ਪਾਕਿਸਤਾਨ ‘ਚ ਜ਼ਬਰਦਸਤ ਮੀਂਹ, ਹੜ੍ਹ ਨਾਲ ਹੋਏ 110 ਜ਼ਿਲ੍ਹੇ ਪ੍ਰਭਾਵਿਤ, ਅਰਬਾਂ ਰੁਪਏ ਦਾ ਨੁਕਸਾਨ
Published : Aug 30, 2022, 1:12 pm IST
Updated : Aug 30, 2022, 1:12 pm IST
SHARE ARTICLE
Flood in Pakistan
Flood in Pakistan

ਦੇਸ਼ ਭਰ ਵਿਚ ਘੱਟੋ-ਘੱਟ 3,451.5 ਕਿਲੋਮੀਟਰ ਸੜਕਾਂ ਅਤੇ 149 ਪੁਲ ਹੋਏ ਤਬਾਹ

ਲਾਹੌਰ: ਪਾਕਿਸਤਾਨ ’ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਲੱਖਾਂ ਲੋਕ ਇਸ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਹਾਲਾਤ ਅਜਿਹੇ ਬਣੇ ਹੋਏ ਹਨ ਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ ਹੋ ਚੁੱਕੀ ਹੈ। ਇਸ ਤੋਂ ਇਲਾਵਾ 3 ਕਰੋੜ ਤੋਂ ਵੱਧ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ ਤੇ 10 ਲੱਖ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

14 ਜੂਨ 2022 ਤੋਂ ਪਾਕਿਸਤਾਨ ਵਿਚ ਲਗਾਤਾਰ ਮੀਂਹ ਪੈਣ ਕਾਰਨ ਕਈ ਜ਼ਿਲ੍ਹਿਆਂ ਵਿਚ ਹੜ੍ਹ ਆ ਗਏ। ਇਸ ਕਾਰਨ ਹੁਣ ਤੱਕ ਕਰੀਬ 1,033 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 207 ਔਰਤਾਂ ਅਤੇ 348 ਬੱਚੇ ਸ਼ਾਮਲ ਹਨ। ਹੁਣ ਤੱਕ 1500 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਅੰਕੜੇ ਵਿੱਚ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ਵਿਚ ਹੋਈਆਂ ਹਨ। ਦੇਸ਼ ਭਰ ਵਿਚ ਘੱਟੋ-ਘੱਟ 3,451.5 ਕਿਲੋਮੀਟਰ ਸੜਕਾਂ ਅਤੇ 149 ਪੁਲ ਤਬਾਹ ਹੋ ਗਏ ਹਨ। ਇਸ ਤੋਂ ਇਲਾਵਾ 6 ਡੈਮਾਂ ਦੇ ਟੁੱਟਣ ਦੀ ਵੀ ਸੂਚਨਾ ਹੈ।

ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕਰੀਬ 110 ਜ਼ਿਲ੍ਹੇ ਇਸ ਤਬਾਹੀ ਦੀ ਲਪੇਟ ਵਿਚ ਹਨ। ਇਨ੍ਹਾਂ ਵਿੱਚੋਂ 72 ਜ਼ਿਲ੍ਹਿਆਂ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ ਗਿਆ ਹੈ। ਸਭ ਤੋਂ ਗੰਭੀਰ ਸਥਿਤੀ ਸਿੰਧ, ਕਰਾਚੀ, ਪੰਜਾਬ, ਖੈਬਰ ਪਖਤੂਨਖਵਾ, ਬਲੋਚਿਸਤਾਨ ਸੂਬੇ ਵਿਚ ਬਣੀ ਹੋਈ ਹੈ। ਇੱਥੇ ਹੀ ਸਭ ਤੋਂ ਵੱਧ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਸਿੰਧ ਦੀ ਗੱਲ ਕਰੀਏ ਤਾਂ 23 ਜ਼ਿਲ੍ਹੇ ਹੜ੍ਹ ਦੀ ਲਪੇਟ 'ਚ ਹਨ ਅਤੇ ਲਗਭਗ 1.45 ਕਰੋੜ ਆਬਾਦੀ ਇਸ ਨਾਲ ਪ੍ਰਭਾਵਿਤ ਹੈ। ਬਲੋਚਿਸਤਾਨ ਦੇ 34 ਜ਼ਿਲ੍ਹਿਆਂ ਵਿਚ ਹੜ੍ਹ ਨਾਲ 91 ਲੱਖ ਤੋਂ ਵੱਧ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪਾਕਿਸਤਾਨ ਵਿਚ ਹੜ੍ਹ ਆਉਣ ਕਾਰਨ ਦੇਸ਼ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ।
 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement