20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ 'ਘਰ ਵਾਪਸੀ', ਤਾਲਿਬਾਨ ਨੇ ਮਨਾਇਆ ਜਸ਼ਨ
Published : Aug 31, 2021, 1:17 pm IST
Updated : Aug 31, 2021, 4:21 pm IST
SHARE ARTICLE
US withdraws from Afghanistan bringing an end to 20-year war
US withdraws from Afghanistan bringing an end to 20-year war

ਅਮਰੀਕਾ ਨੇ 31 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਹੀ ਅਫਗਾਨਿਸਤਾਨ ਵਿਚ ਆਪਣੀ ਫੌਜੀ ਮੌਜੂਦਗੀ ਖਤਮ ਕਰ ਦਿੱਤੀ ਹੈ।

ਵਾਸ਼ਿੰਗਟਨ: ਅਮਰੀਕਾ (US withdraws from Afghanistan) ਨੇ ਵਿਦੇਸ਼ੀ ਧਰਤੀ ’ਤੇ ਚੱਲੀ ਅਪਣੀ ਸਭ ਤੋਂ ਲੰਬੀ ਲੜਾਈ ਪੂਰੀ ਕਰ ਲਈ ਹੈ। ਅਮਰੀਕਾ ਨੇ 31 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਹੀ ਅਫਗਾਨਿਸਤਾਨ ਵਿਚ ਆਪਣੀ ਫੌਜੀ ਮੌਜੂਦਗੀ ਖਤਮ ਕਰ ਦਿੱਤੀ ਹੈ। ਅਮਰੀਕਾ ਦੇ ਆਖਰੀ ਜਹਾਜ਼ ਸੀ -17 ਨੇ 30 ਅਗਸਤ ਦੀ ਰਾਤ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਦੇ ਨਾਲ ਹੀ ਅਮਰੀਕਾ ਨੇ ਅਫਗਾਨਿਸਤਾਨ ਵਿਚ ਆਪਣੀ ਕੂਟਨੀਤਕ ਮੌਜੂਦਗੀ ਵੀ ਖਤਮ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਅਫ਼ਗਾਨਿਸਤਾਨ ਤੋਂ ਅਪਣੇ ਕਮਾਂਡਰਾਂ ਦੀ ਵਾਪਸੀ ’ਤੇ ਖੁਸ਼ੀ ਜਤਾਈ ਹੈ। ਅਮਰੀਕੀ ਫੌਜ ਦੀ ਘਰ ਵਾਪਸੀ ਦੀ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦਿੱਤੀ।

US withdraws from Afghanistan bringing an end to 20-year warUS withdraws from Afghanistan bringing an end to 20-year war

ਹੋਰ ਪੜ੍ਹੋ: ਕਪੂਰਥਲਾ ਪੁਲਿਸ ਵੱਲੋਂ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 100 ਕਰੋੜ ਦੀ ਹੈਰੋਇਨ ਜ਼ਬਤ, 2 ਗ੍ਰਿਫ਼ਤਾਰ

ਉਹਨਾਂ ਕਿਹਾ, ‘ਅਮਰੀਕੀ ਫੌਜ (US completes military withdrawal ) ਦੀਆਂ ਉਡਾਨਾਂ ਪੂਰੀਆਂ ਹੋ ਗਈਆਂ ਹਨ ਅਤੇ ਸਾਡੇ ਫੌਜੀ ਅਫ਼ਗਾਨਿਸਤਾਨ ਛੱਡ ਚੁੱਕੇ ਹਨ। ਅਫ਼ਗਾਨਿਸਤਾਨ ਦੇ ਨਾਲ ਅਮਰੀਕੀ ਰਿਸ਼ਤਿਆਂ ਦੇ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ। ਇਸ ਵਿਚ ਅਸੀਂ ਅਪਣੀ ਕੂਟਨੀਤੀ ਅੱਗ ਵਧਾਵਾਂਗੇ। ਫਿਲਹਾਲ ਅਸੀਂ ਕਾਬੁਲ ਵਿਚ ਅਪਣੀ ਮੌਜੂਦਗੀ ਨੂੰ ਮੁਅੱਤਲ ਕਰ ਦਿੱਤਾ ਹੈ। ਅਸੀਂ ਅਪਣੇ ਸਾਰੇ ਓਪਰੇਸ਼ਨ ਦੋਹਾ ਵਿਚ ਟ੍ਰਾਂਸਫਰ ਕਰ ਦਿੱਤੇ ਹਨ। ਫਿਲਹਾਲ ਅਸੀਂ ਦੋਹਾ ਤੋਂ ਅਫ਼ਗਾਨਿਸਤਾਨ ਵਿਚ ਅਪਣੀ ਕੂਟਨੀਤੀ ਦਾ ਪ੍ਰਬੰਧ ਕਰਾਂਗੇ’।

Taliban Taliban

ਹੋਰ ਪੜ੍ਹੋ: ਯੋਗੀ ਸਰਕਾਰ ਦਾ ਐਲਾਨ- ਮਥੁਰਾ ਵਿਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਲੱਗੇਗੀ ਪਾਬੰਦੀ

