November Sikh genocide: ਨਵੰਬਰ ਦਾ ਮਹੀਨਾ ਸਿੱਖ ਨਸਲਕੁਸ਼ੀ ਦੀਆਂ ਕੌੜੀਆਂ ਯਾਦਾਂ ਲੈ ਕੇ ਆਉਂਦਾ ਹੈ

By : GAGANDEEP

Published : Nov 1, 2023, 6:58 am IST
Updated : Nov 1, 2023, 8:11 am IST
SHARE ARTICLE
November Sikh genocide
November Sikh genocide

November Sikh genocide

 

November Sikh genocide: 39 ਸਾਲ ਬਾਅਦ ਵੀ ਨਵੰਬਰ ਦਾ ਮਹੀਨਾ ਦਰਦਨਾਕ ਯਾਦਾਂ ਲੈ ਕੇ ਹੀ ਆਉਂਦਾ ਚਲਿਆ ਆ ਰਿਹਾ ਹੈ। ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਵਿਚ ਸਿੱਖ ਕੌਮ ਨੂੰ 39 ਸਾਲਾਂ ਬਾਅਦ ਵੀ ਇਨਸਾਫ਼ ਤੋਂ ਵਾਂਝੇ ਰਖਿਆ ਗਿਆ ਹੈ ਅਤੇ ਹੁਣ ਇਨਸਾਫ਼ ਟਾਈਟਲਰ ਵਰਗੇ ਕਿਸੇ ਇਕ ਅੱਧ ਦੋਸ਼ੀ ਨੂੰ ਸਜ਼ਾ-ਏ-ਮੌਤ ਮਿਲਣ ਨਾਲ ਵੀ ਨਹੀਂ ਮਿਲਣਾ। ਏਨੀ ਦੇਰ ਬਾਅਦ ਇਨਸਾਫ਼ ਦਾ ਮਤਲਬ ਕੇਵਲ ਇਕ ਹੀ ਰਹਿ ਗਿਆ ਹੈ ਕਿ ਭਾਰਤ ਸਰਕਾਰ ਪਾਰਲੀਮੈਂਟ ਦੇ ਸਦਨ ਵਿਚ ਖੜੇ ਹੋ ਕੇ ਸਿੱਖ ਕੌਮ ਤੋਂ ਮਾਫ਼ੀ ਮੰਗੇ ਅਤੇ ਆਖੇ ਕਿ 1984 ਦੇ ਜੂਨ ਅਤੇ ਫਿਰ ਨਵੰਬਰ ਵਿਚ, ਸਰਕਾਰ ਤੁਹਾਡੇ ਹੱਕਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੀ। ਨਾ ਸਿਰਫ਼ ਸਰਕਾਰ, ਨਾ ਸਿਰਫ਼ ਵਿਰੋਧੀ ਧਿਰ, ਨਾ ਸਿਰਫ਼ ਨਿਆਂਪਾਲਿਕਾ, ਨਾ ਸਿਰਫ਼ ਅਫ਼ਸਰਸ਼ਾਹੀ, ਨਾ ਸਿਰਫ਼ ਪੁਲਿਸ ਜਾਂ ਫ਼ੌਜ ਬਲਕਿ ਕੁੱਝ ਗਿਣੇ ਚੁਣੇ ਮੁੱਠੀ ਭਰ ਚੰਗੇ ਹਿੰਦੂਆਂ ਨੂੰ ਛੱਡ ਕੇ ਆਮ ਹਿੰਦੂ ਭਾਈ ਵੀ ਸਿੱਖਾਂ ਦੇ ਬਰਾਬਰ ਦੇ ਕਸੂਰਵਾਰ ਹਨ। ਤਿੰਨ ਦਿਨਾਂ ਵਿਚ ਦਿੱਲੀ ਤੋਂ ਲੈ ਕੇ ਪੂਰੇ ਦੇਸ਼ ਵਿਚ ਹਜ਼ਾਰਾਂ ਸਿੱਖਾਂ ਨੂੰ ਚੁਣ ਚੁਣ ਕੇ ਜਾਨਵਰਾਂ ਦੀ ਤਰ੍ਹਾਂ ਕੋਹਿਆ, ਸਾੜਿਆ ਤੇ ਮਾਰਿਆ ਗਿਆ।

ਇਹ ਵੀ ਨਹੀਂ ਕਿ ਗੋਲੀ ਮਾਰ ਕੇ ਪਲ ਵਿਚ ਖ਼ਤਮ ਕਰ ਦਿਤਾ ਬਲਕਿ ਤਿਲ ਤਿਲ ਤੜਫਾ ਕੇ ਜ਼ਿੰਦਾ ਸਾੜਿਆ, ਮਰਦਾਂ ਦੇ ਸਾਹਮਣੇ ਔਰਤਾਂ ਅਤੇ ਬੇਟੀਆਂ ਨਾਲ ਬਲਾਤਕਾਰ ਕੀਤਾ ਤਾਕਿ ਉਹ ਮੌਤ ਦੀ ਗੋਦ ਵਿਚ ਬਿਤਾਏ ਜ਼ਿੰਦਗੀ ਦੇ ਅੰਤਮ ਪਲਾਂ ਵਿਚ ਵੀ ਅਪਣੀਆਂ ਅੱਖਾਂ ਨਾਲ ਹੈਵਾਨੀਅਤ ਦਾ ਤਾਂਡਵ ਵੇਖ ਕੇ ਜਾਣ। ਹਿਟਲਰ ਨੇ ਵੀ ਯੂਹਦੀਆਂ ਦਾ ਸਫ਼ਾਇਆ ਕਰਨ ਵਿਚ ਅਜਿਹੀ ਤੇਜ਼ੀ ਨਹੀਂ ਵਿਖਾਈ ਸੀ ਪਰ ਜਰਮਨੀ ਵਿਚ ਹਿਟਲਰ ਤੋਂ ਬਾਅਦ ਸਾਰੇ ਦੇਸ਼ ਨੇ ਪਸ਼ਚਾਤਾਪ ਕੀਤਾ ਅਤੇ ਅੱਜ ਤਕ ਕਰਦੇ ਹਨ। ਉਹ ਦੇਸ਼ ਹੈ ਜਿਥੇ ਯਹੂਦੀਆਂ ਦੇ ਨਾਲ ਅਜਿਹਾ ਪੁਰਾਣਾ ਵੈਰ ਸੀ ਕਿ ਅੰਗਰੇਜ਼ੀ ਦੇ ਸੱਭ ਤੋਂ ਵੱਡੇ ਲੇਖਕ ਵਿਲੀਅਮ ਸ਼ੈਕਸਪੀਅਰ ਦੀਆਂ ਰਚਨਾਵਾਂ ਵਿਚ ਯਹੂਦੀਆਂ ਵਿਰੁਧ ਬੜੀ ਡੂੰਘੀ ਨਫ਼ਰਤ ਦੀ ਸੋਚ ਸ਼ਰੇਆਮ ਝਲਕਦੀ ਹੈ। ਸਿੱਖਾਂ ਦਾ ਇਸ ਦੇਸ਼ ਤੇ ਹਿੰਦੂ ਧਰਮ ਦੀ ਰਾਖੀ ਕਰਦਿਆਂ ਅਪਣਾ ਆਪਾ ਤਕ ਵਾਰ ਦੇਣ ਦੇ ਯੋਗਦਾਨ ਨੂੰ ਕੋਈ ਝੁਠਲਾ ਨਹੀਂ ਸਕਦਾ। ਪਰ ਫਿਰ ਵੀ 39 ਸਾਲਾਂ ਵਿਚ ਇਸ ਦੇਸ਼ ਨੇ 1984 ਦੇ ਜ਼ਖ਼ਮਾਂ ਤੇ ਮੱਲ੍ਹਮ ਲਾਉਣ ਤਕ ਦੀ ਪਹਿਲ ਨਹੀਂ ਕੀਤੀ ਸਗੋਂ ਇਸ ਮੁੱਦੇ ਤੇ ਸਿਆਸਤ ਖੇਡੀ, ਇਨਸਾਫ਼ ਨਾ ਦੇ ਕੇ ਸਿੱਖਾਂ ਦੇ ਜ਼ਖ਼ਮਾਂ ਨੂੰ ਸਗੋਂ ਹੋਰ ਕੁਰੇਦਿਆ ਅਤੇ ਸਿੱਖਾਂ ਦੀ ਪਹਿਚਾਣ ਨਾਲ ਅਤਿਵਾਦੀ ਸ਼ਬਦ ਜੋੜ ਕੇ ਸਿੱਖ ਫ਼ਲਸਫ਼ੇ ਦਾ ਹੀ ਬ੍ਰਾਹਮਣੀਕਰਨ ਕਰਨ ਨੂੰ ਅਪਣੇ ਰਾਸ਼ਟਰਵਾਦ ਦਾ ਭਾਗ ਬਣਾ ਲਿਆ। 

ਸਿੱਖ ਸਿਆਸਤਦਾਨਾਂ ਨੂੰ ਸਾਮ, ਦਾਮ, ਦੰਡ ਦੇ ਹਥਿਆਰ ਵਰਤ ਕੇ ਇੰਨਾ ਕਮਜ਼ੋਰ ਕੀਤਾ ਗਿਆ ਕਿ ਅੱਜ ਦੇ ਦਿਨ ਪੰਜਾਬ ਦੀ ਆਰਥਕ ਸਥਿਤੀ ਹੀ ਖ਼ਤਰੇ ਵਿਚ ਹੈ। ਸਿੱਖਾਂ ਦਾ ਘਰ ਪੰਜਾਬ ਹੈ ਪਰ ਇਸ ਦਾ ਪਾਣੀ, ਇਸ ਦੇ ਉਦਯੋਗ ਤੇ ਇਸ ਦੀ ਜਵਾਨੀ ਨੂੰ ਸਿੱਧੇ ਅਸਿੱਧੇ ਤਰੀਕੇ ਨਾਲ ਕਮਜ਼ੋਰ ਕਰਨ ਦੇ ਯਤਨ ਜਾਰੀ ਰੱਖੇ ਗਏ। ਅੱਜ ਹਾਲਤ ਇਹ ਬਣ ਗਈ ਹੈ ਕਿ ਸਿੱਖ ਆਪਸ ਵਿਚ ਹੀ ਵੰਡੇ ਗਏ ਹਨ। ਜਿਹੜੇ ਭਾਰਤ ਵਿਚ ਬੈਠੇ ਹਨ, ਉਹ ਇਨਸਾਫ਼ ਤੋਂ ਵਾਂਝੇ ਇਸ ਦੇਸ਼ ਵਿਚ ਅਪਣੀ ਹੋਂਦ ਦੀ ਜਦੋਜਹਿਦ ਵਿਚ ਹੁਣ ਇਨਸਾਫ਼ ਦੀ ਆਸ ਰਖਣਾ ਹੀ ਭੁੱਲ ਗਏ ਹਨ। ਪਰ ਜਿਵੇਂ ਇੰਗਲੈਂਡ ਦੀ ਸਰਕਾਰ ਨੇ ਸਿੱਖ ਨਸਲਕੁਸ਼ੀ ਤੇ ਅਫ਼ਸੋਸ ਕੀਤਾ ਤੇ ਥੋੜਾ ਸਕੂਨ ਦਿਤਾ, ਜੇ ਕਦੇ ਭਾਰਤ ਸਰਕਾਰ ਤੇ ਭਾਰਤੀ ਸਿਸਟਮ ਤੇ ਭਾਰਤ ਦੇ ਹਿੰਦੂ 1984 ਵਿਚ ਸਿੱਖ ਨਸਲਕੁਸ਼ੀ ਵਾਸਤੇ ਮਾਫ਼ੀ ਮੰਗਣ ਲਈ ਤਿਆਰ ਹੋਏ ਤਾਂ ਹਿੰਦੂ ਬੇਟੀਆਂ, ਭਾਰਤੀ ਸਰਹੱਦਾਂ ਬਚਾਉਣ ਲਈ ਅਪਣੀਆਂ ਜਾਨਾਂ ਵਾਰਨ ਵਾਲਿਆਂ ਤੇ ਭਾਰਤ ਦਾ ਗੌਰਵ ਬਣਾਈ ਰੱਖਣ ਵਾਲਿਆਂ ਪ੍ਰਤੀ ਅਹਿਸਾਨਮੰਦੀ ਜਤਾਉਣ ਦਾ, ਉਨ੍ਹਾਂ ਦਾ ਇਹ ਪਹਿਲਾ ਵੱਡਾ ਕਦਮ ਹੋਵੇਗਾ।

ਜਦ ਉਹ ਅਪਣੀ ਪਹਿਲੀ ਅਹਿਸਾਨ ਫ਼ਰਾਮੋਸ਼ੀ ਦੀ ਮਾਫ਼ੀ ਮੰਗਣਗੇ, ਉਸ ਬਾਅਦ ਉਨ੍ਹਾਂ ਦੀਆਂ ਨੀਤੀਆਂ ਵਿਚ ਪੰਜਾਬ ਪ੍ਰਤੀ ਪਛਤਾਵਾ ਤੇ ਅਪਣਾਪਣ ਆ ਸਕਦਾ ਹੈ। ਅੱਜ ਤਕ ਉਹ ਸਿੱਖਾਂ ਨੂੰ ਅਤਿਵਾਦੀ ਜਾਂ ਪਾਕਿਸਤਾਨ ਨਾਲ ਮਿਲੇ ਹੋਏ ਕਹਿ ਕੇ ਅਪਣੀਆਂ ਨੀਤੀਆਂ ਨੂੰ ਸਹੀ ਦਸਦੇ ਆ ਰਹੇ ਹਨ। ਪਰ ਕੀ ਇਸ ਦੇਸ਼ ਵਿਚ ਅਪਣੀ ਗ਼ਲਤੀ ਮੰਨਣ ਦੀ ਹਿੰਮਤ ਹੈ ਵੀ?
-ਨਿਮਰਤ ਕੌਰ
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement