ਕਾਯਲਾ ਮੁਲਰ ਦੇ ਨਾਂਅ ‘ਤੇ ਰੱਖਿਆ ਗਿਆ ਸੀ ਬਗਦਾਦੀ ਨੂੰ ਮਾਰਨ ਵਾਲੇ ਆਪਰੇਸ਼ਨ ਦਾ ਨਾਂਅ
Published : Oct 30, 2019, 11:11 am IST
Updated : Oct 30, 2019, 11:11 am IST
SHARE ARTICLE
Kayla Mueller
Kayla Mueller

ਸੀਰੀਆ ਦੇ ਇਦਲਿਬ ਵਿਚ ਇਸਲਾਮਿਕ ਸਟੇਟ ਦੇ ਸਰਗਨਾ ਅਬੁ ਬਕਰ-ਅਲ-ਬਗਦਾਦੀ ਨੂੰ ਅਮਰੀਕੀ ਸੈਨਿਕਾਂ ਨੇ ਉਸ ਦੇ ਗੁਪਟ ਟਿਕਾਣੇ ਵਿਚ ਹੀ ਢੇਰ ਕਰ ਦਿੱਤਾ।

ਵਾਸ਼ਿੰਗਟਨ: ਸੀਰੀਆ ਦੇ ਇਦਲਿਬ ਵਿਚ ਇਸਲਾਮਿਕ ਸਟੇਟ ਦੇ ਸਰਗਨਾ ਅਬੁ ਬਕਰ-ਅਲ-ਬਗਦਾਦੀ ਨੂੰ ਅਮਰੀਕੀ ਸੈਨਿਕਾਂ ਨੇ ਉਸ ਦੇ ਗੁਪਟ ਟਿਕਾਣੇ ਵਿਚ ਹੀ ਢੇਰ ਕਰ ਦਿੱਤਾ। ਖ਼ਾਸ ਗੱਲ ਇਹ ਹੈ ਕਿ ਅਮਰੀਕੀ ਫੌਜ ਨੇ ਇਸ ਅਪਰੇਸ਼ਨ ਦਾ ਨਾਂਅ ਅਪਣੇ ਹੀ ਦੇਸ਼ ਦੀ ਨਾਗਰਿਕ ਰਹੀ ਅਤੇ ਬਗਦਾਦੀ ਦੀ ਹਵਸ ਦਾ ਸ਼ਿਕਾਰ ਹੋਈ 26 ਸਾਲ ਦੀ ਲੜਕੀ ਕਾਯਲਾ ਮੁਲਰ ਦੇ ਨਾਅ ‘ਤੇ ਰੱਖਿਆ ਸੀ। ਕਿਹਾ ਜਾਂਦਾ ਹੈ ਕਿ ਬਗਦਾਦੀ ਨੇ ਕਾਯਲਾ ਮੁਲਰ ਦਾ ਰੇਪ ਕੀਤਾ ਸੀ ਅਤੇ ਉਸ ਤੋਂ ਬਾਅਦ ਅਤਿਵਾਦੀਆਂ ਨੇ 2015 ਵਿਚ ਉਸ ਦੀ ਹੱਤਿਆ ਕਰ ਦਿੱਤੀ ਸੀ।

US operation to kill ISIS leader was named after Kayla MuellerUS operation to kill ISIS leader was named after Kayla Mueller

ਮਨੁੱਖੀ ਅਧਿਕਾਰ ਕਾਰਕੁਨ ਕਾਯਲਾ ਮੁਲਰ ਗ੍ਰੈਜੁਏਸ਼ਨ ਪੂਰੀ ਕਰਨ ਤੋਂ ਬਾਅਦ 2012 ਵਿਚ ਤੁਰਕੀ ਗਈ ਸੀ ਅਤੇ ਫਿਰ ਸਰਹੱਦ ਪਾਰ ਕਰ ਕੇ ਸੀਰੀਆ ਚਲੀ ਗਈ ਸੀ। ਗ੍ਰਹਿ ਯੁੱਧ ਦਾ ਸ਼ਿਕਾਰ ਹੋਏ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਲਈ ਉਹ ਸੀਰੀਆ ਗਈ ਸੀ। ਉਹ ਡਾਕਟਰਸ ਵਿਦਆਊਟ ਬਾਡਰਸ ਦੀ ਸਹਾਇਤਾ ਨਾਲ ਚੱਲਣ ਵਾਲੇ ਇਕ ਚੈਰੀਟੀ ਹਸਪਤਾਲ ਤੋਂ ਨਿਕਲ ਕੇ ਜਾ ਰਹੀ ਸੀ ਉਸੇ ਸਮੇਂ ਅਗਸਤ 2013 ਵਿਚ ਉਹਨਾਂ ਨੂੰ ਅਤਿਵਾਦੀਆਂ ਨੇ ਅਗਵਾ ਕਰ ਲਿਆ ਸੀ। ਆਈਐਸ ਦੀ ਕੈਦ ਵਿਚ ਰਹਿਣ ਦੌਰਾਨ ਮੁਲਰ ਨੇ ਅਪਣੇ ਪਰਿਵਾਰ ਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੀ ਕਿ ਉਸ ਨੂੰ ਇੱਥੋਂ ਛੁਡਵਾਉਣ ਲਈ ਤੁਸੀਂ ਕੋਈ ਸਮਝੌਤਾ ਕਰੋ।

US operation to kill ISIS leader was named after Kayla MuellerUS operation to kill ISIS leader was named after Kayla Mueller

ਉਹਨਾਂ ਨੇ ਲਿਖਿਆ ਸੀ, ‘ਮੈਂ ਜਾਣਦੀ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਮਜਬੂਰੀ ਨਾਲ ਰਹਾਂ। ਮੈਂ ਬਿਲਕੁਲ ਉਹੀ ਕਰ ਰਹੀ ਹਾਂ’। ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਸੀ ਕਿ ਜਾਰਡਨ ਦੇ ਇਕ ਹਵਾਈ ਹਮਲੇ ਵਿਚ ਕਾਯਲਾ ਦੀ ਮੌਤ ਹੋ ਗਈ ਸੀ। ਹਾਲਾਂਕਿ ਜਾਰਡਨ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਕਾਯਲਾ ਮੁਲਰ ਦੇ ਪਰਿਵਾਰ ਨੇ 2015 ਵਿਚ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ, ‘ਸਾਨੂੰ ਬਹੁਤ ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਕਾਯਲਾ ਮੁਲਰ ਹੁਣ ਨਹੀਂ ਰਹੀ’।

Kayla MuellerKayla Mueller

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਬਗਦਾਦੀ ਨੂੰ ਉਹਨਾਂ ਦੇ ਗੁਪਟ ਟਿਕਾਣੇ ‘ਤੇ  ‘ਕੁੱਤੇ ਦੀ ਮੌਤ’ ਮਾਰਿਆ ਗਿਆ ਹੈ। ਇਸੇ ਦੌਰਾਨ ਇਹ ਵੀ ਖ਼ਬਰ ਆਈ ਹੈ ਕਿ ਬਗਦਾਦੀ ਤੋਂ ਇਲਾਵਾ ਇਸਲਾਮਿਕ ਸਟੇਟ ਦਾ ਇਕ ਹੋਰ ਖੂੰਖਾਰ ਅਤਿਵਾਦੀ ਅਬੁ ਹਸਨ ਅਲ-ਮੁਹਾਜ਼ਿਰ ਵੀ ਮਾਰਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਭਵਿੱਖ ਵਿਚ ਬਗਦਾਦੀ ਦਾ ਉਤਰਾਧਿਕਾਰੀ ਹੋ ਸਕਦਾ ਸੀ। ਉਹ ਤੇਲ ਟੈਂਕਰ ਵਿਚ ਸਵਾਰ ਹੋ ਕੇ ਉੱਤਰੀ ਸੀਰੀਆ ਜਾ ਰਿਹਾ ਸੀ, ਇਸੇ ਦੌਰਾਨ ਇਕ ਹਵਾਈ ਹਮਲੇ ਵਿਚ ਉਹ ਮਾਰਿਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement