Singapore News : ਸੀ.ਡੀ.ਐਸ. ਜਨਰਲ ਚੌਹਾਨ ਨੇ ਮੰਨਿਆ, ਪਾਕਿ ਨਾਲ ਟਕਰਾਅ ’ਚ ਭਾਰਤ ਨੇ ਗੁਆਏ ਲੜਾਕੂ ਜਹਾਜ਼

By : BALJINDERK

Published : May 31, 2025, 6:29 pm IST
Updated : May 31, 2025, 6:47 pm IST
SHARE ARTICLE
 ਸੀ.ਡੀ.ਐਸ. ਜਨਰਲ ਚੌਹਾਨ ਨੇ ਮੰਨਿਆ, ਪਾਕਿ ਨਾਲ ਟਕਰਾਅ ’ਚ ਭਾਰਤ ਨੇ ਗੁਆਏ ਲੜਾਕੂ ਜਹਾਜ਼
ਸੀ.ਡੀ.ਐਸ. ਜਨਰਲ ਚੌਹਾਨ ਨੇ ਮੰਨਿਆ, ਪਾਕਿ ਨਾਲ ਟਕਰਾਅ ’ਚ ਭਾਰਤ ਨੇ ਗੁਆਏ ਲੜਾਕੂ ਜਹਾਜ਼

Singapore News : ਪਰ ਇਸਲਾਮਾਬਾਦ ਦੇ 6 ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਦਾਅਵੇ ਨੂੰ ‘ਪੂਰੀ ਤਰ੍ਹਾਂ ਗਲਤ’ ਕਰਾਰ ਦਿਤਾ

Singapore News in Punjabi :  ਸੁਰੱਖਿਆ ਸਟਾਫ਼ ਮੁਖੀ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲ ਹੀ ’ਚ ਹੋਏ ਟਕਰਾਅ ’ਚ ਜਹਾਜ਼ਾਂ ਦੇ ਨੁਕਸਾਨ ਨੂੰ ਮਨਜ਼ੂਰ ਕੀਤਾ ਪਰ ਇਸਲਾਮਾਬਾਦ ਦੇ 6 ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਦਾਅਵੇ ਨੂੰ ‘‘ਪੂਰੀ ਤਰ੍ਹਾਂ ਗਲਤ’’ ਕਰਾਰ ਦਿਤਾ।

ਚੌਹਾਨ ਨੇ ਬਲੂਮਬਰਗ ਟੀ.ਵੀ. ਨੂੰ ਦਿਤੇ ਇੰਟਰਵਿਊ ’ਚ ਕਿਹਾ, ‘‘ਇਹ ਪਤਾ ਲਗਾਉਣਾ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਜਹਾਜ਼ ਕਿਉਂ ਗੁਆਏ, ਤਾਂ ਜੋ ਭਾਰਤੀ ਫੌਜ ਰਣਨੀਤੀ ’ਚ ਸੁਧਾਰ ਕਰ ਸਕੇ ਅਤੇ ਦੁਬਾਰਾ ਜਵਾਬੀ ਕਾਰਵਾਈ ਕਰ ਸਕੇ।’’ ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਜਹਾਜ਼ ਨੂੰ ਮਾਰ ਸੁੱਟਿਆ ਗਿਆ, ਬਲਕਿ ਉਨ੍ਹਾਂ ਨੂੰ ਕਿਉਂ ਸੁੱਟਿਆ ਗਿਆ।’’

ਜਨਰਲ ਚੌਹਾਨ ਤੋਂ ਪੁਛਿਆ ਗਿਆ ਸੀ ਕਿ ਕੀ ਇਸ ਮਹੀਨੇ ਦੇ ਸ਼ੁਰੂ ਵਿਚ ਪਾਕਿਸਤਾਨ ਨਾਲ ਚਾਰ ਦਿਨਾਂ ਦੀ ਫੌਜੀ ਝੜਪ ਦੌਰਾਨ ਭਾਰਤ ਨੇ ਲੜਾਕੂ ਜਹਾਜ਼ ਗੁਆ ਦਿਤੇ ਸਨ। ਜਨਰਲ ਚੌਹਾਨ ਸ਼ਾਂਗਰੀ-ਲਾ ਡਾਇਲਾਗ ’ਚ ਹਿੱਸਾ ਲੈਣ ਲਈ ਸਿੰਗਾਪੁਰ ’ਚ ਹਨ। 

ਉਨ੍ਹਾਂ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਅਸੀਂ ਰਣਨੀਤਕ ਗਲਤੀਆਂ ਨੂੰ ਸਮਝਣ ਦੇ ਯੋਗ ਹੋਏ ਜੋ ਅਸੀਂ ਕੀਤੀਆਂ ਸਨ; ਠੀਕ ਕੀਤਾ ਗਿਆ, ਸੁਧਾਰਿਆ ਗਿਆ ਅਤੇ ਫਿਰ ਦੋ ਦਿਨਾਂ ਬਾਅਦ ਇਸ ਨੂੰ ਦੁਬਾਰਾ ਲਾਗੂ ਕੀਤਾ ਗਿਆ। ਅਸੀਂ ਅਪਣੇ ਸਾਰੇ ਜਹਾਜ਼ਾਂ ਨੂੰ ਲੰਬੀ ਦੂਰੀ ’ਤੇ ਨਿਸ਼ਾਨਾ ਬਣਾਉਂਦੇ ਹੋਏ ਦੁਬਾਰਾ ਉਡਾਣ ਭਰੀ।’’

ਹਾਲਾਂਕਿ ਆਪਰੇਸ਼ਨ ਸੰਧੂਰ ਦੌਰਾਨ ਛੇ ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਪਾਕਿਸਤਾਨ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ ਜਨਰਲ ਚੌਹਾਨ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ। ਇਸ ਤੋਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਹਵਾਈ ਕਾਰਵਾਈਆਂ ਦੇ ਡਾਇਰੈਕਟਰ ਜਨਰਲ ਏਅਰ ਮਾਰਸ਼ਲ ਏ.ਕੇ. ਭਾਰਤੀ ਨੇ ਮਨਜ਼ੂਰ ਕੀਤਾ ਸੀ ਕਿ ‘ਨੁਕਸਾਨ ਲੜਾਈ ਦਾ ਹਿੱਸਾ ਹਨ’ ਅਤੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਸਾਰੇ ਪਾਇਲਟ ਸੁਰੱਖਿਅਤ ਘਰ ਪਰਤ ਆਏ। ਏਅਰ ਮਾਰਸ਼ਲ ਭਾਰਤੀ ਨੇ ਇਹ ਟਿਪਣੀ 11 ਮਈ ਨੂੰ ਇਕ ਮੀਡੀਆ ਬ੍ਰੀਫਿੰਗ ’ਚ ਕੀਤੀ ਸੀ ਜਦੋਂ ਆਪਰੇਸ਼ਨ ਸੰਧੂਰ ਦੌਰਾਨ ਭਾਰਤ ਦੇ ਜਹਾਜ਼ਾਂ ਦੇ ਨੁਕਸਾਨ ਬਾਰੇ ਪੁਛਿਆ ਗਿਆ ਸੀ। 

ਦੇਸ਼ ਨੂੰ ਸੱਚ ਦਸਿਆ ਜਾਵੇ : ਕਾਂਗਰਸ 

ਸੀ.ਡੀ.ਐਸ. ਜਨਰਲ ਅਨਿਲ ਚੌਹਾਨ ਵਲੋਂ ਇਕ ਇੰਟਰਵਿਊ ’ਚ ਭਾਰਤੀ ਫ਼ੌਜ ਵਲੋਂ ਆਪਣੇ ਲੜਾਕੂ ਜਹਾਜ਼ਾਂ ਦੇ ਹੋਏ ਨੁਕਸਾਨ ਦੀ ਗੱਲ ਮੰਨਣ ਤੋਂ ਬਾਅਦ ਕਾਂਗਰਸ ਨੇ ਸਰਕਾਰ ਨੂੰ ਸਨਿਚਰਵਾਰ ਨੂੰ ਸਵਾਲ ਕੀਤਾ ਕਿ ਦੇਸ਼ ਪਾਕਿਸਤਾਨ ਨਾਲ ਚਾਰ ਦਿਨਾਂ ਤਕ ਚੱਲੇ ਟਕਰਾਅ ਦੌਰਾਨ ਭਾਰਤੀ ਫ਼ੌਜ ਨੂੰ ਹੋਏ ਨੁਕਸਾਨ ਬਾਰੇ ਦੇਸ਼ ਨੂੰ ਸੱਚਾਈ ਦਸਣੀ ਚਾਹੀਦੀ ਹੈ। ਸੀ.ਡੀ.ਐਸ. ਜਨਰਲ ਚੌਹਾਨ ਦੀ ਟਿਪਣੀ ਤੋਂ ਬਾਅਦ ਕਾਂਗਰਸ ਆਗੂ ਉੱਤਮ ਕੁਮਾਰ ਰੈੱਡੀ ਨੇ ਕਿਹਾ, ‘‘ਸਰਕਾਰ ਨੂੰ ਪਾਰਦਰਸ਼ੀ ਹੋਣਾ ਚਾਹੀਦਾ ਹੈ। ਲੋਕਤੰਤਰ ’ਚ ਜ਼ਿੰਮੇਵਾਰੀ ਆਮ ਗੱਲ ਹੈ। ਇਹ ਦੇਸ਼ਭਗਤੀ ਦੀ ਗੱਲ ਨਹੀਂ। ਅਸੀਂ ਜ਼ਿਆਦਾ ਦੇਸ਼ਭਗਤ ਹਾਂ। ਸਾਡਾ ਪਹਿਲਾ ਪਰਵਾਰ, ਗਾਂਧੀ ਪਰਵਾਰ, ਨੇ ਖ਼ੁਦ ਦੇਸ਼ ਲਈ ਕਈ ਕੁਰਬਾਨੀਆਂ ਦਿਤੀਆਂ ਹਨ ਅਤੇ ਇਹ ਲੋਕ ਸਾਨੂੰ ਸਵਾਲ ਕਰ ਰਹੇ ਹਨ। ਇਹ ਬਹੁਤ ਹੈਰਾਨੀਜਨਕ ਗੱਲ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਹਰ ਮੁਹਿੰਮ ’ਚ ਭਾਰਤੀ ਫ਼ੌਜ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ, ‘‘ਪਾਰਟੀ ਉਨ੍ਹਾਂ ਨੂੰ ਸ਼ਾਨਦਾਰ ਕੰਮ ਕਰਨ ਲਈ ਵਧਾਈਆਂ ਦਿੰਦੀ ਹੈ ਅਤੇ ਸਾਨੂੰ ਉਨ੍ਹਾਂ ’ਤੇ ਮਾਣ ਹੈ, ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ।’’ ਉਨ੍ਹਾਂ ਸਵਾਲ ਕੀਤਾ ਕਿ ਕੀ ਮੋਦੀ ਸਰਕਾਰ ਵੀ ਕਾਰਗਿਲ ਦੀ ਜੰਗ ਤੋਂ ਬਾਅਦ ਬਣਾਈ ਗਈ ਕਾਰਗਿਲ ਸਮੀਖਿਆ ਕਮੇਟੀ ਵਾਂਗ ਤਾਜ਼ਾ ਭਾਰਤ ਅਤੇ ਪਾਕਿਸਤਾਨ ਟਕਰਾਅ ਬਾਰੇ ਕੋਈ ਜਾਂਚ ਕਮੇਟੀ ਕਾਇਮ ਕਰੇਗੀ? 

(For more news apart from  CDS General Chauhan admitted, India lost fighter jets in conflict with Pakistan News in Punjabi, stay tuned to Rozana Spokesman)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement