ਜੰਮੂ ਕਸ਼ਮੀਰ : ਪ੍ਰੀਖਿਆ ਕੇਂਦਰ ਦੇ ਨੇੜੇ ਅਤਿਵਾਦੀ ਹਮਲਾ, ਝੜਪ ‘ਚ ਫਸੇ 5 ਵਿਦਿਆਰਥੀ ਬਚਾਏ
Published : Oct 29, 2019, 6:56 pm IST
Updated : Oct 29, 2019, 6:56 pm IST
SHARE ARTICLE
Terrorists Attack Near Class 10 Board Exam Centre In Pulwama
Terrorists Attack Near Class 10 Board Exam Centre In Pulwama

ਕਸ਼ਮੀਰ ਵਿਚ ਅੱਜ ਤੋਂ ਪ੍ਰੀਖਿਆ ਹੋ ਗਈ ਹੈ ਸ਼ੁਰੂ

ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ CRPF ਦੀ ਗਸ਼ਤ ਪਾਰਟੀ 'ਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਹਮਲਾ ਇਕ ਪ੍ਰੀਖਿਆ ਭਵਨ ਦੇ ਨੇੜੇ ਹੋਇਆ। ਪੁਲਵਾਮਾ ਦੇ ਦਰਬਗਾਮ ਵਿਚ ਸਥਿਤ ਪ੍ਰੀਖਿਆ ਭਵਨ ਦੇ ਨੇੜੇ ਅਤਿਵਾਦੀਆਂ ਨੇ ਫਾਈਰਿੰਗ ਕੀਤੀ। ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਹਮਲੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਹਮਲੇਵਾਲੀ ਥਾਂ 'ਤੇ 5 ਵਿਦਿਆਰਥੀ ਵੀ ਫਸ ਗਏ ਸਨ ਜਿਨ੍ਹਾਂ ਨੂੰ ਕਾਫੀ ਮਿਹਨਤ ਤੋਂ ਬਾਅਦ ਬਚਾ ਲਿਆ ਗਿਆ।Terrorists Attack  Near Class 10 Board Exam Centre In PulwamaTerrorists Attack Near Class 10 Board Exam Centre In Pulwama

ਦੂਜੇ ਪਾਸੇ ਇਕ ਘਰ ਵਿਚ 3 ਤੋਂ 4 ਅਤਿਵਾਦੀਆਂ ਦੇ ਹੋਣ ਦੀ ਖਬਰ ਵੀ ਆਈ ਹੈ। ਕਸ਼ਮੀਰ ਵਿਚ ਅੱਜ ਤੋਂ ਪ੍ਰੀਖਿਆ ਸ਼ੁਰੂ ਹੋ ਗਈ ਹੈ। ਵਿਦਿਆਰਥੀਆਂ ਨੂੰ ਡਰਾਉਣ ਲਈ ਅਤਿਵਾਦੀਆਂ ਵਲੋਂ ਇਹੋ ਜਿਹੇ ਹਮਲੇ ਨੂੰ ਅੰਜਾਮ ਦਿੱਤਾ ਗਿਆ। ਪ੍ਰੀਖਿਆ ਕੇਂਦਰ ਵਿਚ 10ਵੀਂ ਜਮਾਤ ਦੇ ਵਿਦਿਆਰਥੀ ਪ੍ਰੀਖਿਆ ਦੇਣ ਆਏ ਸਨ। ਪ੍ਰੀਖਿਆ ਕੇਂਦਰ ਤੋਂ ਥੋੜੀ ਦੂਰੀ 'ਤੇ ਇਹ ਹਮਲਾ ਹੋਇਆ।

Terrorists Attack  Near Class 10 Board Exam Centre In PulwamaTerrorists Attack Near Class 10 Board Exam Centre In Pulwama

ਦੂਜੇ ਪਾਸੇ ਕਸ਼ਮੀਰ ਘਾਟੀ ਵਿਚ ਅੱਜ ਯੂਰੋਪੀਅਨ ਸੰਸਦ ਮੈਬਰਾਂ ਦਾ ਵਫ਼ਦ ਦੌਰੇ 'ਤੇ ਹੈ। ਵਫ਼ਦ ਦੇ ਕਸ਼ਮੀਰ ਦੌਰੇ ਦੇ ਚਲਦਿਆਂ ਸੁਰੱਖਿਆ ਕਾਫੀ ਵਧਾ ਦਿੱਤੀ ਹੈ। ਇਸ ਦੇ ਬਾਵਜੂਦ ਅਤਿਵਾਦੀ ਲਗਾਤਾਰ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋ ਰਹੇ ਹਨ। ਇਸ ਤੋਂ ਇਲਾਵਾ ਵਫ਼ਦ ਦੇ ਦੌਰੇ ਵਿਚਕਾਰ ਹੀ ਸ਼੍ਰੀਨਗਰ ਅਤੇ ਦਖਣੀ ਕਸ਼ਮੀਰ ਦੇ ਕੁੱਝ ਇਲਾਕਿਆਂ ਵਿਚ ਪੱਥਰਬਾਜੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

Stone PenalityStone Penality

ਸੋਮਵਾਰ ਨੂੰ ਵੀ ਸਪੌਰ ਵਿਚ ਅਤਿਵਾਦੀਆਂ ਨੇ ਗ੍ਰੇਨੇਡ ਹਮਲਾ ਕੀਤਾ ਸੀ। ਇਸ ਹਮਲੇ ਵਿਚ 15 ਲੋਕ ਜ਼ਖ਼ਮੀ ਹੋ ਗਏ ਸਨ। ਉੱਥੇ ਹੀ ਦੀਵਾਲੀ ਤੋਂ ਇਕ ਦਿਨ ਪਹਿਲਾਂ 26 ਅਕਤੂਬਰ ਨੂੰ ਸ਼੍ਰੀਨਗਰ ਦੇ ਕਾਕਾਸਰਾਏ ਵਿਚ CRPF ਜਵਾਨਾਂ ਉੱਤੇ ਅਤਿਵਾਦੀ ਗ੍ਰੇਨੇਡ ਨਾਲ ਹਮਲਾ ਕਰਕੇ ਫਰਾਰ ਹੋ ਗਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement