Editorial: ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਲਗਾਤਾਰ ਉਠਦੇ ਸਵਾਲ, ਕੌਣ ਦੇਵੇਗਾ ਠੋਸ ਜਵਾਬ!
Published : Aug 1, 2024, 6:58 am IST
Updated : Aug 1, 2024, 7:55 am IST
SHARE ARTICLE
Constantly raising questions on the leadership of Shiromani Akali Dal, who will give concrete answers Editorial
Constantly raising questions on the leadership of Shiromani Akali Dal, who will give concrete answers Editorial

Editorial: ਸੁਖਬੀਰ ਬਾਦਲ ਕਿਉਂਕਿ ਹਮੇਸ਼ਾ ਅਪਣੀ ਤੇ ਅਪਣੇ ਪ੍ਰਵਾਰ ਦੀ ਜਿੱਤ ਵਾਸਤੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ’ਤੇ ਨਿਰਭਰ ਸੀ...

Constantly raising questions on the leadership of Shiromani Akali Dal, who will give concrete answers Editorial: ਡੇਰਾ-ਪ੍ਰੇਮੀ ਪ੍ਰਦੀਪ ਕੁਲੇਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਸੁਖਬੀਰ ਬਾਦਲ ਅਤੇ ਸੌਦਾ ਸਾਧ ਦੇ ਵਿਚਕਾਰ ਮੁਲਾਕਾਤਾਂ ਅਤੇ ਸਮਝੌਤਿਆਂ ਦਾ ਚਸ਼ਮਦੀਦ ਗਵਾਹ ਹੈ। ਉਸ ਮੁਤਾਬਕ ਮਾਫ਼ੀਨਾਮੇ ਦੀ ਯੋਜਨਾ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਕਰੀਬੀਆਂ ਵਲੋਂ ਬਣਾਈ ਗਈ ਸੀ ਤਾਂ ਜੋ ਸੌਦਾ ਸਾਧ ਦੀ ਫ਼ਿਲਮ ਐਮਐਸਜੀ-2 ਪੰਜਾਬ ਵਿਚ ਵਿਖਾਈ ਜਾ ਸਕੇ ਜਿਸ ਨਾਲ ਸੌਦਾ ਸਾਧ ਨੂੰ ਦੋ ਸੌ ਤੋਂ ਤਿੰਨ ਸੌ ਕਰੋੜ ਦਾ ਫ਼ਾਇਦਾ ਹੋਣਾ ਸੀ। 

ਸੁਖਬੀਰ ਬਾਦਲ ਕਿਉਂਕਿ ਹਮੇਸ਼ਾ ਅਪਣੀ ਤੇ ਅਪਣੇ ਪ੍ਰਵਾਰ ਦੀ ਜਿੱਤ ਵਾਸਤੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ’ਤੇ ਨਿਰਭਰ ਸੀ, ਇਸ ਲਈ ਉਨ੍ਹਾਂ ਨੇ ਇਹ ਯੋਜਨਾ ਉਲੀਕੀ ਸੀ।  ਜਿਥੇ ਪ੍ਰਦੀਪ ਕਲੇਰ ਦੇ ਇਸ ਦਾਅਵੇ ’ਤੇ ਹੈਰਾਨੀ ਨਹੀਂ ਹੁੰਦੀ ਉਥੇ ਇਹ ਸਵਾਲ ਜ਼ਰੂਰ ਉਠਦਾ ਹੈ ਕਿ ਆਖ਼ਰ ਉਹ ਸੱਤ ਸਾਲਾਂ ਬਾਅਦ ਅੱਜ ਹੀ ਕਿਉਂ ਇਸ ਬਾਰੇ ਗੱਲ ਕਰ ਰਿਹਾ ਹੈ। ਕੀ ਇਸ ਪਿੱਛੇ ਕੋਈ ਸਿਆਸੀ ਸਾਜ਼ਿਸ਼ ਹੈ?  ਪ੍ਰੰਤੂ ਜੋ ਇਹ ਗੱਲਾਂ ਹਨ, ਇਹ ਭਾਰਤ ਦੀ ਸਿਆਸਤ ਵਿਚ ਆਮ ਹਨ। 
ਜੇ ਹਾਲ ਹੀ ’ਚ ਪੰਜਾਬ ਵਿਚ ਹੋਈਆਂ ਚੋਣਾਂ ਨੂੰ ਵੇਖੀਏ ਤਾਂ ਚੋਣਾਂ ਮੌਕੇ ਹਰ ਸਿਆਸਤਦਾਨ ਕਿਸੇ ਨਾ ਕਿਸੇ ਡੇਰੇ ਦੇ ਮੁਖੀ ਅੱਗੇ ਹੱਥ ਜੋੜੀ ਖੜਾ ਸੀ ਕਿਉਂਕਿ ਭੇਡਾਂ ਵਾਂਗ ਚਲਦੀ ਜਨਤਾ ਅਪਣੇ ਮੁਖੀ ਦੇ ਇਸ਼ਾਰੇ ’ਤੇ ਹੀ ਵੋਟ ਪਾਉਂਦੀ ਹੈ। 

ਰੋਸ ਅਤੇ ਦਰਦ ਇਸ ਗੱਲ ਦਾ ਹੈ ਕਿ ਜਿਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ, ਉਹ ਸਿਰਫ਼ ਇਕ ਆਮ ਸਿਆਸੀ ਪਾਰਟੀ ਨਹੀਂ, ਸਗੋਂ ਸਿੱਖੀ ਸੋਚ ’ਚੋਂ ਨਿਕਲੀ ਹੋਈ ਸਿੱਖ ਪੰਥਕ ਪਾਰਟੀ ਹੈ ਜਿਸ ਦਾ ਬੁਨਿਆਦੀ ਢਾਂਚਾ ਸਿੱਖ ਫ਼ਲਸਫ਼ੇ ’ਚੋਂ ਨਿਕਲਦਾ ਹੈ ਤੇ ਇਹ ਡੇਰਾਵਾਦ ਵਿਰੁਧ ਹੈ। ਇਕ ਆਮ ਸਿਆਸਤਦਾਨ ਕਿਸੇ ਡੇਰੇ ਵਿਚ ਜਾ ਕੇ ਵੋਟਾਂ ਮੰਗੇ ਤਾਂ ਉਹ ਵੱਡੀ ਗੱਲ ਨਹੀਂ ਪਰ ਜਦੋਂ ਇਕ ਅਕਾਲੀ ਆਗੂ ਡੇਰੇ ਵਿਚ ਜਾਂਦਾ ਹੈ ਤਾਂ ਸਵਾਲ ਉਠਦੇ ਹੀ ਨੇ। ਇਸ ਮਾਫ਼ੀਨਾਮੇ ’ਤੇ ਸਿਲਸਿਲਾ ਖ਼ਤਮ ਨਹੀਂ ਹੋਇਆ।

ਇਸ ਤੋਂ ਬਾਅਦ ਜਿਸ ਤਰ੍ਹਾਂ ਦੀ ਸਥਿਤੀ ਬਣੀ ਅਤੇ ਦਰਦ ਪੰਜਾਬ ਨੂੰ ਦੇ ਕੇ ਗਈ ਹੈ, ਉਹ ਸ਼ਾਇਦ ਹੀ ਕਦੀ ਭੁਲਾਇਆ ਜਾ ਸਕੇਗਾ ਕਿਉਂਕਿ ਇਹ ਪਹਿਲੀ ਵਾਰ ਹੋਇਆ ਸੀ ਕਿ ਇਕ ਪੰਥਕ ਪਾਰਟੀ ਦੇ ਰਾਜ ਵਿਚ  ਪੰਜਾਬ ਪੁਲਿਸ ਨੇ ਸ਼ਾਂਤਮਈ ਬੈਠੇ ਨਿਹੱਥੇ ਸਿੱਖਾਂ ’ਤੇ ਗੋਲੀਆਂ ਚਲਾਈਆਂ ਸਨ। ਪ੍ਰੰਤੂ ਇਨ੍ਹਾਂ ਖ਼ੁਲਾਸਿਆਂ ਤੋਂ ਬਾਅਦ ਵੀ ਇਹ ਨਜ਼ਰ ਨਹੀਂ ਆ ਰਿਹਾ ਕਿ ਅੱਜ ਵੀ ਕਿਤੇ ਇਨ੍ਹਾਂ ਨੂੰ ਕੋਈ ਪਛਤਾਵਾ ਹੈ ਜਾਂ ਕਦਮ ਸੁਧਾਰ ਵਲ ਜਾ ਰਹੇ ਹਨ। ਜਿਹੜੇ ਅਕਾਲੀ ਆਗੂ ਸਵਾਲ ਚੁੱਕ ਰਹੇ ਸਨ ਤੇ ਪ੍ਰਦੀਪ ਕਲੇਰ ਦੇ ਦਾਅਵਿਆਂ ’ਤੇ ਵੱਡੇ ਸਵਾਲ ਚੁੱਕ ਰਹੇ ਸਨ, ਉਨ੍ਹਾਂ ਨੂੰ ਪਾਰਟੀ ਤੋਂ ਬੇਦਖ਼ਲ ਕਰ ਦਿਤਾ ਗਿਆ ਹੈ। 

ਜੇ ਅਸੀ ਪਿਛਲੇ ਕੁੱਝ ਦਹਾਕਿਆਂ ’ਤੇ ਨਜ਼ਰ ਮਾਰੀਏ ਤਾਂ ਇਹ ਅਕਾਲੀ ਦਲ ਦੀ ਰੀਤ ਬਣ ਗਈ ਹੈ ਕਿ ਜਿਹੜੀ ਵੀ ਆਵਾਜ਼ ਅਕਾਲੀ ਦਲ ਦੇ ਆਗੂਆਂ ਦੀ ਤਾਕਤ ਜਾਂ ਉਨ੍ਹਾਂ ਦੇ ਉਦਯੋਗਾਂ ਨੂੰ ਚੁਨੌਤੀ ਦਿੰਦੀ ਹੈ, ਉਸ ਨੂੰ ਪਾਰਟੀ ’ਚੋਂ ਜਾਂ ਧਰਮ ’ਚੋਂ ਬੇਦਖ਼ਲ ਕਰ ਦਿਤਾ ਜਾਂਦਾ ਹੈ। ਸਿੱਖ ਸੰਸਥਾਵਾਂ ਨੂੰ ਸਿਆਸਤਦਾਨਾਂ ਨੇ ਅਪਣੀ ਨਿੱਜੀ ਜਗੀਰ ਬਣਾ ਲਿਆ ਹੈ। ਪ੍ਰੰਤੂ ਅਸੀ ਪੁਰਾਣੀਆਂ ਗੱਲਾਂ ਕਦੋਂ ਤਕ ਦੁਹਰਾਉਂਦੇ ਰਹੀਏ ਕਿਉਂਕਿ ਅੱਜ ਜਿਸ ਸਥਿਤੀ ’ਤੇ ਖੜੇ ਹਾਂ, ਉਥੇ ਕਦਮ ਸੁਧਾਰ ਵਲ ਵਧਣੇ, ਸਿੱਖੀ ਅਤੇ ਪੰਜਾਬ ਵਾਸਤੇ ਜ਼ਰੂਰੀ ਹਨ। ਅੱਜ ਚਿਰਾਗ ਲੈ ਕੇ ਲੱਭਣ ’ਤੇ ਵੀ ਅਜਿਹਾ ਸਿੱਖ ਆਗੂ ਨਹੀਂ ਮਿਲ ਰਿਹਾ ਜਿਹੜਾ ਸਚਮੁਚ ਹੀ ਗੁਰੂ ਦਾ ਸਿੱਖ ਹੋਵੇ, ਜਿਸ ਦੇ ਕਿਰਦਾਰ ’ਤੇ ਕੋਈ ਕਿੰਤੂ-ਪ੍ਰੰਤੂ ਨਾ ਹੋਵੇ, ਜੋ ਅਪਣੀ ਨਿੱਜੀ ਲਾਲਸਾ ਵਾਸਤੇ ਨਹੀਂ ਸਗੋਂ ਸਿੱਖੀ ਤੇ ਪੰਜਾਬ ਦੇ ਹਿਤਾਂ ਵਾਸਤੇ ਖੜੇ ਹੋਣ ਦੀ ਗੱਲ ਕਰੇ। 

ਸੋ ਅੱਜ ਲੋੜ ਹੈ ਕਿ ਸਾਰੇ ਅਕਾਲੀ ਆਗੂ ਅਪਣੇ ਅੰਦਰ ਏਨੀ ਤਾਕਤ ਭਰਨ ਕਿ ਉਹ ਲੋਕਾਂ, ਵਿਸ਼ਵਾਸਾਂ ਦੀਆਂ  ਆਵਾਜ਼ਾਂ ਨੂੰ, ਅਪਣੇ ਉਤੇ ਹਮਲਾ ਨਹੀਂ ਬਲਕਿ ਪਛਤਾਵੇ ਤੇ ਸੁਧਾਰ ਦਾ ਮੌਕਾ ਮੰਨ ਕੇ, ਉਨ੍ਹਾਂ ਨੂੰ ਸੁਣਨ ਦੀ ਸਮਰੱਥਾ ਰੱਖਣ। ਜੇ ਅੱਜ ਵੀ ਇਹ ਇਕੱਠੇ ਹੋ ਕੇ ਇਹੋ ਜਿਹੇ ਸੁਧਾਰ ਲਿਆਉਣ ਜਿਸ ਨਾਲ ਅਸਲ ਵਿਚ ਅਕਾਲੀ ਦਲ ਮੁੜ ਤੋਂ ਪੰਥਕ ਬਣ ਸਕੇ ਤਾਂ ਇਨ੍ਹਾਂ ਦੀਆਂ ਪਿੱਛੇ ਕੀਤੀਆਂ ਹੋਈਆਂ ਗ਼ਲਤੀਆਂ ਵਾਸਤੇ ਮਾਫ਼ੀ ਮੁਮਕਿਨ ਹੈ। 
- ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement