Bangkok News : ਥਾਈਲੈਂਡ ਅਤੇ ਕੰਬੋਡੀਆ ਨੇ ਜੰਗਬੰਦੀ ਦੀ ਪੁਸ਼ਟੀ ਕੀਤੀ 

By : BALJINDERK

Published : Jul 30, 2025, 8:34 pm IST
Updated : Jul 30, 2025, 8:34 pm IST
SHARE ARTICLE
ਥਾਈਲੈਂਡ ਅਤੇ ਕੰਬੋਡੀਆ ਨੇ ਜੰਗਬੰਦੀ ਦੀ ਪੁਸ਼ਟੀ ਕੀਤੀ 
ਥਾਈਲੈਂਡ ਅਤੇ ਕੰਬੋਡੀਆ ਨੇ ਜੰਗਬੰਦੀ ਦੀ ਪੁਸ਼ਟੀ ਕੀਤੀ 

Bangkok News : ਸ਼ੰਘਾਈ 'ਚ ਚੀਨ ਦੀ ਵਿਚੋਲਗੀ 'ਚ ਹੋਈ ਬੈਠਕ ਤੋਂ ਬਾਅਦ ਕੀਤਾ ਐਲਾਨ

Bangkok News in Punjabi : ਥਾਈਲੈਂਡ ਅਤੇ ਕੰਬੋਡੀਆ ਨੇ ਅਪਣੀ ਸਰਹੱਦ ਉਤੇ ਕਈ ਦਿਨਾਂ ਦੀ ਲੜਾਈ ਤੋਂ ਬਾਅਦ ਜੰਗਬੰਦੀ ਦੀ ਉਲੰਘਣਾ ਦੀ ਪੁਸ਼ਟੀ ਕੀਤੀ ਹੈ। ਮਲੇਸ਼ੀਆ ’ਚ ਹੋਈ ਗੱਲਬਾਤ ਮਗਰੋਂ ਜੰਗਬੰਦੀ ਸੋਮਵਾਰ ਅੱਧੀ ਰਾਤ ਤੋਂ ਲਾਗੂ ਹੋਣੀ ਸੀ ਪਰ ਅਜਿਹਾ ਨਾ ਹੋ ਸਕਿਆ। 

ਥਾਈਲੈਂਡ ਦੀ ਫੌਜ ਨੇ ਕੰਬੋਡੀਆ ਉਤੇ ਮੰਗਲਵਾਰ ਤੜਕੇ ਕਈ ਇਲਾਕਿਆਂ ’ਚ ਹਮਲੇ ਕਰਨ ਦਾ ਦੋਸ਼ ਲਾਇਆ ਪਰ ਕੰਬੋਡੀਆ ਨੇ ਕਿਹਾ ਕਿ ਕਿਸੇ ਵੀ ਸਥਾਨ ਉਤੇ ਗੋਲੀਬਾਰੀ ਨਹੀਂ ਹੋਈ। ਇਸ ਤੋਂ ਬਾਅਦ ਥਾਈ ਫੌਜ ਨੇ ਬੁਧਵਾਰ ਸਵੇਰੇ ਗੋਲੀਬਾਰੀ ਦੀ ਸੂਚਨਾ ਦਿਤੀ ਪਰ ਕਿਹਾ ਕਿ ਭਾਰੀ ਤੋਪਖਾਨੇ ਦੀ ਕੋਈ ਵਰਤੋਂ ਨਹੀਂ ਕੀਤੀ ਗਈ। 

ਥਾਈਲੈਂਡ ਦੇ ਵਿਦੇਸ਼ ਮੰਤਰਾਲੇ ਨੇ ਬੁਧਵਾਰ ਸਵੇਰੇ ਇਕ ਬਿਆਨ ਵਿਚ ਕਿਹਾ ਕਿ ਇਸ ਤਰ੍ਹਾਂ ਦੀ ਹਮਲਾਵਰ ਕਾਰਵਾਈ ਇਕ ਵਾਰ ਫਿਰ ਕੰਬੋਡੀਆ ਦੀਆਂ ਫੌਜਾਂ ਵਲੋਂ ਜੰਗਬੰਦੀ ਸਮਝੌਤੇ ਦੀ ਸਪੱਸ਼ਟ ਉਲੰਘਣਾ ਹੈ ਅਤੇ ਉਨ੍ਹਾਂ ਦੇ ਚੰਗੇ ਵਿਸ਼ਵਾਸ ਦੀ ਘਾਟ ਹੈ। 

ਹਾਲਾਂਕਿ, ਬੁਧਵਾਰ ਦੁਪਹਿਰ ਤਕ ਦੋਹਾਂ ਧਿਰਾਂ ਨੇ ਜੰਗਬੰਦੀ ਪ੍ਰਤੀ ਅਪਣੀ ਵਚਨਬੱਧਤਾ ਦੁਹਰਾਈ ਅਤੇ ਪ੍ਰਤੀਨਿਧੀ ਸ਼ੰਘਾਈ ਵਿਚ ਇਕ ਬੈਠਕ ਵਿਚ ਚੀਨੀ ਉਪ ਮੰਤਰੀ ਸੁਨ ਵੀਡੋਂਗ ਨਾਲ ਇਕ ਤਸਵੀਰ ਵਿਚ ਮੁਸਕਰਾਉਂਦੇ ਵਿਖਾਈ ਦਿਤੇ। 

ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੰਬੋਡੀਆ ਅਤੇ ਥਾਈਲੈਂਡ ਨੇ ਚੀਨ ਨੂੰ ਜੰਗਬੰਦੀ ਸਹਿਮਤੀ ਪ੍ਰਤੀ ਅਪਣੀ ਵਚਨਬੱਧਤਾ ਦੁਹਰਾਈ ਅਤੇ ਸਥਿਤੀ ਨੂੰ ਘੱਟ ਕਰਨ ਵਿਚ ਚੀਨ ਦੀ ਸਕਾਰਾਤਮਕ ਭੂਮਿਕਾ ਦੀ ਸ਼ਲਾਘਾ ਕੀਤੀ। ਚੀਨ ਨੇ ਕਿਹਾ ਕਿ ਗੈਰ ਰਸਮੀ ਬੈਠਕ ਉਸ ਦੀ ਤਾਜ਼ਾ ਕੂਟਨੀਤਕ ਕੋਸ਼ਿਸ਼ ਹੈ ਅਤੇ ਉਹ ਅਪਣੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਵਿਚ ਰਚਨਾਤਮਕ ਭੂਮਿਕਾ ਨਿਭਾ ਰਿਹਾ ਹੈ।

(For more news apart from  Thailand and Cambodia confirm ceasefire News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement