
ਅਮਰੀਕਾ ਵਿਚ ਹਿੰਦੀ ਦੀ ਵਰਤੋਂ 8.74 ਲੱਖ ਲੋਕ ਕਰਦੇ ਹਨ। 2017 ਦੇ ਅੰਕੜਿਆਂ ਦੇ ਮੁਕਾਬਲੇ ਇਹ 1.3 ਫੀਸਦੀ ਜ਼ਿਆਦਾ ਹੈ।
ਵਾਸ਼ਿੰਗਟਨ: ਅਮਰੀਕਾ ਵਿਚ ਗੁਜਰਾਤੀ ਅਤੇ ਤੇਲਗੂ ਤੋਂ ਬਾਅਦ ਹਿੰਦੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ ਹੈ। ਅੰਕੜਿਆਂ ਅਨੁਸਾਰ 1 ਜੁਲਾਈ 2018 ਤੱਕ ਅਮਰੀਕਾ ਵਿਚ ਹਿੰਦੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ ਹੈ। ਅਮਰੀਕਾ ਵਿਚ ਹਿੰਦੀ ਦੀ ਵਰਤੋਂ 8.74 ਲੱਖ ਲੋਕ ਕਰਦੇ ਹਨ। 2017 ਦੇ ਅੰਕੜਿਆਂ ਦੇ ਮੁਕਾਬਲੇ ਇਹ 1.3 ਫੀਸਦੀ ਜ਼ਿਆਦਾ ਹੈ। ਪਿਛਲੇ ਅੱਠ ਸਾਲਾਂ ਵਿਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 2.65 ਲੱਖ ਵਧੀ ਹੈ। ਮਤਲਬ ਪਿਛਲੇ ਅੱਠ ਸਾਲਾਂ ਵਿਚ ਹਿੰਦੀ ਬੋਲਣ ਵਾਲਿਆਂ ਵਿਚ 43.5 ਫੀਸਦੀ ਵਾਧਾ ਹੋਇਆ ਹੈ।
Language
ਹਾਲਾਂਕਿ ਪ੍ਰਤੀਸ਼ਤ ਵਾਧੇ ਦੇ ਸੰਦਰਭ ਵਿਚ ਤੇਲਗੂ ਭਾਸ਼ਾ ਵਾਲੇ ਵਿਅਕਤੀਆਂ ਦੀ ਗਿਣਤੀ ਨੇ ਅਮਰੀਕਾ ਵਿਚ ਹੋਰ ਭਾਰਤੀ ਬੋਲੀਆਂ ਬੋਲਣ ਵਾਲਿਆਂ ਨੂੰ ਪਛਾੜ ਦਿੱਤਾ ਹੈ। ਇਹ ਗਿਣਤੀ 2010 ਤੋਂ 2018 ਵਿਚਕਾਰ 79.5 ਫੀਸਦੀ ਵਧ ਗਈ ਹੈ। ਅਮਰੀਕੀ ਜਨਗਣਨਾ ਬਿਊਰੋ ਵੱਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਅਮੇਰੀਕਨ ਕਮਿਊਨਿਟੀ ਸਰਵੇ ਦੇ 2018 ਦੇ ਅੰਕੜਿਆਂ ਅਨੁਸਾਰ ਅਮਰੀਕਾ ਦੇ 67.3 ਮਿਲੀਅਨ ਨਿਵਾਸੀ, ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਜ਼ਿਆਦਾ ਹੈ, ਘਰ ‘ਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾ ਬੋਲਦੇ ਹਨ।
Language
ਇਹਨਾਂ ਅੰਕੜਿਆਂ ਵਿਚ ਅਮਰੀਕਾ ਵਿਚ ਜੰਮੇ, ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸੀ ਸ਼ਾਮਲ ਹਨ। ਅਮਰੀਕਾ ਵਿਚ ਜਨਸੰਖਿਆ ਦੀ ਹਿੱਸੇਦਾਰੀ ਦੇ ਰੂਪ ਵਿਚ 21.9 ਫੀਸਦੀ ਲੋਕ ਘਰ ‘ਤੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕਰਦੇ ਹਨ। 3.75 ਲੱਖ ਬੰਗਾਲੀ ਬੋਲਣ ਵਾਲੀ ਅਮਰੀਕਾ ਦੀ ਅਬਾਦੀ ਵਿਚ ਅੱਠ ਸਾਲ ਦੀ ਮਿਆਦ ਵਿਚ ਲਗਭਗ 68 ਫੀਸਦੀ ਵਾਧਾ ਹੋਇਆ ਹੈ। ਇਸ ਤੋਂ ਬਾਅਦ 1 ਜੁਲਾਈ 2018 ਤੱਕ ਤਮਿਲ ਬੋਲਣ ਵਾਲੇ 3.08 ਲੱਖ ਲੋਕ ਹਨ, ਜਿਨ੍ਹਾਂ ਵਿਚ 67.5 ਫੀਸਦੀ ਵਾਧਾ ਹੋਇਆ ਹੈ।
Language
ਹੈਰਾਨੀ ਦੀ ਗੱਲ ਹੈ ਕਿ ਗੁਜਰਾਤੀ ਅਤੇ ਤੇਲਗੂ ਬੋਲਣ ਵਾਲਿਆਂ ਦੀ ਗਿਣਤੀ ਵਿਚ 2017 ਅਤੇ 2018 ਵਿਚ ਥੋੜੀ ਕਮੀ ਹੋਈ ਹੈ। ਗੁਜਰਾਤੀ ਬੋਲਣ ਵਾਲੇ ਲੋਕਾਂ ਦੀ ਗਿਣਤੀ 4.19 ਲੱਖ ਹੈ, ਜੋ ਪਿਛਲੇ ਸਾਲ ਦੀ ਤੁਲਨਾ ਵਿਚ 3.5 ਫੀਸਦੀ ਘੱਟ ਹੈ। ਦੱਸ ਦਈਏ ਕਿ 1 ਜੁਲਾਈ 2018 ਤੱਕ 4 ਲੱਖ ਤੇਲਗੂ ਭਾਸ਼ੀ ਲੋਕ ਅਮਰੀਕਾ ਵਿਚ ਸਨ। ਜੇਕਰ 2018 ਦੇ ਅੰਕੜਿਆਂ ਨਾਲ 2010 ਦੀ ਤੁਲਨਾ ਕੀਤੀ ਜਾਵੇ ਤਾਂ ਤੇਲਗੂ ਬੋਲਣ ਵਾਲਿਆਂ ਦੀ ਗਿਣਤੀ 2.23 ਲੱਖ ਤੋਂ ਵਧ ਕੇ 4 ਲੱਖ ਹੋ ਗਈ ਜੋ 79.5 ਫੀਸਦੀ ਦਾ ਵਾਧਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।