ਸੁਡਾਨ 'ਚ ਡਿੱਗੀ ਸੋਨੇ ਦੀ ਖਾਨ,10 ਮਜ਼ਦੂਰਾਂ ਦੀ ਮੌਤ

By : GAGANDEEP

Published : Mar 31, 2023, 3:36 pm IST
Updated : Mar 31, 2023, 3:36 pm IST
SHARE ARTICLE
photo
photo

ਜਾਨ ਗਵਾਉਣ ਵਾਲਿਆਂ 'ਚ ਜ਼ਿਆਦਾਤਰ ਨੌਜਵਾਨ ਹਨ

 

ਖਾਰਤੂਮ: ਉੱਤਰੀ ਸੁਡਾਨ ਵਿੱਚ ਇੱਕ ਸੋਨੇ ਦੀ ਖਾਨ ਢਹਿ ਜਾਣ ਕਾਰਨ ਘੱਟੋ-ਘੱਟ 10 ਮਜ਼ਦੂਰਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸੁਡਾਨ ਦੀ ਸਮਾਚਾਰ ਏਜੰਸੀ ਦੇ ਅਨੁਸਾਰ ਮਿਸਰ ਦੀ ਸਰਹੱਦ ਨੇੜੇ ਜੇਬਲ ਅਲ-ਅਹਮਰ ਸੋਨੇ ਦੀ ਖਾਨ ਵੀਰਵਾਰ ਨੂੰ ਢਹਿ ਗਈ, ਜਿਸ ਨਾਲ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਵਿਆਹ ਸਮਾਗਮ ਤੋਂ ਵਾਪਸ ਆ ਰਹੇ ਨੌਜਵਾਨਾਂ ਦੀ ਦਰਖਤ ਨਾਲ ਟਕਰਾਈ ਕਾਰ, 6 ਮੌਤਾਂ

ਰਿਪੋਰਟਾਂ ਮੁਤਾਬਕ ਕਈ ਮਜ਼ਦੂਰ ਅਜੇ ਵੀ ਲਾਪਤਾ ਹਨ। ਜਾਨ ਗਵਾਉਣ ਵਾਲਿਆਂ 'ਚ ਜ਼ਿਆਦਾਤਰ ਨੌਜਵਾਨ ਹਨ। ਕਈ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮਲਬੇ 'ਚ ਬਚੇ ਲੋਕਾਂ ਦੀ ਭਾਲ ਜਾਰੀ ਹੈ। ਇਕ ਸਮਾਚਾਰ ਏਜੰਸੀ ਨੇ ਇਕ ਸੁਰੱਖਿਆ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਮਜ਼ਦੂਰਾਂ ਦੇ ਖਾਨ ਦੇ ਜ਼ਮੀਨ ਹੇਠਲੇ ਪਾਣੀ ਵਿਚ ਫਸੇ ਹੋਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਫਿਲਮ ਵੇਖ ਕੇ ਆ ਰਹੀ ਲੜਕੀ ਨਾਲ ਵਾਪਰ ਗਿਆ ਹਾਦਸਾ, ਨਾਲ ਦੀ ਸਹੇਲੀ ਹੋਈ ਫਰਾਰ

ਸੁਡਾਨ ਵਿੱਚ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। 2021 ਵਿੱਚ, ਪੱਛਮੀ ਕੋਡਰੇਫਾਨ ਵਿੱਚ ਇੱਕ ਸੋਨੇ ਦੀ ਖਾਨ ਦੇ ਢਹਿਣ ਨਾਲ 31 ਲੋਕ ਮਾਰੇ ਗਏ ਸਨ। ਸੁਡਾਨ ਸੋਨੇ ਦਾ ਪ੍ਰਮੁੱਖ ਉਤਪਾਦਕ ਹੈ। ਦੇਸ਼ ਭਰ 'ਚ ਕਈ ਥਾਵਾਂ 'ਤੇ ਸੋਨੇ ਦੀਆਂ ਖਾਣਾਂ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement