
ਐਲਨ ਨੇ ਸਮਾਜ ਸੇਵਾ ਵਿਚ ਅਜਿਹੇ ਕਈ ਬੱਚਿਆਂ ਲਈ ਕੰਮ ਕੀਤਾ ਜੋ ਆਰਥਿਕ ਪੱਖੋਂ ਬੇਵੱਸ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਸਨ।
ਵਾਸ਼ਿੰਗਟਨ : ਸਿਏਟਲ ਵਿਖੇ ਰਹਿਣ ਵਾਲੇ ਇਕ ਸੋਸ਼ਲ ਵਰਕਰ ਐਲਨ ਨਾਈਮੈਨ ਨੇ ਮਰਨ ਤੋਂ ਪਹਿਲਾਂ ਗਰੀਬ ਬੱਚਿਆਂ ਲਈ 11 ਮਿਲੀਅਨ ਡਾਲਰ ਦਾਨ ਕਰ ਦਿਤੇ। ਇਸੇ ਸਾਲ ਜਨਵਰੀ ਵਿਚ ਕੈਂਸਰ ਕਾਰਨ ਐਲਨ ਦੀ ਮੌਤ ਹੋ ਗਈ ਸੀ। ਉਸ ਦੀ ਵਸੀਅਤ ਤੋਂ ਉਸ ਦੇ ਇਸ ਦਾਨ ਬਾਰੇ ਪਤਾ ਲਗਾ। ਵਾਸ਼ਿੰਗਟਨ ਵਿਚ ਬਾਲ ਸੇਵਾ ਵਿਚ ਐਲਨ ਦੇ ਨਾਲ ਕੰਮ ਕਰ ਚੁੱਕੀ ਮੈਰੀ ਮੋਨਾਹਨ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਲਗਦਿਆਂ ਹੀ ਸਾਰੇ ਹੈਰਾਨ ਰਹਿ ਗਏ। ਹਰ ਕੋਈ ਇਹੋ ਜਾਨਣਾ ਚਾਹੁੰਦਾ ਹੈ ਕਿ ਉਸ ਨੇ ਇੰਨੇ ਪੈਸੇ ਕਿਸ ਤਰ੍ਹਾਂ ਦਾਨ ਕਰ ਦਿਤੇ।
Child poverty in the USA
ਕੈਂਸਰ ਦਾ ਪਤਾ ਲਗਣ 'ਤੇ ਉਸ ਨੇ ਕਿਹਾ ਸੀ ਕਿ ਮਰਨ ਤੋਂ ਪਹਿਲਾਂ ਸਮਾਜ ਭਲਾਈ ਦੇ ਕੰਮਾਂ ਲਈ ਦਾਨ ਕਰਾਂਗਾ । ਮੋਨਾਹਨ ਮੁਤਾਬਕ ਐਲਨ ਨੇ ਸਮਾਜ ਸੇਵਾ ਵਿਚ ਅਜਿਹੇ ਕਈ ਬੱਚਿਆਂ ਲਈ ਕੰਮ ਕੀਤਾ ਜੋ ਆਰਥਿਕ ਪੱਖੋਂ ਬੇਵੱਸ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਸਨ। ਉਹਨਾਂ ਨੂੰ ਲਗਦਾ ਸੀ ਕਿ ਦੁਨੀਆਂ ਵਿਚ ਕਈ ਲੋਕ ਅਜਿਹੇ ਹਨ ਜਿਹਨਾਂ ਨੂੰ ਬਹੁਤ ਕੁਝ ਦਿਤੇ ਜਾਣ ਦੀ ਲੋੜ ਹੈ। ਐਲਨ ਨੇ ਬੱਚਿਆਂ ਲਈ ਕੰਮ ਕਰਨ ਖਾਤਰ 30 ਸਾਲ ਪਹਿਲਾਂ ਬੈਂਕ ਦੀ ਨੌਕਰੀ ਛੱਡ ਦਿਤੀ ਸੀ। ਐਲਨ ਦੀ ਜਾਇਦਾਦ ਸਥਾਨਕ ਚੈਰਿਟੀ ਸੰਗਠਨਾਂ ਵਿਚ ਵੰਡੀ ਜਾਵੇਗੀ।
Alan Nieman
ਬੱਚਿਆਂ ਦੇ ਇਕ ਚੈਰਿਟੀ ਸੰਗਠਨ ਟ੍ਰੀ ਹਾਊਸ ਦੀ ਮੁਖ ਵਿਕਾਸ ਅਧਿਕਾਰੀ ਜੇਸਿਕਾ ਰਾਸ ਨੇ ਦੱਸਿਆ ਕਿ ਮੌਤ ਤੋਂ ਕੁਝ ਮਹੀਨੇ ਪਹਿਲਾ ਐਲਨ ਨੇ 5 ਹਜ਼ਾਰ ਡਾਲਰ ਦਾਨ ਕਰ ਦਿਤੇ ਸਨ। ਉਹਨਾਂ ਦੀ ਵਸੀਅਤ ਵਿਚ ਸਾਨੂੰ 9 ਲੱਖ ਡਾਲਰ ਦਿਤੇ ਜਾਣ ਦੀ ਗੱਲ ਸਾਹਮਣੇ ਆਈ ਤਾਂ ਅਸੀਂ ਹੈਰਾਨ ਰਹਿ ਗਏ। ਐਲਨ ਦੇ ਦੋਸਤ ਸ਼ਸ਼ਿ ਕਰਨ ਦੱਸਦੇ ਹਨ ਕਿ ਉਹ ਬਹੁਤ ਘੱਟ ਖਰਚੀਲੇ ਸਨ।
Charity
ਉਨਹਾਂ ਨੂੰ ਕਾਰਾਂ ਦਾ ਸ਼ੌਂਕ ਸੀ ਪਰ ਇਹ ਗੱਲ ਹੋਰ ਹੈ ਕਿ ਉਹਨਾਂ ਨੇ ਸਾਰੀ ਜਿੰਦਗੀ ਖਰਾਬ ਗੱਡੀਆਂ ਚਲਾਈਆਂ। ਐਲਨ ਨੇ ਵਿਆਹ ਨਹੀਂ ਕੀਤਾ ਪਰ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਨੇ ਦੋ-ਤਿੰਨ ਨੌਕਰੀਆਂ ਕੀਤੀਆਂ ਤਾਂ ਕਿ ਉਹ ਬੱਚਿਆਂ 'ਤੇ ਖਰਚ ਕਰਨ ਲਈ ਵੱਧ ਕਮਾ ਸਕਣ। ਐਲਨ ਦਾ ਬਚਪਨ ਸੌਖਾ ਨਹੀਂ ਸੀ ਇਸ ਲਈ ਉਹਨਾਂ ਦਾ ਇਕ ਹੀ ਮਕਸਦ ਸੀ ਕਿ ਦੁਖ ਵਿਚ ਰਹਿ ਰਹੇ ਲੋਕਾਂ ਲਈ ਕੁਝ ਕਰਨਾ।