10-10 ਕਰੋੜ ਦੇ ਕੇ ਮੈਂਬਰਾਂ ਨੂੰ ਖ਼ਰੀਦਣ ਵਾਲੇ, ਭ੍ਰਿਸ਼ਟਾਚਾਰ ਵਿਰੁਧ ਲੜਾਈ ਲੜਨਗੇ?
Published : Jul 31, 2017, 3:20 pm IST
Updated : Apr 1, 2018, 6:40 pm IST
SHARE ARTICLE
Corruption
Corruption

ਗੁਜਰਾਤ ਵਿਚ ਰਾਜ ਸਭਾ ਦੀਆਂ ਸੀਟਾਂ ਦੀ ਚੋਣ ਤੋਂ ਪਹਿਲਾਂ 6 ਕਾਂਗਰਸੀ ਵਿਧਾਇਕ, ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਘਬਰਾਈ ਹੋਈ ਕਾਂਗਰਸ, ਅਪਣੇ ਬਚੇ..

ਗੁਜਰਾਤ ਵਿਚ ਰਾਜ ਸਭਾ ਦੀਆਂ ਸੀਟਾਂ ਦੀ ਚੋਣ ਤੋਂ ਪਹਿਲਾਂ 6 ਕਾਂਗਰਸੀ ਵਿਧਾਇਕ, ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਘਬਰਾਈ ਹੋਈ ਕਾਂਗਰਸ, ਅਪਣੇ ਬਚੇ ਖੁਚੇ ਵਿਧਾਇਕਾਂ ਨੂੰ 9 ਦਿਨਾਂ ਵਾਸਤੇ ਇਕ ਹੋਟਲ ਵਿਚ, ਨਿਗਰਾਨੀ ਹੇਠ ਰੱਖ ਰਹੀ ਹੈ। ਕਾਂਗਰਸ ਮੁਤਾਬਕ ਭਾਜਪਾ ਰਿਸ਼ਵਤ, ਦਬਾਅ, ਡਰ ਅਤੇ ਹਰ ਹਥਕੰਡੇ ਰਾਹੀਂ ਉਨ੍ਹਾਂ ਦੇ ਵਿਧਾਇਕਾਂ ਉਤੇ ਦਲ ਬਦਲਣ ਦਾ ਦਬਾਅ ਬਣਾਈ ਰੱਖ ਰਹੀ ਹੈ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਇਕ ਡੁਬਦੀ ਕਿਸ਼ਤੀ ਹੈ ਜਿਸ ਨੂੰ ਛਡਣਾ ਇਨ੍ਹਾਂ ਕਾਂਗਰਸੀਆਂ ਵਾਸਤੇ, ਅਪਣੇ ਬਚਾਅ ਦਾ ਪ੍ਰਬੰਧ ਕਰਨ ਵਾਲੀ ਗੱਲ ਹੈ। ਕਾਂਗਰਸ ਤੇ ਭਾਜਪਾ ਵਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ 10-10 ਕਰੋੜ ਦਾ ਲਾਲਚ ਦੇਣ ਉਤੇ ਵੀ ਸਵਾਲ ਉਠ ਰਹੇ ਹਨ ਕਿ ਭਾਰਤੀ ਸਿਆਸਤ ਵਿਚ ਕਾਲਾ ਧਨ ਖ਼ਤਮ ਕਿਸ ਤਰ੍ਹਾਂ ਖ਼ਤਮ ਹੋਵੇਗਾ? ਪੈਸਾ ਜਿੰਨਾ ਵੀ ਹੋਵੇ, ਹੁਣ ਭਾਰਤੀ ਸਿਆਸਤ ਦੇ ਦੀਨ ਈਮਾਨ ਨੂੰ ਲੱਗੀ ਦੀਮਕ ਬਿਲਕੁਲ ਸਾਫ਼ ਨਜ਼ਰ ਆਉਣ ਲੱਗ ਪਈ ਹੈ ਜੋ ਦੇਸ਼ ਨੂੰ ਹੀ ਖੋਖਲਾ ਕਰ ਰਹੀ ਹੈ।
ਭਾਜਪਾ ਭਾਰਤ ਨੂੰ ਕਾਂਗਰਸ ਮੁਕਤ ਕਰਨ ਦੇ ਟੀਚੇ ਵਿਚ ਹਰ ਹੱਦ ਨੂੰ ਪਾਰ ਕਰਦੀ ਜਾ ਰਹੀ ਹੈ। ਪਰ ਜਿਸ ਜਿੱਤ ਦੀ ਬੁਨਿਆਦ ਖੋਖਲੇ ਅਤੇ ਖ਼ਰੀਦੇ ਹੋਏ ਵਿਧਾਇਕਾਂ ਦੇ ਸਿਰ ਤੇ ਹੋਵੇਗੀ ਉਸ ਦਾ ਆਉਣ ਵਾਲਾ ਕਲ ਕਿੰਨਾ ਮਜ਼ਬੂਤ ਹੋ ਸਕਦਾ ਹੈ? ਚੋਣ ਕਮਿਸ਼ਨ ਇਨ੍ਹਾਂ ਦਲਬਦਲੂ ਸਿਆਸਤਦਾਨਾਂ ਨੂੰ ਸਿਆਸਤ ਵਿਚੋਂ ਬੇਦਖ਼ਲ ਕਰ ਦੇਵੇ ਤਾਂ ਦੋਵੇਂ ਭਾਜਪਾ ਅਤੇ ਕਾਂਗਰਸ, ਸੌਦੇਬਾਜ਼ੀ ਵਲ ਨਹੀਂ ਬਲਕਿ ਦੇਸ਼ ਦੇ ਰਾਜ-ਪ੍ਰਬੰਧ ਨੂੰ ਠੀਕ ਕਰਨ ਵਲ ਧਿਆਨ ਦੇਣ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement