
ਬੜੇ ਚਿਰਾਂ ਤੋਂ ਮੂੰਹ ਮੋੜਦਾ, ਵਾਰ-ਵਾਰ ਤੂੰ ਦਿਲ ਵੇ ਤੋੜਦਾ,
ਕੀ ਮਿਲਦਾ ਤੜਫਾ,
ਵੇ ਸੱਜਣਾ ਕੀ ਮਿਲਦਾ।
ਬੜੇ ਚਿਰਾਂ ਤੋਂ ਮੂੰਹ ਮੋੜਦਾ,
ਵਾਰ-ਵਾਰ ਤੂੰ ਦਿਲ ਵੇ ਤੋੜਦਾ,
ਕਦੇ ਤਾਂ ਗੱਲ ਸੁਣ ਜਾ,
ਵੇ ਸੱਜਣਾ ਕੀ ਮਿਲਦਾ,
ਕੀ ਮਿਲਦਾ ਤੜਫਾ,
ਵੇ ਸੱਜਣਾ ਕੀ ਮਿਲਦਾ।
ਦਸ ਜਾ ਕੀ ਕਸੂਰ ਵੇ ਹੋਇਆ,
ਕਾਹਤੋ ਇੰਨਾ ਦੂਰ ਵੇ ਹੋਇਆ,
ਕਦੇ ਨੇੜੇ ਤਾਂ ਖੜ ਜਾ,
ਵੇ ਸੱਜਣਾ ਕੀ ਮਿਲਦਾ,
ਕੀ ਮਿਲਦਾ ਤੜਫਾ,
ਵੇ ਸੱਜਣਾ ਕੀ ਮਿਲਦਾ।
ਫਿਰਦਾ ਸੀ ਕਦੇ ਨੇੜੇ ਤੇੜੇ,
ਮਿਲਦਾ ਸੀ ਕਦੇ ਮੂੰਹ ਹਨੇਰੇ,
ਆ ਦੋਸ਼ ਤਾਂ ਕੋਈ ਮੜ੍ਹ ਜਾ,
ਵੇ ਸੱਜਣਾ ਕੀ ਮਿਲਦਾ,
ਕੀ ਮਿਲਦਾ ਤੜਫਾ,
ਵੇ ਸੱਜਣਾ ਕੀ ਮਿਲਦਾ।
ਇੰਜ ਲਗਦਾ ਹੋਰ ਮਿਲ ਗਿਆ ਤੈਨੂੰ,
ਜੇ ਮਿਲਿਆ ਕੋਈ ਦਸ ਜਾ ਮੈਨੂੰ,
ਮੈਂ ਮਨ ਲਊ ਸਮਝਾ,
ਵੇ ਸੱਜਣਾ ਕੀ ਮਿਲਦਾ,
ਕੀ ਮਿਲਦਾ ਤੜਫਾ,
ਵੇ ਸੱਜਣਾ ਕੀ ਮਿਲਦਾ।
ਮਨ ਬਦਲੇ ਦਾ ਇਲਾਜ ਨਾ ਕੋਈ,
ਧੋਖੇ ਜਿਹਾ ਦਾਗ਼ ਨਾ ਕੋਈ,
ਕਦੇ ਸਾਹਿਬਾਂ ਨੂੰ ਪੜ੍ਹ ਜਾ,
ਵੇ ਸੱਜਣਾ ਕੀ ਮਿਲਦਾ,
ਕੀ ਮਿਲਦਾ ਤੜਫਾ,
ਵੇ ਸੱਜਣਾ ਕੀ ਮਿਲਦਾ।
-ਸੁਰਿੰਦਰ ‘ਮਾਣੂੰਕੇ ਗਿੱਲ’, 8872321000