਂ ਦੀ ਮੌਤ 1 ਮਈ ਨੂੰ ਆਕਸੀਜਨ ਦੀ ਕਮੀ ਕਾਰਨ ਚਲੀ ਗਈ। ਮਾਂ ਦੀ ਮੌਤ ਤੋਂ ਬਾਅਦ ਸੀਤਾ ਨੇ ਅਪਣੇ ਆਟੋ ਜ਼ਰੀਏ ਆਕਸੀਜਨ (Chennai Woman Running Oxygen Auto) ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਹੈ।

Woman Running Oxygen AutoWoman Running Oxygen Auto

ਹੋਰ ਪੜ੍ਹੋ: ਸਰਕਾਰ ਨੇ ਨਿੱਜੀ ਹਸਪਤਾਲਾਂ ਦੇ ਸਿੱਧੇ ਵੈਕਸੀਨ ਖਰੀਦਣ 'ਤੇ ਲਗਾਈ ਰੋਕ, ਤੈਅ ਕੀਤੀ ਸੀਮਾ 

ਸੀਤਾ (Chennai Woman Seetha Devi) ਨੇ ਘਰ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਮਦਦ ਲਈ ਆਕਸੀਜਨ ਸਿਲੰਡਰ ਅਤੇ ਆਕਸੀਜਨ ਕੰਸਟ੍ਰੇਟਰ ਵੀ ਖਰੀਦੇ। ਸੀਤਾ ਨੇ ਦੱਸਿਆ ਕਿ ਜਿਸ ਦਿਨ ਉਸ ਦੀ ਮਾਂ ਨੇ ਦੁਨੀਆਂ ਨੂੰ ਅਲਵਿਦਾ ਕਿਹਾ, ਉਸ ਨੇ ਉਸੇ ਦਿਨ ਲੋੜਵੰਦਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਸੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement