
ਹਰਨੇਕ ਸਿੰਘ ਉਤੇ 23 ਦਸੰਬਰ, 2020 ਨੂੰ ਆਕਲੈਂਡ ਦੇ ਵਾਟਲ ਡਾਊਨਜ਼ ਖੇਤਰ ਵਿਚ ਉਸ ਦੇ ਘਰ ਬਾਹਰ ਹੀ ਹਮਲਾ ਕਰ ਦਿਤਾ ਗਿਆ ਸੀ
ਆਕਲੈਂਡ: ਨਿਊਜ਼ੀਲੈਂਡ ਦੇ ਚਰਚਿਤ ਪੰਜਾਬੀ ਰੇਡੀਉ ਹੋਸਟ ਹਰਨੇਕ ਸਿੰਘ (53) ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੇ ਮੁਕੱਦਮੇ ਤੋਂ ਪਹਿਲਾਂ ਹੀ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਹਰਨੇਕ ਸਿੰਘ ਉਤੇ 23 ਦਸੰਬਰ, 2020 ਨੂੰ ਆਕਲੈਂਡ ਦੇ ਵਾਟਲ ਡਾਊਨਜ਼ ਖੇਤਰ ਵਿਚ ਉਸ ਦੇ ਘਰ ਬਾਹਰ ਹੀ ਹਮਲਾ ਕਰ ਦਿਤਾ ਗਿਆ ਸੀ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਨੇ ਅਪਣੀ ਜ਼ਿੰਦਗੀ ਦੀ ਲੜਾਈ ਲੰਬਾ ਸਮਾਂ ਹਸਪਤਾਲ ਇਲਾਜ ਕਰਵਾ ਕੇ ਬਹੁਤ ਸਾਰੀਆਂ ਸਰਜੀਆਂ ਕਰਵਾ ਕੇ ਜਿੱਤੀ ਸੀ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਦੀ ਡਾ. ਮਨਿੰਦਰਜੀਤ ਕੌਰ ਬਣੀ ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਦੀ ਡਾਇਰੈਕਟਰ
ਇਸ ਮਾਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਹਰਦੀਪ ਸਿੰਘ ਸੰਧੂ ਅਤੇ ਸਰਵਜੀਤ ਸਿੱਧੂ ਨੇ ਬੁੱਧਵਾਰ ਨੂੰ ਆਕਲੈਂਡ ਸਥਿਤ ਹਾਈ ਕੋਰਟ ਵਿਚ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਜਸਟਿਸ ਮੈਥਿਊ ਡਾਊਨਸ ਨੇ ਇਸ ਜੋੜੇ ਨੂੰ ਦੋਸ਼ੀ ਠਹਿਰਾਇਆ। ਸਿੱਧੂ ਨੂੰ ਸੋਮਵਾਰ ਤਕ ਜ਼ਮਾਨਤ ’ਤੇ ਭੇਜ ਦਿਤਾ ਗਿਆ ਜਦਕਿ ਸੰਧੂ ਨੂੰ ਹਿਰਾਸਤ ’ਚ ਭੇਜ ਦਿਤਾ ਗਿਆ ਹੈ। ਜਸਟਿਸ ਡਾਊਨਜ਼ ਨੇ ਨਵੰਬਰ ਲਈ ਮੁਕੱਦਮੇ ਦੀ ਤਰੀਕ ਤੈਅ ਕੀਤੀ ਹੈ।
ਇਹ ਵੀ ਪੜ੍ਹੋ: ਲਗਾਤਾਰ ਟਕਰਾਅ ਵਾਲੀ ਹਾਲਤ, ਘਾਟੇ ਵਾਲਾ ਸੌਦਾ ਬਣ ਜਾਏਗੀ, ਸਰਕਾਰ ਨੂੰ ‘ਬਦਲਾਅ’ ਲਿਆਉਣ ਲਈ ਸਮਾਂ ਤਾਂ ਦਿਉ
ਸਿੱਧੂ ਅਤੇ ਸੰਧੂ ਨੂੰ ਕਈ ਪਰਵਾਰ ਅਤੇ ਦੋਸਤਾਂ ਨੇ ਅਦਾਲਤ ਵਿਚ ਸਮਰਥਨ ਦਿਤਾ। ਇਕ ਹੋਰ ਵਿਅਕਤੀ ਜਸਪਾਲ ਸਿੰਘ (42) ਨੂੰ ਪਹਿਲਾਂ ਹੀ ਜਸਟਿਸ ਜੈਫ਼ਰੀ ਵੈਨਿੰਗ ਨਾਲ ਉਸ ਦੀ ਇਸ ਮਾਮਲੇ ਵਿਚ ਨਿਭਾਈ ਭੂਮਿਕਾ ਲਈ 5 ਸਾਲ 3 ਮਹੀਨੇ ਲਈ ਜੇਲ ਵਿਚ ਬੰਦ ਕੀਤਾ ਜਾ ਚੁਕਾ ਹੈ, ਜਿਸ ਨੂੰ ਸਜ਼ਾ ਸੁਣਾਉਂਦੇ ਸਮੇਂ ਇਹ ਕਿਹਾ ਗਿਆ ਸੀ ਕਿ ਇਹ ਹਮਲਾ ਧਾਰਮਕ ਕੱਟੜਵਾਦ ਤੋਂ ਪ੍ਰੇਰਿਤ ਸੀ। ਅਗਲੇ ਸੋਮਵਾਰ ਨੂੰ ਪੰਜ ਹੋਰ ਵਿਅਕਤੀਆਂ ’ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ।