ਪ੍ਰਧਾਨ ਮੰਤਰੀ ਬਣਦੇ ਹੀ ਆਈਐਮਐਫ਼ ਤੋਂ 12 ਅਰਬ ਡਾਲਰ ਦਾ ਬੇਲਆਉਟ ਪੈਕੇਜ ਮੰਗਣਗੇ ਇਮਰਾਨ ਖਾਨ 
Published : Jul 31, 2018, 1:45 pm IST
Updated : Jul 31, 2018, 1:45 pm IST
SHARE ARTICLE
Imran Khan
Imran Khan

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈਣ ਤੋਂ ਪਹਿਲਾਂ ਇਮਰਾਨ ਖਾਨ ਦੇਸ਼ ਦੇ ਇਤਹਾਸ ਵਿਚ ਸੱਭ ਤੋਂ ਵੱਡੇ ਬੇਲਆਉਟ ਪੈਕੇਜ ਲਈ ਅੰਤਰਰਾਸ਼ਟਰੀ ਮੁਦਰਾ ਫ਼ੰਡ ਦਾ...

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈਣ ਤੋਂ ਪਹਿਲਾਂ ਇਮਰਾਨ ਖਾਨ ਦੇਸ਼ ਦੇ ਇਤਹਾਸ ਵਿਚ ਸੱਭ ਤੋਂ ਵੱਡੇ ਬੇਲਆਉਟ ਪੈਕੇਜ ਲਈ ਅੰਤਰਰਾਸ਼ਟਰੀ ਮੁਦਰਾ ਫ਼ੰਡ ਦਾ ਦਰਵਾਜ਼ਤ ਠਕਠਕਾਉਣ ਨੂੰ ਤਿਆਰ ਹਨ। ਮੀਡੀਆ ਮੁਤਾਬਕ, ਇਮਰਾਨ ਖਾਨ ਫਿਲਹਾਲ ਦੇਸ਼ ਦੀ ਆਰਥਿਕਤਾ ਨੂੰ ਸਥਿਰ ਕਰਨ ਵਿਚ ਲਗੇ ਹੋਏ ਹਨ ਪਰ ਅਮਰੀਕਾ ਨੇ ਇਸ ਬੇਲਆਉਟ ਪੈਕੇਜ ਨੂੰ ਲੈ ਕੇ ਚਿਤਾਵਨੀ ਦਿਤੀ ਹੈ। ਖਬਰ ਦੇ ਮੁਤਾਬਕ, ਇਮਰਾਨ ਦੇ ਪ੍ਰਧਾਨ ਮੰਤਰੀ ਬਣਦੇ ਹੀ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫ਼ੰਡ ਤੋਂ 12 ਅਰਬ ਡਾਲਰ ਯਾਨੀ ਲੱਗਭੱਗ 825 ਅਰਬ ਰੁਪਏ ਦਾ ਬੇਲਆਉਟ ਪੈਕੇਜ ਮੰਗਣਗੇ।

Imran KhanImran Khan

ਖਾਨ 11 ਅਗਸਤ ਨੂੰ ਸਹੁੰ ਲੈ ਸਕਦੇ ਹਨ। ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇੰਸਾਫ਼ 25 ਜੁਲਾਈ ਨੂੰ ਹੋਏ ਸੰਸਦੀ ਚੋਣਾਂ ਵਿਚ ਸੱਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ। ਖਾਲੀ ਥਾਂ ਨੂੰ ਬਹੁਮਤ ਦੇ ਅੰਕੜੇ ਤੱਕ ਪੁੱਜਣ ਲਈ 136 ਸੰਸਦਾਂ ਦਾ ਸਹਿਯੋਗ ਚਾਹੀਦਾ ਹੈ ਪਰ ਉਨ੍ਹਾਂ ਦੀ ਪਾਰਟੀ ਦੇ ਕੋਲ 115 ਸੀਟਾਂ ਹੀ ਹਨ। ਉਨ੍ਹਾਂ ਨੂੰ ਅਜ਼ਾਦ ਅਤੇ ਛੋਟੀ ਪਾਰਟੀਆਂ ਦੇ ਨਾਲ ਗਠ-ਜੋੜ ਕਰਨਾ ਹੋਵੇਗਾ। ਜੇਕਰ ਪਾਕਿਸਤਾਨ ਸਰਕਾਰ ਆਈਐਮਐਫ਼ ਦੇ ਕੋਲ ਜਾਂਦੀ ਹੈ ਤਾਂ ਇਹ ਉਸ ਦਾ ਹੁਣੇ ਤੱਕ ਦਾ 13ਵਾਂ ਬੇਲਆਉਟ ਪੈਕੇਜ ਹੋਵੇਗਾ।

Imran KhanImran Khan

ਯੂਐਸ ਇੰਸਟੀਟਿਊਟ ਆਫ਼ ਪੀਸ  ਦੇ ਸੇਹਰ ਤਾਰੀਕ ਕਹਿੰਦੇ ਹਨ ਕਿ ਨਿਰਯਾਤ ਮੰਦਾ ਹੈ, ਕਰਜ ਵਧਦਾ ਜਾ ਰਿਹਾ ਹੈ, ਸੰਕੇਤ ਬੇਹੱਦ ਖ਼ਰਾਬ ਹਨ। ਹਾਲਾਂਕਿ ਪਾਕਿਸਤਾਨ ਦੇ ਕੋਲ ਚੀਨ ਤੋਂ ਕਰਜ ਲੈਣ ਦਾ ਵੀ ਇਕ ਵਿਕਲਪ ਮੌਜੂਦ ਹੈ। ਦੂਜੇ ਪਾਸੇ, ਟਰੰਪ ਪ੍ਰਸ਼ਾਸਨ ਨੇ ਅੰਤਰਰਰਾਸ਼ਟਰੀ ਮੁਦਰਾ ਫ਼ੰਡ ਨੂੰ ਪਾਕਿਸਤਾਨ ਨੂੰ ਸੰਭਾਵਿਕ ਬੇਲਆਉਟ ਪੈਕੇਜ ਨੂੰ ਲੈ ਕੇ ਚਿਤਾਇਆ ਹੈ।

IMFIMF

ਅਮਰੀਕੀ ਵਿਦੇਸ਼ ਮੰਤਰੀ ਨੇ ਇਕ ਇੰਟਰਵੀਯੂ ਵਿਚ ਕਿਹਾ ਕਿ ਗਲਤੀ ਨਾ ਕਰੋ, ਆਈਐਮਐਫ਼ ਕੀ ਕਰ ਰਿਹਾ ਹੈ ਅਸੀਂ ਉਸ 'ਤੇ ਨਜ਼ਰ ਬਣਾਏ ਹੋਏ ਹਾਂ। ਹਾਲਾਂਕਿ, ਆਈਐਮਐਫ਼ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨ ਵਲੋਂ ਹੁਣੇ ਤੱਕ ਕੋਈ ਬੇਨਤੀ ਨਹੀਂ ਮਿਲੀ ਹੈ। ਪਾਕਿਸਤਾਨ ਨੂੰ ਅਗਲੇ ਕੁੱਝ ਮਹੀਨਿਆਂ ਦੇ ਅੰਦਰ 3 ਅਰਬ ਡਾਲਰ ਦੀ ਜ਼ਰੂਰਤ ਹੋਵੇਗੀ ਤਾਕਿ ਉਹ ਚੀਨ ਅਤੇ ਵਰਲਡ ਬੈਂਕ ਦਾ ਕਰਜ ਚੁਕਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement