
ਹਰ ਕੋਈ ਚਾਹੁੰਦਾ ਹੈ ਕਿ ਉਹ ਅਪਣੀ ਜਿੰਦਗੀ ਵਿਚ ਵੱਧ ਤੋਂ ਵੱਧ...
ਪੈਰਿਸ : ਹਰ ਕੋਈ ਚਾਹੁੰਦਾ ਹੈ ਕਿ ਉਹ ਅਪਣੀ ਜਿੰਦਗੀ ਵਿਚ ਵੱਧ ਤੋਂ ਵੱਧ ਦੇਸ਼ ਘੁੰਮੇ। ਅਜਿਹੀ ਹੀ ਗੱਲ ਕਰਨ ਲੱਗੇ ਹਾਂ ਇਕ ਵਿਅਕਤੀ ਦੀ ਜਿਸ ਨੇ ਸਾਰੀ ਦੁਨੀਆ ਦੇ ਚੱਕਰ ਲਗਾ ਲਿਆ ਹੈ। ਫਰਾਂਸ ਦੇ ਰਹਿਣ ਵਾਲੇ 73 ਸਾਲਾ ਵਿਅਕਤੀ ਨੇ ਅਪਣੀ ਹਿੰਮਤ ਨਾਲ 212 ਦਿਨਾਂ ਵਿਚ ਸਮੁੰਦਰੀ ਰਸਤੇ ਪੂਰੀ ਦੁਨੀਆ ਦਾ ਚੱਕਰ ਲਗਾਇਆ। 73 ਸਾਲਾ ਫ੍ਰੈਂਚ ਮਲਾਹ ਜੀਨ-ਲਿਊਕ ਵੈਨ ਡੇਨ ਹੈਡੇ ਨੇ 212 ਦਿਨਾਂ ਵਿਚ ਬਿਨਾਂ ਕਿਸੇ ਅਤਿ ਆਧੁਨਿਕ ਉਪਕਰਨ ਦੀ ਮਦਦ ਨਾਲ ਦੁਨੀਆ ਦਾ ਚੱਕਰ ਲਗਾ ਕੇ ਦੌੜ ਜਿੱਤ ਲਈ ਹੈ।
World Record
ਇਸ ਯਾਤਰਾ ਦੇ ਲਈ ਜੀਨ ਨੇ ਅਪਣੀ ਕਿਸ਼ਤੀ ਦੀ ਵਰਤੋਂ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਹ 6 ਵਾਰ ਦੁਨੀਆ ਦਾ ਚੱਕਰ ਲਗਾ ਚੁੱਕੇ ਹਨ। ਹਣ ਜੀਨ ਗੋਲਡਨ ਗਲੋਬ ਰੇਸ ਪੂਰੀ ਕਰਨ ਵਾਲੇ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ ਹਨ। ਦੱਸ ਦਈਏ ਕਿ ਇਹ ਗੋਲਡਨ ਗਲੋਬ ਰੇਸ ਦੀ ਸ਼ੁਰੂਆਤ ਬੀਤੇ ਸਾਲ ਜੁਲਾਈ ਵਿਚ ਹੋਈ ਸੀ। ਇਸ ਮੁਕਾਬਲੇ ਵਿਚ 19 ਲੋਕ ਸ਼ਾਮਲ ਹੋਏ ਸਨ ਪਰ 5 ਹੀ ਦੌੜ ਦੇ ਅੰਤ ਤੱਕ ਬਣੇ ਰਹੇ।
ਜੀਨ ਨੂੰ ਯਾਤਰਾ ਪੂਰੀ ਕਰਨ ਵਿਚ ਬਹੁਤ ਜਿਆਦਾ ਸੰਘਰਸ਼ ਵੀ ਕਰਨੇ ਪਏ ਹਨ। ਰਸਤੇ ਵਿਚ ਭਟਕਣ ਤੋਂ ਬਚਣ ਲਈ ਸਿਰਫ਼ ਕਾਗਜ਼ੀ ਨਕਸ਼ਾ ਦਿਤਾ ਗਿਆ ਸੀ। ਭਾਗੀਦਾਰ ਦੌੜ ਵਿਚ ਸ਼ਾਮਲ ਹੈ ਜਾਂ ਨਹੀਂ ਇਸ ਦੀ ਪੁਸ਼ਟੀ ਸ਼ੌਰਟ ਵੇਵ ਰੇਡੀਓ ਦੀ ਮਦਦ ਨਾਲ ਕੀਤੀ ਜਾਂਦੀ ਸੀ। ਇਸ ਯਾਤਰਾ ਨੂੰ ਤੈਅ ਕਰਨ ਲਈ ਬਹੁਤ ਜਿਆਦਾ ਮਿਹਨਤ ਅਤੇ ਹੌਸਲੇ ਦੀ ਲੋੜ ਪੈਂਦੀ ਹੈ। ਰਸਤੇ ਵਿਚ ਯਾਤਰਾ ਕਰਦੇ ਸਮੇਂ ਕਿਸੇ ਵੀ ਆਫਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।