
ਕਿਹਾ, ਬੀਜਿੰਗ ਅਪਣੀ ਤਾਕਤ ਅਜਮਾਉਣ ਲਈ ਦੁਨੀਆਂ ਦੀ ਪ੍ਰੀਖਿਆ ਲੈ ਰਿਹਾ
ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਭਾਰਤ ਦੇ ਪੂਰਬੀ ਲਦਾਖ਼ 'ਚ ਚੀਨ ਦਾ ਹਮਲਾ ਅਤੇ ਭੂਟਾਨ 'ਚ ਜ਼ਮੀਨ ਲਈ ਦਾਅਵੇ ਉਸਦੇ ਇਰਾਦੇ ਦਰਸ਼ਾਉਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਅਗਵਾਈ 'ਚ ਬੀਜਿੰਗ ਇਹ ਦੇਖਣ ਲਈ ਦੁਨੀਆ ਦੀ ਪ੍ਰੀਖਿਆ ਲੈ ਰਿਹਾ ਹੈ ਕਿ ਕੀ ਕੋਈ ਉਸ ਦੀ ਧਮਕੀਆਂ ਅਤੇ ਉਕਸਾਵੇ ਵਾਲੀ ਗਤੀਵਿਧੀਆ ਦੇ ਖ਼ਿਲਾਫ਼ ਖੜਾ ਹੁੰਦਾ ਹੈ। ਚੀਨ ਨੇ ਹਾਲ ਹੀ 'ਚ ਗਲੋਬਲ ਐਨਵਾਇਰਮੈਂਟ ਫੈਸੀਲਿਟੀ (ਜੀਈਐਫ਼) ਕਾਉਂਸਲ 'ਚ ਭੂਟਾਨ 'ਚ ਸਾਕਤੇਂਗ ਵਾਈਲਡ ਲਾਈਫ਼ ਸੈਂਕਚੁਰੀ 'ਤੇ ਦਾਅਵਾ ਕੀਤਾ ਅਤੇ ਪ੍ਰੋਜੈਕਟ ਦੀ ਫੰਡਿੰਗ ਦਾ ਵਿਰੋਧ ਕੀਤਾ।
Mike Pompeo
ਪੋਂਪਿਓ ਨੇ ਵੀਰਵਾਰ ਨੂੰ ਕਾਂਗਰਸ 'ਚ ਸੁਣਵਾਈ ਦੌਰਾਨ ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਅੀ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਦਹਾਕਿਆਂ ਤੋਂ ਦੁਨੀਆਂ ਨੂੰ ਜਿਸ ਦਾ ਸੰਕੇਤ ਦੇ ਰਹੇ ਹਨ ਉਨ੍ਹਾਂ ਦੇ ਕਾਰਜ ਵੀ ਪੂਰੀ ਤਰ੍ਹਾਂ ਨਾਲ ਉਸ ਦੇ ਅਨੁਕੂਲ ਹੈ।
Xi Jinping
ਪੋਂਪਿਓ ਨੇ ਸਾਂਸਦਾਂ ਤੋਂ ਕਿਹਾ ਕਿ ਭਾਰਤ ਨੇ ਚੀਨ ਦੀ 106 ਐਪ 'ਤੇ ਪਾਬੰਦੀਆਂ ਲਗਾ ਦਿਤੀਆਂ ਜੋ ਉਸ ਦੇ ਨਾਗਰਿਕਾਂ ਦੀ ਨੀਜਤਾ ਅਤੇ ਸੁਰੱਖਿਆ'' ਲਈ ਖ਼ਤਰਾ ਸਨ। ਉਨ੍ਹਾਂ ਕਿਹਾ, ''ਸਾਡੀਆਂ ਕੂਟਨੀਤਕ ਕੋਸ਼ਿਸ਼ਾਂ ਕੰਮ ਕਰ ਰਹੀਆਂ ਹਨ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਪੈਦਾ ਖ਼ਤਰੇ ਦੂਰ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ ਹਨ।
mike pompeo
ਸਾਰੇ 10 ਆਸੀਆਨ ਦੇਸ਼ਾ ਨੇ ਜ਼ੋਰ ਦਿਤਾ ਕਿ ਦਖਣੀ ਚੀਨ ਸਾਗਰ ਵਿਵਾਦ ਅੰਤਰਰਾਸ਼ਟਰੀ ਕਾਨੂੰਨ ਦੇ ਆਧਾਰ 'ਤੇ ਹੱਲ ਕੀਤੇ ਜਾਣ। ਜਾਪਾਨ ਨੇ ਹਾਂਗਕਾਂਗ ਨੂੰ ਨਿਸ਼ਾਨਾ ਬਣਾਉਣ ਵਾਲੇ ਚੀਨੀ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਨਿਖੇਧੀ ਕਰਨ 'ਚ ਜੀ 7 ਦੇਸ਼ਾਂ ਦੀ ਅਗਵਾਈ ਕੀਤੀ।''
Mike Pompeo
ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਅਪਣੀ ਤਾਕਤ ਤੇ ਪਹੁੰਚ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, ''ਭੂਟਾਨ 'ਚ ਜ਼ਮੀਨ 'ਤੇ ਹੁਣ ਉਨ੍ਹਾਂ ਨੇ ਦੋ ਦਾਅਵਾ ਕੀਤਾ ਹੈ, ਭਾਰਤ 'ਚ ਜੋ ਹਮਲਾ ਕੀਤਾ ਇਹ ਸਾਰੇ ਚੀਨ ਦੇ ਇਰਾਦਿਆਂ ਨੂੰ ਪ੍ਰਗਟਾਉਂਦੇ ਹਨ ਅਤੇ ਉਹ ਇਹ ਦੇਖਣ ਲਈ ਦੁਨੀਆ ਦੀ ਪ੍ਰੀਖਿਆ ਲੈ ਰਹੇ ਹਨ ਕਿ ਕੀ ਅਸੀਂ ਉਨ੍ਹਾਂ ਦੇ ਖ਼ਤਰਿਆ ਅਤੇ ਉਕਸਾਵੇ ਦੇ ਖ਼ਿਲਾਫ਼ ਖੜ੍ਹੇ ਹੁੰਦੇ ਹਾਂ ਜਾ ਨਹੀਂ।'' ਉਨ੍ਹਾਂ ਕਿਹਾ, ਇਕ ਸਾਲ ਪਹਿਲਾਂ ਦੇ ਮੁਕਾਬਲੇ ਹੁਣ ਮੈਂ ਜ਼ਿਆਦਾ ਵਿਸ਼ਵਾਸ਼ ਨਾਲ ਕਹਿ ਸਕਦਾ ਹਾਂ ਕਿ ਦੁਨੀਆਂ ਇਹ ਕਰਨ ਲਈ ਤਿਆਰ ਹੈ। ਬਹੁਤ ਕੰਮ ਹਾਲੇ ਕਰਨ ਬਾਕੀ ਹਨ ਅਤੇ ਸਾਨੂੰ ਇਸ ਬਾਰੇ ਗੰਭੀਰ ਹਣ ਦੀ ਲੋੜ ਹੈ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।