
ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਬਨਸਪਤੀ ਵਿਗਿਆਨ ’ਚ ਕੀਤੀ ਹੈ ਪੀ.ਐਚ.ਡੀ.
ਸ੍ਰੀ ਅਨੰਦਪੁਰ ਸਾਹਿਬ : ਇਥੋਂ ਨੇੜਲੇ ਪਿੰਡ ਮਾਂਗੇਵਾਲ ਦੀ ਜੰਮਪਲ ਅਤੇ ਮਰਹੂਮ ਕਾਂਗਰਸੀ ਆਗੂ ਹਕੀਮ ਖ਼ੁਸ਼ਹਾਲ ਸਿੰਘ ਦੀ ਸਪੁੱਤਰੀ ਡਾ. ਮਨਿੰਦਰਜੀਤ ਕੌਰ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਬਿਜਲੀ ਬੋਰਡ ਤੇ ਬਿਆਸ ਵੈਲੀ ਸ਼ਕਤੀ ਕਾਰਪੋਰੇਸ਼ਨ ਲਿਮਟਿਡ ਦਾ ਤਿੰਨ ਸਾਲ ਲਈ ਡਾਇਰੈਕਟਰ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਖ਼ੁਸ਼ੀ ਦਾ ਆਲਮ ਹੈ। ਦਸਣਯੋਗ ਹੈ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਤੇ ਸਰਕਾਰੀ ਕੰਨਿਆ ਕਾਲਜ ਚੰਡੀਗੜ੍ਹ ਦੇ ਵਿਦਿਆਰਥੀ ਰਹਿ ਚੁਕੇ ਹਨ।
ਉਨ੍ਹਾਂ ਵਲੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਤੋਂ 1994 ਵਿਚ ਬਨਸਪਤੀ ਵਿਗਿਆਨ ’ਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਉਨ੍ਹਾਂ ਦਾ ਪ੍ਰਵਾਰ ਰਾਜਾ ਬਿਲਾਸਪੁਰ ਦੇ ਸ਼ਾਹੀ ਹਕੀਮ ਨਾਲ ਸਬੰਧਤ ਹੈ। ਉਹ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਦੀ ਛੋਟੀ ਭੈਣ ਹੈ। ਡਾ. ਮਨਿੰਦਰਜੀਤ ਕੌਰ ਨੇ ਅਪਣੀ ਨਿਯੁਕਤੀ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਵਿਸ਼ੇਸ਼ ਤੌਰ ’ਤੇ ਧਨਵਾਦ ਕੀਤਾ।