ਉਹਨਾਂ ਅੱਗੇ ਕਿਹਾ, ‘ਅਮਰੀਕਾ ਅਫਗਾਨਿਸਤਾਨ (Afghanistan) ਦੇ ਲੋਕਾਂ ਨੂੰ ਮਨੁੱਖਤਾ ਦੇ ਅਧਾਰ ’ਤੇ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ। ਇਹ ਅਫਗਾਨ ਸਰਕਾਰ ਜ਼ਰੀਏ ਨਾ ਹੋ ਕੇ ਸੰਯੁਕਤ ਰਾਸ਼ਟਰ ਵਰਗੇ ਸੁਤੰਤਰ ਸੰਗਠਨ ਜ਼ਰੀਏ ਕੀਤਾ ਜਾਵੇਗਾ। ਉਮੀਦ ਹੈ ਕਿ ਇਹਨਾਂ ਕੋਸ਼ਿਸ਼ਾਂ ਵਿਚ ਤਾਲਿਬਾਨ ਜਾਂ ਕਿਸੇ ਹੋਰ ਵੱਲੋਂ ਰੁਕਾਵਟ ਨਹੀਂ ਪਾਈ ਜਾਵੇਗੀ’।

US withdraws from Afghanistan bringing an end to 20-year warUS withdraws from Afghanistan bringing an end to 20-year war

ਹੋਰ ਪੜ੍ਹੋ: ਰਮਨ ਕੌਰ ਸਿੱਧੂ ਨੇ ਵਧਾਇਆ ਪੰਜਾਬ ਤੇ ਪੰਜਾਬੀਅਤ ਦਾ ਮਾਣ, ਯੂਐਸ ਨੇਵੀ ਵਿਚ ਬਣੀ ਲੈਫ਼ਟੀਨੈਂਟ

ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਤਾਲਿਬਾਨ ਨੂੰ ਵਿਦੇਸ਼ੀ ਨਾਗਰਿਕਾਂ, ਵੀਜ਼ਾ ਧਾਰਕਾਂ ਅਤੇ ਜੋਖਮ ਵਾਲੇ ਅਫਗਾਨ ਲੋਕਾਂ ਲਈ ਆਵਾਜਾਈ ਦੀ ਆਜ਼ਾਦੀ ’ਤੇ ਆਪਣੇ ਵਾਅਦੇ ਨੂੰ ਕਾਇਮ ਰੱਖਾਂਗੇ। ਇਸ ਮਾਮਲੇ ਵਿਚ ਅੰਤਰਰਾਸ਼ਟਰੀ ਰਾਇ ਕਾਫੀ ਸਖ਼ਤ ਹੈ ਅਤੇ ਇਹ ਸਖ਼ਤ ਬਣੀ ਰਹੇਗੀ। ਅਸੀਂ ਸੰਯੁਕਤ ਰਾਜ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਉਹਨਾਂ ਬਹਾਦਰ ਲੋਕਾਂ ਦਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਅਫਗਾਨਿਸਤਾਨ ਵਿਚ ਇਸ ਲੰਬੇ ਮਿਸ਼ਨ ਦਾ ਹਿੱਸਾ ਬਣ ਕੇ ਅਪਣੇ ਜੀਵਨ ਨੂੰ ਜੋਖਮ ਵਿਚ ਪਾਇਆ ਜਾਂ ਕੁਰਬਾਨੀ ਦਿੱਤੀ’।

US withdraws from Afghanistan bringing an end to 20-year warUS withdraws from Afghanistan bringing an end to 20-year war

ਹੋਰ ਪੜ੍ਹੋ: ਸ਼ਾਹਿਦ ਅਫਰੀਦੀ ਨੇ ਕੀਤੀ ਤਾਲਿਬਾਨ ਦੀ ਤਾਰੀਫ਼, ਕਿਹਾ- ਇਸ ਵਾਰ ਉਹਨਾਂ ਦਾ ਰੁਖ਼ ਕਾਫੀ ਸਕਾਰਾਤਮਕ

ਇਸ ਉਪਰੰਤ ਤਾਲਿਬਾਨ (Taliban in Afghanistan) ਦਾ ਜਸ਼ਨ ਸ਼ੁਰੂ ਹੋ ਗਿਆ। ਤਾਲਿਬਾਨ ਨੇ ਇਸ ਨੂੰ ਪੂਰੀ ਆਜ਼ਾਦੀ ਦੱਸਿਆ। ਤਾਲਿਬਾਨ ਦੇ ਬੁਲਾਰੇ ਜਬੀਬੁਲਾਬ ਮੁਜਾਹਿਦ ਨੇ ਕਿਹਾ ਕਿ, ‘ਅਮਰੀਕੀ ਫੌਜੀ ਕਾਬੁਲ ਏਅਰਪੋਰਟ ਛੱਡ ਚੁੱਕੇ ਹਨ ਅਤੇ ਸਾਡੇ ਦੇਸ਼ ਨੂੰ ਪੂਰੀ ਆਜ਼ਾਦੀ ਮਿਲ ਗਈ ਹੈ’। ਤਾਲਿਬਾਨ ਲੜਾਕਿਆਂ ਨੇ ਦੇਰ ਰਾਤ ਆਖਰੀ ਅਮਰੀਕੀ ਜਹਾਜ਼ ਨੂੰ ਕਾਬੁਲ ਤੋਂ ਉਡਾਨ ਭਰਦਿਆਂ ਦੇਖਿਆ ਤਾਂ ਖੁਸ਼ੀ ਵਿਚ ਹਵਾਈ ਫਾਈਰਿੰਗ ਸ਼ੁਰੂ ਕੀਤੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement