ਮੈਕਸੀਕੋ ਸਰਹੱਦੀ ਕੰਧ ਉਸਾਰੀ : ਡੋਨਾਲਡ ਟਰੰਪ ਨੇ ਸਰਕਾਰ ਠੱਪ ਕਰਨ ਦੀ ਦਿਤੀ ਧਮਕੀ
Published : Jul 31, 2018, 4:39 pm IST
Updated : Jul 31, 2018, 4:39 pm IST
SHARE ARTICLE
Donald Trump
Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਵੀਜ਼ਾ ਲਾਟਰੀ ਅਤੇ ਲੜੀ ਅਧਾਰਿਤ ਇਮੀਗ੍ਰੇਸ਼ਨ ਨੂੰ ਖ਼ਤਮ ਕਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਯੋਗਤਾ ਅਧਾਰਿਤ...

ਵਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਵੀਜ਼ਾ ਲਾਟਰੀ ਅਤੇ ਲੜੀ ਅਧਾਰਿਤ ਇਮੀਗ੍ਰੇਸ਼ਨ ਨੂੰ ਖ਼ਤਮ ਕਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਯੋਗਤਾ ਅਧਾਰਿਤ ਬਣਾਉਣ ਦਾ ਰਾਗ ਜਪਦੇ ਹੋਏ ਸੰਸਦ ਵਲੋਂ ਮੈਕਸੀਕੋ ਨਾਲ ਲੱਗੀ ਸਰਹੱਦ 'ਤੇ ਕੰਧ ਉਸਾਰੀ ਦੀ ਮੰਗ ਨਾ ਮੰਨੇ ਜਾਣ 'ਤੇ ਸਰਕਾਰ ਠੱਪ ਕਰਨ ਦੀ ਧਮਕੀ ਦਿਤੀ ਹੈ। ਵਾਈਟ ਹਾਉਸ ਵਿਚ ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਤੇ ਦੇ ਨਾਲ ਸੰਯੁਕਤ ਰੂਪ ਨਾਲ ਪ੍ਰੈਸ ਕਾਨਫ਼ਰੈਂਸ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਦੁਨੀਆਂ ਦੇ ਸਾਹਮਣੇ ਹੰਸੀ ਦਾ ਪਾਤਰ ਬਣ ਗਏ ਹਾਂ।

Donald TrumpDonald Trump

ਪੂਰੀ ਦੁਨੀਆਂ ਵਿਚ ਸਾਡਾ ਇਮੀਗ੍ਰੇਸ਼ਨ ਸਿਸਟਮ ਸੱਭ ਤੋਂ ਖ਼ਰਾਬ ਹੈ।ਟ੍ਰੰਪ ਨੇ ਕਿਹਾ ਕਿ ਸਰਹੱਦ ਸੁਰੱਖਿਆ ਵਿਚ ਕੰਧ ਉਸਾਰੀ ਸਹਿਤ ਕਈ ਹੋਰ ਮੁੱਦੇ ਸ਼ਾਮਿਲ ਹਨ। ਸਾਨੂੰ ਲਾਟਰੀ ਬੰਦ ਕਰਨੀ ਹੋਵੇਗੀ। ਸਾਨੂੰ ਲੜੀ ਅਧਾਰਿਤ ਇਮੀਗ੍ਰੇਸ਼ਨ ਬੰਦ ਕਰਨੀ ਹੋਵੇਗੀ ਜੋ ਕਿ ਇਕ ਤਬਾਹੀ ਦੀ ਤਰ੍ਹਾਂ ਹੈ। ਤੁਸੀਂ ਇਕ ਵਿਅਕਤੀ ਨੂੰ ਦੇਸ਼ ਵਿਚ ਲਿਆਉਂਦੇ ਹੋ ਅਤੇ ਉਨ੍ਹਾਂ ਦੇ ਨਾਲ 32 ਲੋਕ ਚਲੇ ਆਉਂਦੇ ਹਨ। ਟਰੰਪ ਨੇ ਕਿਹਾ ਕਿ ਸਾਨੂੰ ਹਿਰਾਸਤ ਵਿਚ ਲੈਣ ਅਤੇ ਫਿਰ ਛੱਡਣ ਵਰਗੇ ਭਿਆਨਕ ਸਿੱਧਾਂਤਾਂ ਨੂੰ ਖਤਮ ਕਰਨਾ ਹੋਵੇਗਾ, ਜਿਸ ਦੇ ਤਹਿਤ ਤੁਸੀਂ ਕਿਸੇ ਨੂੰ ਹਿਰਾਸਤ ਵਿਚ ਲੈਂਦੇ ਹੋ, ਤੁਸੀਂ ਉਨ੍ਹਾਂ ਦਾ ਨਾਮ ਲੈਂਦੇ ਹੋ ਅਤੇ ਤੁਸੀਂ ਉਨ੍ਹਾਂ ਨੂੰ ਛੱਡ ਦਿੰਦੇ ਹੋ।

Donald TrumpDonald Trump

ਤੁਸੀਂ ਇਹ ਵੀ ਨਹੀਂ ਜਾਣਦੇ ਦੀ ਉਹ ਕੌਣ ਹੈ। ਇਸ ਤੋਂ ਬਾਅਦ ਉਹ ਫਿਰ ਅਦਾਲਤ ਦਾ ਰੁਖ਼ ਕਰਨਾ ਚਾਹੁੰਦੇ ਹੋ ਜਿਥੇ ਉਹ ਚਾਹੁੰਦੇ ਹਨ ਕਿ ਅਸੀਂ ਹਜ਼ਾਰਾਂ ਜੱਜ ਨਿਯੁਕਤ ਕਰੀਏ। ਇਹ ਸੱਭ ਬਕਵਾਸ ਹੈ ਅਤੇ ਸਾਨੂੰ ਇਹ ਕਾਨੂੰਨ ਬਦਲਣਾ ਹੋਵੇਗਾ। ਅਸੀਂ ਇਹ ਕਾਂਗਰਸ ਦੇ ਜ਼ਰੀਏ ਕਰਾਂਗੇ। ਟਰੰਪ ਨੇ ਕਿਹਾ ਕਿ ਮੈਂ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਦੋਹੇਂ ਇਸ ਗੱਲ ਨੂੰ ਲੈ ਕੇ ਸਹਿਮਤ ਹਾਂ ਕਿ ਸੁਰੱਖਿਅਤ ਸਰਹੱਦਾਂ ਦੇਸ਼ ਨੂੰ ਸੁਰੱਖਿਅਤ ਬਣਾਉਂਦੀਆਂ ਹਨ।

Donald TrumpDonald Trump

ਟਰੰਪ ਨੇ ਕੱਲ ਟਵੀਟ ਕਰਦੇ ਹੋਏ ਕਿਹਾ ਸੀ ਕਿ ਡੈਮੋਕ੍ਰੇਟਿਕ ਪਾਰਟੀ ਦੇ ਕੰਧ ਉਸਾਰੀ ਸਹਿਤ ਹੋਰ ਸਰਹੱਦ ਸੁਰੱਖਿਆ ਮੁੱਦਿਆਂ 'ਤੇ ਮਤ ਨਾ ਦੇਣ 'ਤੇ ਮੈਂ ਸਰਕਾਰ ਦਾ ਕਾਰੋਬਾਰ ‘‘ਠਪ’’ ਕਰਨ ਨੂੰ ਵੀ ਤਿਆਰ ਹਾਂ। ਵਾਈਟ ਹਾਉਸ ਵਿਚ ਪਿਛਲੇ ਹਫ਼ਤੇ ਮੀਟਿੰਗ ਦੇ ਪ੍ਰਧਾਨ ਪਾਲ ਰਿਆਨ, ਆਰ - ਵਿਜ ਅਤੇ ਸੀਨੇਟ ਵਿਚ ਬਹੁਮਤ ਦੇ ਨੇਤਾ ਮਿਚ ਮੇਕਕਾਨੇਲ, ਆਰ - ਕੇਈ ਦੇ ਨਾਲ ਬੈਠਕ ਤੋਂ ਬਾਅਦ ਟਰੰਪ ਨੇ ਇਹ ਮੁੱਦਾ ਇਕ ਵਾਰ ਫਿਰ ਚੁੱਕਿਆ ਹੈ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement