
ਰੂਸ ਦਾ ਇਕੋ ਇਕ ਏਅਰ ਕਰਾਫਟ ਕੈਰੀਅਰ ਮੁਰੰਮਤ ਦੇ ਦੌਰਾਨ ਮੰਗਲਵਾਰ ਨੂੰ ਉਸ ਸਮੇਂ ਖਰਾਬ ਹੋ ਗਿਆ ਜਦੋਂ ਇਸ ਨੂੰ ਢੋਅ ਰਿਹਾ ਫਲੋਟਿੰਗ ਡਾਕ ਡੁੱਬਣ ਲਗਾ। ਦੱਸ ਦਈਏ ....
ਮਾਸਕੋ (ਭਾਸ਼ਾ): ਰੂਸ ਦਾ ਇਕੋ ਇਕ ਏਅਰ ਕਰਾਫਟ ਕੈਰੀਅਰ ਮੁਰੰਮਤ ਦੇ ਦੌਰਾਨ ਮੰਗਲਵਾਰ ਨੂੰ ਉਸ ਸਮੇਂ ਖਰਾਬ ਹੋ ਗਿਆ ਜਦੋਂ ਇਸ ਨੂੰ ਢੋਅ ਰਿਹਾ ਫਲੋਟਿੰਗ ਡਾਕ ਡੁੱਬਣ ਲਗਾ। ਦੱਸ ਦਈਏ ਕਿ ਇਸ ਦੌਰਾਨ ਡੇਕ ਨਾਲ ਕ੍ਰੇਨ ਦੀ ਟੱਕਰ ਹੋ ਗਈ। ਐਡਮਿਰਲ ਕੁਜਨੇਤਸੋਵ ਸੀਰਿਆ ਵਿਚ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਨ ਵਿਚ ਰੂਸੀ ਫੌਜੀ ਮੁਹਿੰਮ ਦੀ ਸ਼ੁਰੁਆਤ ਨਾਲ ਹੀ ਸਰਗਰਮ ਰਿਹਾ ਹੈ ਅਤੇ ਇਸ 'ਚ ਸ਼ਾਮਿਲ ਜਹਾਜ਼ ਨਾਲ ਬਾਗ਼ੀ ਸੈਨਾਵਾਂ 'ਤੇ ਹਵਾਈ ਹਮਲਾ ਕੀਤਾ ਗਿਆ ਹੈ। ਇਸ ਦਾ ਮੁਰਮਾਨਸਕ ਦੇ ਨਜਦੀਕ ਕੋਲਾ ਦੇ ਬਰਫ਼ ਦੇ ਪਾਣੀ ਵਿਚ ਦੁਨੀਆ ਦੇ ਸੱਭ ਤੋਂ ਵੱਡੇ ਫਲੋਟਿੰਗ ਡਾਕ 'ਤੇ ਮੁਰੰਮਤ ਕੀਤੀ ਜਾ ਰਿਹਾ ਸੀ ਅਤੇ
Aircraft carrier roos
ਇਸ ਜਹਾਜ ਨੂੰ 2021 ਵਿਚ ਫਿਰ ਤੋਂ ਕੰਮ 'ਤੇ ਲਗਾਇਆ ਜਾਣਾ ਸੀ। ਜ਼ਿਕਰਯੋਗ ਹੈ ਕਿ ਮੁਰਮਾਨਸਕ ਦੇ ਗਵਰਨਰ ਮਾਰਿਆ ਕੁਵਤੁਨ ਨੇ ਬਿਆਨ ਜਾਰੀ ਕਰ ਕਿਹਾ ਕਿ ਰਾਹਤ ਕਾਰਜ ਸ਼ੁਰੂ ਕਰ ਦਿਤਾ ਗਿਆ ਹੈ ਅਤੇ ਜਦੋਂ ਡਾਕ ਡੁੱਬਣ ਲਗਾ ਤਾਂ 71 ਲੋਕਾਂ ਨੂੰ ਬੜੀ ਮੁਸ਼ਕਤ ਨਾਲ ਬਚਾਇਆ ਗਿਆ। ਦੱਸ ਦਈਏ ਕਿ ਡਾਕ ਦੇ ਡੁੱਬਣ ਨਾਲ ਪਹਿਲਾਂ ਜੰਗੀ ਜਹਾਜ਼ ਨੂੰ ਸਫਲਤਾ ਪੂਰਵਕ ਉੱਥੇ ਹਟਾ ਲਿਆ ਗਿਆ ਹੈ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਅਪਰਾਧਿਕ ਜਾਂਚ ਸ਼ੁਰੂ ਕੀਤੀ ਹੈ ਜਿਸ ਵਿਚ ਇਸ ਗੱਲ ਦੀ ਪੜਤਾਲ ਕੀਤੀ ਜਾਵੇਗੀ ਕਿ ਕਿਤੇ ਸੁਰੱਖਿਆ ਨਿਯਮਾਂ ਦੀ ਤਾਂ ਉਲੰਘਣਾ ਨਹੀਂ ਕੀਤਾ ਗਿਆ ਹੈ।
ਦੂਜੇ ਪਾਸੇ ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਇਕ ਵਿਅਕਤੀ ਲਾਪਤਾ ਹੈ ਜਦੋਂ ਕਿ 4 ਲੋਕਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ । ਰੂਸ ਦੇ ਯੂਨਾਇਟਿਡ ਸ਼ਿਪ ਬਿਲਡਿੰਗ ਕਾਰਪੋਰੇਸ਼ਨ ਦੇ ਪ੍ਰਮੁੱਖ ਅਲੇਕਸੀ ਰਾਖਮਾਨੋਵ ਨੇ TASS ਐਜੰਸੀ ਨੂੰ ਕਿਹਾ ਕਿ ਜਹਾਜ਼ ਦਾ ਢਾਂਚਾ ਅਤੇ ਡੇਕ ਖਰਾਬ ਹੋਇਆ ਹੈ। ਜਦੋਂ ਕਿ ਜਹਾਜ਼ ਦਾ ਮਹੱਤਵਪੂਰਣ ਹਿੱਸਾ ਪ੍ਰਭਾਵਿਤ ਨਹੀਂ ਹੋਇਆ ਹੈ। ਸ਼ਿਪ ਬਿਲਡਿੰਗ ਫੈਕਟਰੀ ਦੇ ਬੁਲਾਰੇ ਨੇ ਕਿਹਾ ਕਿ ਕੁੱਝ ਅਨਿਰਧਾਰਿਤ ਹਿੱਸੇ ਪ੍ਰਭਾਵਿਤ ਹੋਏ ਹਨ ਪਰ ਡੇਕ ਦਾ ਵੱਡਾ ਹਿੱਸਾ ਬੱਚ ਗਿਆ ਹੈ ਕਿਉਂਕਿ ਮੁਰੰਮਤ ਦੌਰਾਨ ਉਨ੍ਹਾਂ ਨੂੰ ਹਟਾ ਲਿਆ ਗਿਆ ਸੀ।