
ਅਤਿਵਾਦੀਆਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਆਖ ਰਿਹਾ ਹੈ ਬਗ਼ਦਾਦੀ
ਅਤਿਵਾਦੀ ਸੰਗਠਨ ਆਈਐਸ ਦਾ ਸਰਗਨਾ ਅਬੂ ਬਕਰ ਅਲ–ਬਗਦਾਦੀ ਪੰਜ ਸਾਲਾਂ ਬਾਅਦ ਇਕ ਵਾਰ ਫਿਰ ਤੋਂ ਨਜ਼ਰ ਆਇਆ ਹੈ। ਆਈਐਸ ਵੱਲੋਂ ਜਾਰੀ ਪ੍ਰਪੋਗੰਡਾ ਵੀਡੀਓ ਵਿਚ ਬਗਦਾਦੀ ਮਾਰੇ ਗਏ ਅਤਿਵਾਦੀਆਂ ਦਾ ਬਦਲਾ ਲੈਣ ਦੀ ਕਸਮ ਖਾਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਬਗਦਾਦੀ ਨੇ ਜੁਲਾਈ 2014 ਵਿਚ ਇਰਾਨ ਦੇ ਮੋਸੂਲ ਵਿਚ ਗ੍ਰੇਟ ਮਸਜਿਦ ਵਿਚ ਆਪਣਾ ਆਖ਼ਰੀ ਉਪਦੇਸ਼ ਦਿਤਾ ਸੀ।
IS stranger Abu Bakar Al-Baghdadi
ਆਈਐਸ ਦੀ ਮੌਜੂਦਗੀ ਦਾ ਐਲਾਨ ਕਰਨ ਤੋਂ ਬਾਅਦ ਉਹ ਕਿਸੇ ਹੋਰ ਵੀਡੀਓ ਵਿਚ ਦਿਖਾਈ ਨਹੀਂ ਦਿਤਾ ਸੀ ਪਰ ਹੁਣ ਤਾਜ਼ਾ ਵੀਡੀਓ ਵਿਚ ਬਗਦਾਦੀ ਭੂਰੇ ਰੰਗ ਦੀ ਦਾੜ੍ਹੀ ਵਿਚ ਨਜ਼ਰ ਆ ਰਿਹਾ ਹੈ। ਬਗਦਾਦੀ ਇਸ ਵੀਡੀਓ ਵਿਚ ਪੂਰਬੀ ਸੀਰੀਆ ਦੀ ਗੱਲ ਕਰ ਰਿਹਾ ਹੈ। ਇਹ ਉਹ ਇਲਾਕਾ ਹੈ ਜਿੱਥੇ ਪਿਛਲੇ ਮਹੀਨੇ ਹੀ ਬਾਗੋਜ 'ਤੇ ਕਬਜ਼ੇ ਦੀ ਲੜਾਈ ਖ਼ਤਮ ਹੋਈ ਹੈ। ਵੀਡੀਓ ਵਿਚ ਉਸਦੇ ਸਾਹਮਣੇ ਤਿੰਨ ਲੋਕ ਬੈਠੇ ਹਨ, ਜਿਨ੍ਹਾਂ ਦਾ ਚਿਹਰਾ ਢਕਿਆ ਹੋਇਆ ਹੈ।
IS stranger Abu Bakar Al-Baghdadi
ਜ਼ਿਕਰਯੋਗ ਐ ਕਿ ਸੀਰੀਆ ਵਿਚ ਬਾਗੂਜ ਦੀ ਲੜਾਈ ਤੋਂ ਬਾਅਦ ਅਤਿਵਾਦੀਆਂ ਵਿਚ ਡਰ ਇਸ ਕਦਰ ਦੇਖਿਆ ਗਿਆ ਸੀ ਕਿ ਉਹ ਫ਼ੌਜੀਆਂ 'ਤੇ ਹਮਲਾ ਕਰਨ ਦੀ ਬਜਾਏ ਲਾਈਨਾਂ ਲਗਾ ਕੇ ਸਰੈਂਡਰ ਕਰਦੇ ਦੇਖੇ ਗਏ ਸਨ। ਬਗਦਾਦੀ 'ਤੇ 25 ਮਿਲੀਅਨ ਡਾਲਰ ਯਾਨੀ ਕਿ 174 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ। ਭਾਵੇਂ ਕਿ ਵੀਡੀਓ ਤੋਂ ਬਾਅਦ ਫਿਰ ਬਗ਼ਦਾਦੀ ਦੇ ਜਿੰਦਾ ਹੋਣ ਦਾ ਸਬੂਤ ਮਿਲ ਗਿਆ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਚਲ ਸਕਿਆ ਕਿ ਇਹ ਵੀਡੀਓ ਕਿਥੇ ਫਿਲਮਾਇਆ ਗਿਆ ਹੈ।
IS stranger Abu Bakar Al-Baghdadi
ਦੱਸ ਦਈਏ ਕਿ ਬਗ਼ਦਾਦੀ ਮਾਰੇ ਜਾਣ ਦੀ ਅਫ਼ਵਾਹ ਪਹਿਲਾਂ ਕਈ ਵਾਰ ਉਡ ਚੁੱਕੀ ਹੈ। ਸਭ ਤੋਂ ਪਹਿਲਾਂ 6 ਸਤੰਬਰ 2014 ਨੂੰ ਪਹਿਲੀ ਵਾਰ ਹਵਾਈ ਹਮਲੇ ਵਿਚ ਬਗ਼ਦਾਦੀ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ ਪਰ ਉਹ ਫਿਰ ਵੀ ਜਿੰਦਾ ਨਿਕਲਿਆ। ਬਾਅਦ ਵਿਚ 27 ਅਪ੍ਰੈਲ 2015 ਨੂੰ ਦੂਜੀ ਵਾਰ ਸੀਰੀਆ ਦੇ ਹਮਲੇ ਵਿਚ ਬਗ਼ਦਾਦੀ ਦੇ ਜ਼ਖਮੀ ਹੋਣ ਬਾਅਦ ਮੌਤ ਦੀ ਖ਼ਬਰ ਆਈ ਪਰ ਉਹ ਵੀ ਝੂਠੀ ਸਾਬਤ ਹੋਈ।
ਇਸ ਮਗਰੋਂ ਫਿਰ 12 ਅਕਤੂਬਰ 2015 ਨੂੰ ਤੀਜੀ ਵਾਰ ਇਰਾਕ ਅਤੇ ਸੀਰੀਆ ਸਰਹੱਦ ਕੋਲ ਉਸਦੇ ਮਾਰੇ ਜਾਣ ਦੀ ਖ਼ਬਰ ਆਈ। ਫਿਰ 9 ਜੂਨ 2016 ਨੂੰ ਚੌਥੀ ਵਾਰ ਸੀਰੀਆ ਦੇ ਰੱਕਾ ਵਿਚ ਹਵਾਈ ਹਮਲੇ ਵਿਚ ਬਗ਼ਦਾਦੀ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ। ਉਹ ਵੀ ਗ਼ਲਤ ਨਿਕਲੀ। 11 ਜੂਨ 2017 ਨੂੰ ਪੰਜਵੀਂ ਵਾਰ ਰੂਸ ਨੇ ਵੀ ਰੱਕਾ ਵਿਚ ਹੀ ਹਵਾਈ ਹਮਲੇ ਵਿਚ ਬਗਦਾਦੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਜੋ ਹੁਣ ਦੀ ਵੀਡੀਓ ਮਗਰੋਂ ਉਹ ਵੀ ਝੂਠਾ ਸਾਬਤ ਹੋ ਚੁੱਕਿਆ ਹੈ।