ਦੁਬਈ ਤੋਂ ਪਿੰਡ ਲੈ ਆਇਆ ਸਮਾਜ ਸੇਵਾ ਦਾ ਜਜ਼ਬਾ, ਪਖਾਨੇ ਤੱਕ ਬਣਵਾਏ ਏਸੀ
Published : Dec 8, 2018, 8:56 pm IST
Updated : Dec 8, 2018, 8:56 pm IST
SHARE ARTICLE
Ashok Goyal
Ashok Goyal

ਅਸ਼ੋਕ ਗੋਇਲ ਪਖਾਨਿਆਂ ਦਾ ਸੁਧਾਰ ਕਰਦੇ ਹਨ ਅਤੇ ਉਹਨਾਂ ਦਾ ਉਦਘਾਟਨ ਵੀ ਮਕਾਨ ਵਾਂਗ ਹੀ ਕਰਵਾਉਂਦੇ ਹਨ।

ਹਿਸਾਰ, ( ਭਾਸ਼ਾ ) :  ਜਿੰਦਗੀ ਵਿਚ ਤਰੱਕੀ ਦਾ ਸੁਪਨਾ ਇਨਸਾਨ ਨੂੰ ਜਿਥੇ ਲੈ ਜਾਂਦਾ ਹੈ ਆਮ ਤੌਰ 'ਤੇ ਉਹ ਉਥੇ ਦਾ ਹੀ ਹੋ ਕੇ ਰਹਿ ਜਾਂਦਾ ਹੈ। ਇਸ ਦੌੜ ਵਿਚ ਉਸ ਦਾ ਅਪਣਾ ਪਿੰਡ ਅਤੇ ਪਿੰਡ ਦੀ ਜਿੰਦਗੀ ਕਿਤੇ ਪਿੱਛੇ ਛੁੱਟ ਜਾਂਦੀ ਹੈ। ਹਿਸਾਰ ਵਿਚ ਰਹਿਣ ਵਾਲੇ ਅਸ਼ੋਕ ਗੋਇਲ ਨੇ ਤਰੱਕੀ ਤਾਂ ਕੀਤੀ ਪਰ ਪਿੰਡ ਨਾਲ ਉਹਨਾਂ ਦਾ ਪਿਆਰ ਅਤੇ ਸਮਾਜ ਸੇਵਾ ਦਾ ਜਜ਼ਬਾ ਉਹਨਾਂ ਨੂੰ ਮੁੜ ਤੋਂ ਪਿੰਡ ਲੈ ਆਇਆ ਅਤੇ ਉਹ ਦੁਬਈ ਤੋਂ ਅਪਣੇ ਪਿੰਡ ਮੰਗਾਲੀ ਵਿਖੇ ਆ ਗਏ।

The people of Mangli VillageThe people of Mangali Village

ਹਿਸਾਰ ਵਿਚ ਰਹਿੰਦੇ ਹੋਏ ਹੀ ਉਹ ਦੁਬਈ ਵਿਚ ਤੇਲ ਦੀ ਕੰਪਨੀ ਚਲਾ ਰਹੇ ਹਨ ਅਤੇ ਪਰਾਲੀ ਪ੍ਰਬੰਧਨ ਰਾਹੀ ਵਾਤਾਵਰਣ ਨੂੰ ਸ਼ੁੱਧ ਅਤੇ ਲੋਕਾਂ ਨੂੰ ਸਵੈ-ਨਿਰਭਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਹਿਸਾਰ ਸ਼ਹਿਰ ਵਿਚ ਉਹਨਾਂ ਨੇ ਵਿਕਾਸ ਦੇ ਕਈ ਕੰਮ ਕੀਤੇ ਅਤੇ ਪਖਾਨੇ ਤੱਕ ਏਸੀ ਬਣਵਾ ਦਿਤੇ। ਇਹਨਾਂ ਦੀ ਫੈਕਟਰੀ ਵਿਚ ਰੋਜ਼ਾਨਾ ਕਈ ਕੁਇੰਟਲ ਲਕੜੀਆਂ ਬਣਾਈਆਂ ਜਾਂਦੀਆਂ ਹਨ। ਅਸ਼ੋਕ ਗੋਇਲ ਦੱਸਦੇ ਹਨ ਕਿ ਗਉਸ਼ਾਲਾ ਤੋਂ ਗੋਹਾ ਲਿਆਇਆ ਜਾਂਦਾ ਹੈ ਅਤੇ ਕਿਸਾਨਾਂ ਤੋਂ ਪਰਾਲੀ ਖਰੀਦੀ ਜਾਂਦੀ ਹੈ।

Public toiletPublic toilet

ਗੋਹੇ ਨੂੰ ਧੁੱਪ ਵਿਚ ਤਿੰਨ ਤੋਂ ਚਾਰ ਦਿਨ ਲਈ ਸੁਕਾਇਆ ਜਾਂਦਾ ਹੈ ਅਤੇ ਪਰਾਲੀ ਨੂੰ ਮਸ਼ੀਨ ਵਿਚ ਬਰੀਕ ਪੀਸਿਆ ਜਾਂਦਾ ਹੈ। ਗੰਨੇ ਦੇ ਛਿੱਲੜਾਂ ਨੂੰ ਇਕੱਠਾ ਕਰ ਕੇ ਇਸ ਨੂੰ ਬਰੀਕ ਕਰ ਲਿਆ ਜਾਂਦਾ ਹੈ। ਫਿਰ ਇਹਨਾਂ ਤਿੰਨਾਂ ਦੇ ਮਿਸ਼ਰਨ ਨੂੰ ਮਿਲਾ ਕੇ ਮਸ਼ੀਨ ਤੋਂ ਲੰਘਾ ਕੇ ਇਕ ਫੁੱਟ ਦੀ ਲਕੜੀ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਇਹਨਾਂ ਲਕੜੀਆਂ ਨੂੰ ਸ਼ਮਸ਼ਾਨ ਵਿਚ ਜਲਾਉਣ ਲਈ ਦੇ ਦਿਤਾ ਜਾਂਦਾ ਹੈ।

AC Toilets Opening of toilets

ਅਸ਼ੋਕ ਗੋਇਲ ਪਖਾਨਿਆਂ ਦਾ ਸੁਧਾਰ ਕਰਦੇ ਹਨ ਅਤੇ ਉਹਨਾਂ ਦਾ ਉਦਘਾਟਨ ਵੀ ਮਕਾਨ ਵਾਂਗ ਹੀ ਕਰਵਾਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪਖਾਨੇ ਦੀ ਸਵੱਛਤਾ 'ਤੇ ਹੀ ਮਨੁੱਖੀ ਸਿਹਤ ਨਿਰਭਰ ਕਰਦੀ ਹੈ। ਉਹਨਾਂ ਦਾ ਮਕਸਦ ਪਿੰਡ ਨੂੰ  ਮੱਛਰ, ਮੱਖੀ ਅਤੇ ਬੇਰੁਜ਼ਗਾਰੀ ਤੋਂ ਮੁਕਤ ਕਰਾ ਕੇ ਸਮਾਰਟ ਬਣਾਉਣਾ ਹੈ। ਇਹਨਾਂ ਕੰਮਾਂ ਤੋਂ ਇਲਾਵਾ ਵੀ ਅਸ਼ੋਕ ਗੋਇਲ ਸਮਾਜ ਭਲਾਈ ਦੇ ਕਈ ਕੰਮ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement