Oman News : ਉਮਾਨ ਜਾ ਰਹੇ ਸਮੁੰਦਰੀ ਜਹਾਜ਼ ਨੂੰ ਲੱਗੀ ਭਿਆਨਕ ਅੱਗ
Published : Jun 30, 2025, 12:26 pm IST
Updated : Jun 30, 2025, 12:26 pm IST
SHARE ARTICLE
Massive Fire Breaks Out on Oman-Bound Ship Latest News in Punjabi
Massive Fire Breaks Out on Oman-Bound Ship Latest News in Punjabi

Oman News : ਦੂਤ ਬਣ ਕੇ ਪਹੁੰਚੀ ਭਾਰਤੀ ਜਲ ਸੈਨਾ, ਜਾਣੋ ਪੂਰੀ ਖ਼ਬਰ

Massive Fire Breaks Out on Oman-Bound Ship Latest News in Punjabi : ਉਮਾਨ ਜਾ ਰਹੇ ਇਕ ਸਮੁੰਦਰੀ ਜਹਾਜ਼ ਦੇ ਇੰਜਣ ਕਮਰੇ ਵਿਚ ਭਿਆਨਕ ਅੱਗ ਲੱਗ ਗਈ ਤੇ ਜਹਾਜ਼ ਦੀ ਪੂਰੀ ਬਿਜਲੀ ਬੰਦ ਹੋ ਗਈ। ਕਾਲ ਮਿਲਣ 'ਤੇ, ਭਾਰਤੀ ਜਲ ਸੈਨਾ ਤੁਰਤ ਪਹੁੰਚੀ ਤੇ ਜਹਾਜ਼ ਵਿਚ ਲੱਗੀ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ।

ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈਐਨਐਸ ਤਬਾਰ, ਜੋ ਕਿ ਉਮਾਨ ਦੀ ਖਾੜੀ ਵਿਚ ਮਿਸ਼ਨ 'ਤੇ ਗਿਆ ਸੀ, ਨੂੰ ਐਮਟੀ ਯੀ ਚੇਂਗ 6 ਨਾਮਕ ਜਹਾਜ਼ ਤੋਂ ਇਕ ਸੰਕਟ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਜਹਾਜ਼ ਨੇ ਤੁਰਤ ਕਾਰਵਾਈ ਕੀਤੀ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿਤੀ। 13 ਭਾਰਤੀ ਜਲ ਸੈਨਾ ਕਰਮਚਾਰੀ ਅਤੇ 5 ਚਾਲਕ ਦਲ ਦੇ ਮੈਂਬਰ ਇਸ ਸਮੇਂ ਅੱਗ ਬੁਝਾਉਣ ਵਿਚ ਲੱਗੇ ਹੋਏ ਹਨ। ਪੁਲਾਉ-ਝੰਡੇ ਵਾਲਾ ਐਮਟੀ ਯੀ ਚੇਂਗ 6 ਗੁਜਰਾਤ ਦੇ ਕਾਂਡਲਾ ਤੋਂ ਉਮਾਨ ਦੇ ਸ਼ਿਨਾਸ ਜਾ ਰਿਹਾ ਸੀ ਉਸ ਨੇ ਐਤਵਾਰ ਨੂੰ ਸੰਕਟ ਦੀ ਰੀਪੋਰਟ ਕੀਤੀ। ਜਹਾਜ਼ ਵਿਚ 14 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ।

ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਟਵੀਟ ਕਰ ਕੇ ਕਿਹਾ ਕਿ ਉਮਾਨ ਦੀ ਖਾੜੀ ਵਿਚ ਤਾਇਨਾਤ ਭਾਰਤੀ ਜਲ ਸੈਨਾ ਦੇ ਸਟੀਲਥ ਫ੍ਰੀਗੇਟ ਆਈਐਨਐਸ ਤਬਾਰ ਨੇ 29 ਜੂਨ ਨੂੰ ਪੁਲਾਉ-ਝੰਡੇ ਵਾਲੇ ਐਮਟੀ ਯੀ ਚੇਂਗ 6 ਤੋਂ ਇਕ ਸੰਕਟ ਕਾਲ ਦਾ ਜਵਾਬ ਦਿਤਾ। ਜਹਾਜ਼ ਦੇ ਇੰਜਣ ਰੂਮ ਵਿਚ ਭਿਆਨਕ ਅੱਗ ਲੱਗ ਗਈ ਅਤੇ ਜਹਾਜ਼ ਦੀ ਪੂਰੀ ਬਿਜਲੀ ਬੰਦ ਹੋ ਗਈ। ਆਈਐਨਐਸ ਤਬਾਰ ਤੋਂ ਅੱਗ ਬੁਝਾਊ ਟੀਮਾਂ ਅਤੇ ਉਪਕਰਣਾਂ ਨੂੰ ਜਹਾਜ਼ ਦੀ ਕਿਸ਼ਤੀ ਅਤੇ ਹੈਲੀਕਾਪਟਰ ਰਾਹੀਂ ਜਹਾਜ਼ ਵਿਚ ਤਬਦੀਲ ਕੀਤਾ ਗਿਆ। 13 ਭਾਰਤੀ ਜਲ ਸੈਨਾ ਦੇ ਕਰਮਚਾਰੀ ਅਤੇ 5 ਚਾਲਕ ਦਲ ਦੇ ਮੈਂਬਰ ਇਸ ਸਮੇਂ ਅੱਗ ਬੁਝਾਉਣ ਦੇ ਕਾਰਜਾਂ ਵਿਚ ਲੱਗੇ ਹੋਏ ਹਨ, ਜਿਸ ਨਾਲ ਜਹਾਜ਼ ਵਿਚ ਲੱਗੀ ਅੱਗ ਦੀ ਤੀਬਰਤਾ ਕਾਫ਼ੀ ਘੱਟ ਗਈ ਹੈ। ਅਜੇ ਤਕ ਕਿਸੇ ਦੀ ਮੌਤ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।
 

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement