ਸਿੱਖ ਸੰਗਤ ਦੇ ਪਿਆਰ ਸਦਕਾ ਬਹੁਤ ਮਾਣ ਸਤਿਕਾਰ ਮਿਲਿਆ'' -ਭਾਈ ਮਰਦਾਨਾ ਜੀ ਦੇ ਵਾਰਿਸ
Published : Nov 30, 2020, 8:43 pm IST
Updated : Nov 30, 2020, 8:43 pm IST
SHARE ARTICLE
Bhai mardama vans
Bhai mardama vans

ਸਿੱਖ ਸੰਗਤ ਦੇ ਪਿਆਰ ਸਦਕਾ ਬਹੁਤ ਮਾਣ ਸਤਿਕਾਰ ਮਿਲਿਆ ਹੈ ।

ਨਨਕਾਣਾ ਸਹਿਬ :ਚਕਨਜੀਤ ਸਿੰਘ : ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਉਤਸਵ ਵੇਲੇ ਹੀ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਭਾਈ ਮਰਦਾਨਾ ਜੀ ਦੇ ਵਾਰਸਾਂ ਵੱਲੋਂ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਮੁਬਾਰਕਾਂ ਦਿੱਤੀਆਂ ਗਈਆਂ । ਆਖਿਆ ਕਿ ਸਿੱਖ ਸੰਗਤ ਦੇ ਪਿਆਰ ਸਦਕਾ ਬਹੁਤ ਮਾਣ ਸਤਿਕਾਰ ਮਿਲਿਆ ਹੈ । ਉਨ੍ਹਾਂ ਨੇ ਸਪੋਕਸਮੈਨ ਟੀਵੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਸਦਕਾ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਹਾਇਤਾ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਸਪੋਕਸਮੈਨ ਟੀ ਵੀ ਭਾਈ ਮਰਦਾਨਾ ਜੀ ਦੀ ਅੰਸ ਵੰਸ਼ ਨੂੰ ਸਥਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। 

photophotoਭਾਈ ਮੁਹੰਮਦ ਹੁਸੈਨ ਲਾਲ ਦੇ ਸਪੁੱਤਰ ਨੇ ਕਿਹਾ ਕਿ 18 ਵੀ ਵੰਸ਼ ਭਾਈ ਲਾਲ ਭਾਈ ਮਰਦਾਨਾ ਜੀ ਦੀ 18ਵੀ ਵੰਸ਼ ਵਿਚੋਂ ਹਨ ਅਤੇ ਅਸੀਂ 19ਵੀਂ ਵੰਸ਼ ਵਿਚੋਂ ਹਾਂ।ਉਨ੍ਹਾਂ ਕਿਹਾ ਕਿ ਸਮੂਹ ਸਿੱਖ ਸੰਗਤ ਸਾਨੂੰ ਕੀਰਤਨ ਕਰਨ ਦਾ ਮੌਕਾ ਦੇ ਰਹੀ ਹੈ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਸਿੱਖ ਸੰਗਤ ਦੇ ਸਹਿਯੋਗ ਨਾਲ ਹੀ ਅਸੀਂ ਕੀਰਤਨ ਕਰਦੇ ਆ ਰਹੇ ਹਾਂ । ਕੀਰਤਨ ਦੀ ਪ੍ਰੰਪਰਾ ਕਦੋਂ ਦੀ ਖ਼ਤਮ ਹੋ ਜਾਣੀ ਸੀ ਜਿਵੇਂ ਦੂਸਰੇ ਰਬਾਬੀਆਂ ਵਾਂਗ ਪਰ ਭਾਈ ਲਾਲ ਜੀ ਨੇ ਇਸ ਕੀਰਤਨ ਦੀ ਪ੍ਰਥਾ ਨੂੰ ਖਤਮ ਨਹੀਂ ਹੋਣ ਦਿੱਤਾ।

Nankana SahibNankana Sahibਉਨ੍ਹਾਂ ਕਿਹਾ ਕਿ ਜੋ ਪਿਆਰ ਦਾ ਗੁਲਦਸਤਾ ਗੁਰੂ ਨਾਨਕ ਸਾਹਿਬ ਨੇ ਦੁਨੀਆਂ ਨੂੰ ਦਿੱਤਾ ਉਹੀ ਪਿਆਰ ਦਾ ਗੁਲਦਸਤਾ ਸਾਨੂੰ ਸਿੱਖ ਸੰਗਤ ਵੱਲੋਂ ਦਿੱਤਾ ਜਾ ਰਿਹਾ ਹੈ ।ਉਸ ਗੁਲਦਸਤੇ ਨੂੰ ਲੈ ਕੇ ਅਸੀਂ ਤੁਰ ਰਹੇ ਹਾਂ। ਜਿਨ੍ਹਾਂ ਸਮਾਂ ਸਿੱਖ ਸੰਗਤ ਸਾਨੂੰ ਪਿਆਰ ਕਰਦੀ ਰਹੇਗੀ ਅਸੀਂ ਕੀਰਤਨ ਦੀ ਸੇਵਾ ਨਿਭਾਉਂਦੇ ਰਹਾਂਗੇ।ਉਨ੍ਹਾਂ ਕਿਹਾ ਕਿ ਕੀਰਤਨ ਕਰਨ ਦੀ ਪਰੰਪਰਾ ਭਾਈ ਮਰਦਾਨਾ ਜੀ ਵਾਲੀ ਹੀ ਚੱਲ ਰਹੀ ਹੈ । ਭਾਈ ਮਰਦਾਨਾ ਜੀ ਜਿਵੇਂ ਕੀਰਤਨ ਕਰਦੇ ਸਨ ਉਹੀ ਪਰੰਪਰਾ ਭਾਈ ਲਾਲ ਤੋਂ ਬਾਅਦ ਹੁਣ ਅਸੀਂ ਵੀ ਉਸੇ ਰਾਹ ‘ਤੇ ਚੱਲ ਰਹੇ ਹਾਂ।ਉਨ੍ਹਾਂ ਕਿਹਾ ਕਿ ਅਸੀਂ ਅਗਲੀ ਪੀੜ੍ਹੀ ਨੂੰ ਵੀ ਕੀਰਤਨ ਲਈ ਤਿਆਰ ਕਰ ਰਹੇ ਹਾਂ ਤਾਂ ਜੋ ਅਸੀਂ ਭਾਈ ਮਰਦਾਨਾ ਜੀ ਦੀ ਪਰੰਪਰਾ ਨੂੰ ਜਿਊਂਦਾ ਰੱਖ ਸਕੀਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement